ਮੁੰਬਈ - ਸਟਾਕ ਮਾਰਕੀਟ ਨੇ ਅੱਜ ਯਾਨੀ 23 ਸਤੰਬਰ ਨੂੰ ਨਵਾਂ ਸਰਵਕਾਲੀ ਉੱਚ ਪੱਧਰ ਬਣਾ ਲਿਆ ਹੈ। ਅੱਜ ਸੈਂਸੈਕਸ 384.30 ਅੰਕ ਭਾਵ 0.45 ਫ਼ੀਸਦੀ ਦੇ ਵਾਧੇ ਨਾਲ 84,928.61 ਦੇ ਪੱਧਰ ਨੂੰ ਛੂਹ ਗਿਆ। ਸੈਂਸੈਕਸ ਦੇ 21 ਸ਼ੇਅਰ ਵਾਧੇ ਨਾਲ ਅਤੇ 9 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਨਿਫਟੀ 148.10 ਅੰਕ ਭਾਵ 0.57 ਫ਼ੀਸਦੀ ਦੇ ਵਾਧੇ ਨਾਲ 25,939.05 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 34 ਸ਼ੇਅਰ ਵਾਧੇ ਨਾਲ ਅਤੇ 16 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
BSE Sensex Top Gainers and looser
Nifty 50 Top Gainers and losers
ਗਲੋਬਲ ਬਾਜ਼ਾਰਾਂ ਦਾ ਹਾਲ
ਅੱਜ ਏਸ਼ੀਆਈ ਬਾਜ਼ਾਰ 'ਚ ਤੇਜ਼ੀ ਹੈ। ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.63% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਵੀ 0.72% ਉੱਪਰ ਹੈ। ਕੋਰੀਆ ਦਾ ਕੋਸਪੀ 0.17% ਚੜ੍ਹਿਆ ਹੈ।
20 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.09 ਫੀਸਦੀ ਦੇ ਵਾਧੇ ਨਾਲ 42,063 'ਤੇ ਬੰਦ ਹੋਇਆ। Nasdaq 0.36% ਡਿੱਗ ਕੇ 17,948 'ਤੇ ਅਤੇ S&P 500 0.19% ਡਿੱਗ ਕੇ 5,702 'ਤੇ ਬੰਦ ਹੋਇਆ।
ਸ਼ੁੱਕਰਵਾਰ ਨੂੰ ਬਾਜ਼ਾਰ ਨੇ ਸਭ ਤੋਂ ਉੱਚਾ ਪੱਧਰ ਬਣਾਇਆ
ਇਸ ਤੋਂ ਪਹਿਲਾਂ ਸ਼ੁੱਕਰਵਾਰ, 20 ਸਤੰਬਰ ਨੂੰ ਸੈਂਸੈਕਸ ਨੇ 84,694 ਅਤੇ ਨਿਫਟੀ ਨੇ 25,849 ਦੇ ਨਵੇਂ ਸਰਵਕਾਲੀ ਉੱਚ ਪੱਧਰ ਨੂੰ ਬਣਾਇਆ ਸੀ। ਦਿਨ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 1359 ਅੰਕਾਂ ਦੇ ਵਾਧੇ ਨਾਲ 84,544 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ 375 ਅੰਕਾਂ ਦੀ ਤੇਜ਼ੀ ਦੇ ਨਾਲ ਇਹ 25,790 'ਤੇ ਬੰਦ ਹੋਇਆ ਸੀ।
ਕੋਚਿੰਗ ਸੈਂਟਰ ਤੋਂ ਵਿਦਿਆਰਥੀਆਂ ਨੂੰ ਵਾਪਸ ਦਿਵਾਏ ਇਕ ਕਰੋੜ ਰੁਪਏ
NEXT STORY