ਮੁੰਬਈ — ਦੋ ਦਿਨਾਂ 'ਚ ਘਰੇਲੂ ਸ਼ੇਅਰ ਬਾਜ਼ਾਰ 'ਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ ਪਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ (3 ਜਨਵਰੀ) ਨੂੰ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਬਾਜ਼ਾਰ ਦਿਨ ਭਰ ਗਿਰਾਵਟ ਦੇ ਨਾਲ ਕਾਰੋਬਾਰ ਕਰਦੇ ਦੇਖੇ ਗਏ। ਪਿਛਲੇ ਦੋ ਦਿਨ ਦੇ ਵਾਧੇ ਤੋਂ ਬਾਅਦ ਨਿਫਟੀ 183.90 ਅੰਕ ਭਾਵ 0.76% ਡਿੱਗ ਕੇ 24,004.75 'ਤੇ ਬੰਦ ਹੋਇਆ। ਨਿਫਟੀ ਦੇ 18 ਸਟਾਕ ਵਾਧੇ ਨਾਲ ਅਤੇ 32 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਸੈਂਸੈਕਸ 720.60 ਅੰਕ ਭਾਵ 0.90% ਡਿੱਗ ਕੇ 79,223.11 'ਤੇ ਅਤੇ ਨਿਫਟੀ ਬੈਂਕ 616 ਅੰਕ ਡਿੱਗ ਕੇ 50,988 'ਤੇ ਬੰਦ ਹੋਇਆ। ਸੈਂਸੈਕਸ 30 ਦੇ 10 ਸਟਾਕ ਵਾਧੇ ਨਾਲ ਅਤੇ 20 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਇਸ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਸੈਂਸੈਕਸ 129 ਅੰਕ ਚੜ੍ਹ ਕੇ 80,072 'ਤੇ ਖੁੱਲ੍ਹਿਆ। ਨਿਫਟੀ 8 ਅੰਕ ਡਿੱਗ ਕੇ 24,196 'ਤੇ ਅਤੇ ਬੈਂਕ ਨਿਫਟੀ 38 ਅੰਕ ਡਿੱਗ ਕੇ 51,567 'ਤੇ ਖੁੱਲ੍ਹਿਆ। ਆਈਟੀ ਅਤੇ ਆਟੋ ਸੂਚਕਾਂਕ, ਜਿਨ੍ਹਾਂ 'ਚ ਕੱਲ੍ਹ ਤੇਜ਼ੀ ਦੇਖਣ ਨੂੰ ਮਿਲੀ ਸੀ, ਅੱਜ ਦਬਾਅ 'ਚ ਨਜ਼ਰ ਆਏ।
NSE ਦੇ ਅੰਕੜਿਆਂ ਦੇ ਅਨੁਸਾਰ, 2 ਜਨਵਰੀ ਨੂੰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 1,506.75 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ਵੀ 22.14 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਟਾਪ ਗੇਨਰਸ
ਨਿਫਟੀ ਦੇ ONGC, HCL Tech, SBI India, IndusInd Bank, SBI Life
ਟਾਪ ਲੂਜ਼ਰਸ
Hero MotoCorp, TCS, ITC, Cipla, Wipro
ਵਿਦੇਸ਼ੀ ਨਿਵੇਸ਼ਕਾਂ ਨੇ 1,506.75 ਕਰੋੜ ਰੁਪਏ ਦੇ ਸ਼ੇਅਰ ਖਰੀਦੇ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.96 ਫੀਸਦੀ ਅਤੇ ਕੋਰੀਆ ਦਾ ਕੋਸਪੀ 2.08 ਫੀਸਦੀ ਤੱਕ ਡਿੱਗਿਆ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.46% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
2 ਜਨਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.36 ਫੀਸਦੀ ਦੀ ਗਿਰਾਵਟ ਨਾਲ 42,392 'ਤੇ ਬੰਦ ਹੋਇਆ ਸੀ। S&P 500 ਇੰਡੈਕਸ 0.22% ਡਿੱਗ ਕੇ 5,868 'ਤੇ ਅਤੇ Nasdaq 0.16% ਡਿੱਗ ਕੇ 19,280 'ਤੇ ਬੰਦ ਹੋਇਆ।
ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 2 ਜਨਵਰੀ ਨੂੰ ਸੈਂਸੈਕਸ 1436 ਅੰਕ ਚੜ੍ਹ ਕੇ 79,943 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 'ਚ ਵੀ 445 ਅੰਕਾਂ ਦਾ ਵਾਧਾ ਹੋਇਆ, ਇਹ 24,188 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 29 'ਚ ਵਾਧਾ ਦੇਖਣ ਨੂੰ ਮਿਲਿਆ। ਅੱਜ ਆਟੋ ਅਤੇ ਆਈਟੀ ਸ਼ੇਅਰਾਂ 'ਚ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ। ਆਈਸ਼ਰ ਮੋਟਰਜ਼ ਦੇ ਸ਼ੇਅਰਾਂ ਵਿੱਚ 8.55% ਅਤੇ ਮਾਰੂਤੀ ਸੁਜ਼ੂਕੀ ਦੇ ਸ਼ੇਅਰਾਂ ਵਿੱਚ 5.61% ਦੀ ਤੇਜ਼ੀ ਦੇਖੀ ਗਈ।
ਦਸੰਬਰ 'ਚ ਮੈਨੂਫੈਕਚਰਿੰਗ PMI ਡਿੱਗ ਕੇ 56.4 'ਤੇ ਪਹੁੰਚਿਆ
NEXT STORY