ਬੀਜਿੰਗ- ਚੀਨ ਦੀ ਸਰਕਾਰ ਨੇ ਬੱਚਾ ਪੈਦਾ ਕਰਨ ਵਾਲੇ ਮਾਪਿਆਂ ਨੂੰ 1.30 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਕਦਮ ਜਨਮ ਦਰ ਵਿਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਚੁੱਕਿਆ ਹੈ।
‘ਚਾਈਨਾ ਡੇਲੀ’ ਦੀ ਰਿਪੋਰਟ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਸਰਕਾਰ ਲਗਾਤਾਰ 3 ਸਾਲਾਂ ਤਕ ਮਾਪਿਆਂ ਨੂੰ ਸਾਲਾਨਾ 3600 ਯੂਆਨ (ਲਗਭਗ 44,000 ਰੁਪਏ) ਦੇਵੇਗੀ।
ਚੀਨ ਦੀ 21% ਆਬਾਦੀ 60 ਸਾਲ ਤੋਂ ਵੱਧ ਉਮਰ ਦੀ ਹੈ। ਚੀਨ ਨੇ ਲਗਭਗ ਇਕ ਦਹਾਕਾ ਪਹਿਲਾਂ ਆਪਣੀ ਵਿਵਾਦਪੂਰਨ ‘ਵਨ ਚਾਈਲਡ’ ਪਾਲਿਸੀ ਨੂੰ ਖਤਮ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਜਨਮ ਦਰ ਘਟ ਰਹੀ ਹੈ।
ਦੁਨੀਆ ਦੇ ਵੱਡੇ ਦੇਸ਼ਾਂ ਵਿਚੋਂ ਚੀਨ ਵਿਚ ਜਨਮ ਦਰ ਸਭ ਤੋਂ ਘੱਟ ਹੈ ਅਤੇ ਇਹ ਲਗਾਤਾਰ ਘਟ ਰਹੀ ਹੈ। 2016 ਵਿਚ ਚੀਨ ’ਚ 18 ਮਿਲੀਅਨ ਬੱਚੇ ਪੈਦਾ ਹੋਏ ਸਨ। 2023 ’ਚ ਇਹ ਗਿਣਤੀ 90 ਲੱਖ ਤੱਕ ਪਹੁੰਚ ਗਈ।
ਸਿਰਫ਼ 7 ਸਾਲਾਂ ਵਿਚ ਚੀਨ ’ਚ ਬੱਚਿਆਂ ਦੇ ਜਨਮ ਦੀ ਦਰ 50% ਘੱਟ ਗਈ ਹੈ। 2024 ’ਚ ਆਬਾਦੀ ’ਚ ਥੋੜ੍ਹਾ ਜਿਹਾ ਵਾਧਾ ਹੋਇਆ ਅਤੇ ਇਹ 95 ਲੱਖ ਹੋ ਗਈ ਪਰ ਕੁੱਲ ਆਬਾਦੀ ’ਚ ਗਿਰਾਵਟ ਜਾਰੀ ਹੈ ਕਿਉਂਕਿ ਮੌਤ ਦਰ ਜਨਮ ਦਰ ਤੋਂ ਵੱਧ ਹੈ।
ਅਮਰੀਕਾ-ਚੀਨ 'ਚ ਟੈਰਿਫ 'ਤੇ ਸਸਪੈਂਸ ਬਰਕਰਾਰ, ਟਰੰਪ ਕਰਨਗੇ ਆਖ਼ਰੀ ਫ਼ੈਸਲਾ
NEXT STORY