ਨੈਸ਼ਨਲ ਡੈਸਕ-ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਬੁੱਧਵਾਰ ਨੂੰ ਸਾਰੀਆਂ ਭਾਰਤੀਆਂ ਏਅਰਲਾਈਨਾਂ ਨੂੰ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ ਜਹਾਜ਼ਾਂ 'ਚ ਯਾਤਰੀਆਂ ਲਈ ਮਾਸਕ ਜ਼ਰੂਰੀ ਹੋਣ ਸਮੇਤ ਕੋਰੋਨਾ ਦੇ ਸਾਰੇ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਵਾਇਆ ਜਾਵੇ।
ਡੀ.ਜੀ.ਸੀ.ਏ. ਨੇ ਇਕ ਬਿਆਨ 'ਚ ਕਿਹਾ ਕਿ ਉਹ ਦੇਸ਼ ਭਰ 'ਚ ਜਹਾਜ਼ਾਂ 'ਚ 'ਕਿਸੇ ਵੀ ਸਮੇਂ ਕਿਤੇ ਵੀ' ਦੇ ਆਧਾਰ 'ਤੇ ਜਾਂਚ ਕਰੇਗਾ ਅਤੇ ਦੇਖੇਗਾ ਕਿ ਕੋਰਨਾ ਪ੍ਰੋਟੋਕਾਲ ਦਾ ਪਾਲਣ ਹੋ ਰਿਹਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਨੇ ਮੁੜ ਫੜੀ ਰਫਤਾਰ, 14 ਦਿਨਾਂ 'ਚ 60 ਫੀਸਦੀ ਮਰੀਜ਼ ਹਸਪਤਾਲ 'ਚ ਹੋਏ ਦਾਖਲ
ਉਸ ਨੇ ਕਿਹਾ ਕਿ ਜਹਾਜ਼ ਕੰਪਨੀਆਂ ਨੂੰ ਯਕੀਨੀ ਕਰਨਾ ਹੋਵੇਗਾ ਕਿ ਯਾਤਰੀ ਪੂਰੀ ਯਾਤਰਾ 'ਚ ਮਾਸਕ ਪਾ ਕੇ ਰੱਖਣ। ਡੀ.ਜੀ.ਸੀ.ਏ. ਨੇ ਕਿਹਾ ਕਿ ਜੇਕਰ ਕੋਈ ਯਾਤਰਾ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਹੈ ਤਾਂ ਏਅਰਲਾਈਨ ਉਸ ਦੇ ਵਿਰੁੱਧ ਸਖਤ ਕਾਰਵਾਈ ਕਰੇਗੀ। ਦੱਸ ਦੇਈਏ ਕਿ ਭਾਰਤ 'ਚ ਬੁੱਧਵਾਰ ਨੂੰ ਕੋਰੋਨਾ ਦੇ 9062 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 4,42,86,256 'ਤੇ ਪਹੁੰਚ ਗਈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 1,05,058 ਹੋ ਗਈ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ: ਕਾਬੁਲ ਦੀ ਮਸਜਿਦ 'ਚ ਭਿਆਨਕ ਬੰਬ ਧਮਾਕਾ, 20 ਦੀ ਮੌਤ ਤੇ 40 ਤੋਂ ਵੱਧ ਜ਼ਖਮੀ
ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ, 36 ਹੋਰ ਮਰੀਜ਼ਾਂ ਦੀ ਜਾਨ ਜਾਣ ਕਾਰਨ ਮ੍ਰਿਤਕਾਂ ਦੀ ਗਿਣਤੀ 5,27,134 'ਤੇ ਪਹੁੰਚ ਗਈ ਹੈ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 4,36,54,064 ਹੋ ਗਈ ਹੈ ਜਦਕਿ ਮੌਤ ਦਰ 1.19 ਫੀਸਦੀ ਹੈ। ਦੇਸ਼ ਵਿਆਪੀ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਤਹਿਤ ਅਜੇ ਤੱਕ 208.57 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ : 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਵੀ ਲੱਗੇਗੀ ਟਰੇਨ ਟਿਕਟ? ਸਰਕਾਰ ਨੇ ਦੱਸਿਆ ਪੂਰਾ ਸੱਚ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਵੀ ਲੱਗੇਗੀ ਟਰੇਨ ਟਿਕਟ? ਸਰਕਾਰ ਨੇ ਦੱਸਿਆ ਪੂਰਾ ਸੱਚ
NEXT STORY