ਬਿਜ਼ਨੈੱਸ ਡੈਸਕ — ਅਮਰੀਕਾ ਵੱਲੋਂ ਦਰਾਮਦ ਕਾਰਾਂ ਅਤੇ ਲਾਈਟ ਟਰੱਕਾਂ 'ਤੇ 25 ਫੀਸਦੀ ਟੈਰਿਫ ਲਗਾਉਣ ਦੇ ਫੈਸਲੇ ਤੋਂ ਬਾਅਦ ਆਟੋਮੋਬਾਈਲ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। BSE 'ਤੇ ਸ਼ੁਰੂਆਤੀ ਕਾਰੋਬਾਰ 'ਚ ਟਾਟਾ ਮੋਟਰਜ਼ ਦੇ ਸ਼ੇਅਰ 6.31% ਡਿੱਗ ਕੇ 661.35 ਰੁਪਏ 'ਤੇ ਆ ਗਏ। ਪਿਛਲੇ ਸੈਸ਼ਨ 'ਚ ਇਹ 707.95 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ ਇਹ 673.95 ਰੁਪਏ 'ਤੇ ਖੁੱਲ੍ਹਿਆ ਹੈ।
ਇਹ ਵੀ ਪੜ੍ਹੋ : ATM ਤੋਂ ਲੈ ਕੇ UPI, ਕ੍ਰੈਡਿਟ ਕਾਰਡ ਤੱਕ ਬਦਲਣਗੇ ਕਈ ਨਿਯਮ, ਜਾਣੋ ਕੀ ਹੋਵੇਗਾ ਅਸਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਇਹ ਟੈਰਿਫ ਅਗਲੇ ਹਫਤੇ ਤੋਂ ਲਾਗੂ ਹੋ ਜਾਵੇਗਾ। ਅਮਰੀਕਾ ਟਾਟਾ ਮੋਟਰਜ਼ ਦੀ ਸਹਾਇਕ ਕੰਪਨੀ ਜੈਗੁਆਰ ਲੈਂਡ ਰੋਵਰ (JLR) ਲਈ ਇੱਕ ਪ੍ਰਮੁੱਖ ਬਾਜ਼ਾਰ ਹੈ, ਜੋ ਕੰਪਨੀ ਦੀ ਕੁੱਲ ਵਿਕਰੀ ਦਾ 22% ਹੈ। ਟਾਟਾ ਮੋਟਰਜ਼ ਦੇ ਸ਼ੇਅਰਾਂ ਦਾ 52 ਹਫਤਿਆਂ ਦਾ ਉੱਚ ਪੱਧਰ 1,179.05 ਰੁਪਏ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ-ਗੈਸ ਸਿਲੰਡਰ ਦੇ ਨਿਯਮਾਂ 'ਚ ਵੱਡਾ ਬਦਲਾਅ!...ਕਰੋੜਾਂ ਖਪਤਕਾਰ ਹੋਣਗੇ ਪ੍ਰਭਾਵਿਤ
ਸਟਾਕ ਮਾਰਕੀਟ 'ਤੇ ਅਸਰ
ਟਾਟਾ ਮੋਟਰਜ਼ ਦੇ ਸ਼ੇਅਰ ਦੀ ਕੀਮਤ ਪਿਛਲੇ ਇੱਕ ਸਾਲ ਵਿੱਚ 28.18% ਡਿੱਗੀ ਹੈ ਅਤੇ ਕੰਪਨੀ ਨੇ ਆਪਣੇ ਸੈਕਟਰ ਵਿੱਚ 33.35% ਘੱਟ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ, ਪਿਛਲੇ ਤਿੰਨ ਸਾਲਾਂ ਵਿੱਚ ਇਸ ਸਟਾਕ ਨੇ 63.91% ਦਾ ਰਿਟਰਨ ਦਿੱਤਾ ਹੈ। ਆਟੋ ਪਾਰਟਸ ਬਣਾਉਣ ਵਾਲੀ ਕੰਪਨੀ ਸੰਵਰਧਨਾ ਮਦਰਸਨ ਇੰਟਰਨੈਸ਼ਨਲ ਲਿਮਟਿਡ ਦੇ ਸ਼ੇਅਰ ਵੀ 7 ਫੀਸਦੀ ਡਿੱਗ ਕੇ 124.75 ਰੁਪਏ 'ਤੇ ਆ ਗਏ।
ਇਹ ਵੀ ਪੜ੍ਹੋ : Indian Railway ਦੀ ਨਵੀਂ ਸਹੂਲਤ : ਹੁਣ ਤੁਸੀਂ ਟ੍ਰਾਂਸਫਰ ਕਰ ਸਕੋਗੇ ਆਪਣੀ Confirm Ticket, ਜਾਣੋ ਨਿਯਮ
ਆਟੋ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਵੀਰਵਾਰ ਨੂੰ ਜਾਪਾਨ ਵਿੱਚ ਗਿਰਾਵਟ ਦੇਖੀ ਗਈ:
ਟੋਇਟਾ: 3.5% ਗਿਰਾਵਟ
ਨਿਸਾਨ: 2.5% ਗਿਰਾਵਟ
ਹੌਂਡਾ: 3.1% ਗਿਰਾਵਟ
ਮਿਤਸੁਬੀਸ਼ੀ ਮੋਟਰਜ਼: 4.5% ਗਿਰਾਵਟ
ਮਜ਼ਦਾ: 5.9% ਗਿਰਾਵਟ
ਸੁਬਾਰੂ: 6.1% ਗਿਰਾਵਟ
ਦੱਖਣੀ ਕੋਰੀਆ ਵਿੱਚ ਹੁੰਡਈ ਦੇ ਸ਼ੇਅਰ ਵੀ 2.7% ਡਿੱਗ ਗਏ
ਇਹ ਵੀ ਪੜ੍ਹੋ : RBI ਦਾ ਨਵਾਂ ਆਦੇਸ਼: ATM ਤੋਂ ਪੈਸੇ ਕਢਵਾਉਣੇ ਹੋਏ ਮਹਿੰਗੇ, ਬੈਲੇਂਸ ਚੈੱਕ ਕਰਨ 'ਤੇ ਵੀ ਦੇਣਾ ਪਵੇਗਾ ਚਾਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਟਕਾ ! ਅੱਜ ਫਿਰ ਚੜ੍ਹੇ ਸੋਨਾ-ਚਾਂਦੀ ਦੇ ਭਾਅ, ਜਾਣੋ ਕੀਮਤੀ ਧਾਤਾਂ ਦੀਆਂ ਤਾਜ਼ਾ ਕੀਮਤਾਂ
NEXT STORY