ਮੁੰਬਈ - ਹਫਤੇ ਦੀ ਸ਼ੁਰੂਆਤ ਗਿਰਾਵਟ ਨਾਲ ਕਰਨ ਤੋਂ ਬਾਅਦ ਅੱਜ (4 ਅਕਤੂਬਰ) ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਦੇ ਨਾਲ ਬੰਦ ਹੋਇਆ। 4 ਕਾਰੋਬਾਰੀ ਸੈਸ਼ਨਾਂ 'ਚ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਬਾਜ਼ਾਰ ਬੰਦ ਰਹੇ। ਇਸ ਹਫਤੇ, ਸੋਮਵਾਰ (30 ਸਤੰਬਰ, 2024) ਨੂੰ, ਬੀਐਸਈ ਸੈਂਸੈਕਸ 1,272.07 ਅੰਕ ਡਿੱਗ ਕੇ 84,299.78 ਦੇ ਪੱਧਰ 'ਤੇ ਬੰਦ ਹੋਇਆ, ਜੋ ਕਿ 27 ਸਤੰਬਰ ਨੂੰ ਇਸ ਦਾ 85,571.85 ਦਾ ਬੰਦ ਪੱਧਰ ਸੀ।
ਇਹ ਵੀ ਪੜ੍ਹੋ : iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!
ਸ਼ੁੱਕਰਵਾਰ ਦੇ ਕਾਰੋਬਾਰ 'ਚ ਵੀ ਬਾਜ਼ਾਰ 81,688.45 'ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ50 'ਚ ਵੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਹਫਤੇ (27 ਸਤੰਬਰ) ਨਿਫਟੀ 26,178.95 'ਤੇ ਬੰਦ ਹੋਇਆ ਸੀ, ਜੋ ਸੋਮਵਾਰ ਨੂੰ ਗਿਰਾਵਟ ਨਾਲ 25,810.85 ਦੇ ਪੱਧਰ 'ਤੇ ਖੁੱਲ੍ਹਿਆ ਸੀ। ਅੱਜ ਇਹ 25,049.85 ਦੇ ਪੱਧਰ 'ਤੇ ਬੰਦ ਹੋਇਆ। ਇਸ ਹਫਤੇ ਭਾਰਤੀ ਸ਼ੇਅਰ ਬਾਜ਼ਾਰ ਦੀ ਮਾਰਕੀਟ ਕੈਪ 17 ਲੱਖ ਕਰੋੜ ਰੁਪਏ ਘਟ ਗਈ ਹੈ।
ਇਹ ਰਹੇ BSE Sensex ਦੇ ਅੰਕੜੇ
Date Open Close
30 ਸਤੰਬਰ 85,208.76 84,299.78
1 ਅਕਤੂਬਰ 84,257.17 84,266.29
3 ਅਕਤੂਬਰ 83,002.09 82,497.10
4 ਅਕਤੂਬਰ 82,244.25 81,688.45
ਇਹ ਵੀ ਪੜ੍ਹੋ : ਈਰਾਨ-ਇਜ਼ਰਾਈਲ ਦੀ ਅੱਗ 'ਚ ਸੜਿਆ ਭਾਰਤੀ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਦੇ 10 ਲੱਖ ਕਰੋੜ ਹੋਏ ਸੁਆਹ
ਇਹ ਰਹੇ Nifty ਦੇ ਅੰਕੜੇ
Date Open Close
30 ਸਤੰਬਰ 26,061.30 25,810.85
1 ਅਕਤੂਬਰ 25,788.45 25,796.90
3 ਅਕਤੂਬਰ 25,452.85 25,250.10
4 ਅਕਤੂਬਰ 25,203.45 25,049.85
ਇਹ ਵੀ ਪੜ੍ਹੋ : ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼
ਇਹ ਵੀ ਪੜ੍ਹੋ : ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ ਦਾ ਵਿੱਤੀ ਪਾਵਰਹਾਊਸ : 1.4 ਟ੍ਰਿਲੀਅਨ ਡਾਲਰ ਦੀ ਮਦਦ ਨਾਲ ਵਿਕਾਸ ਨੂੰ ਤੇਜ਼ ਕਰਨ ਦੀ ਯੋਜਨਾ
NEXT STORY