ਨਵੀਂ ਦਿੱਲੀ— ਸਰਕਾਰ ਵੱਲੋਂ ਲਕਸ਼ਮੀ ਵਿਲਾਸ ਬੈਂਕ ਨੂੰ 16 ਦਸੰਬਰ ਤੱਕ ਪਾਬੰਦੀਸ਼ੁਦਾ ਸ਼੍ਰੇਣੀ 'ਚ ਰੱਖੇ ਜਾਣ ਅਤੇ ਇਸ ਦੇ ਡੀ. ਬੀ. ਐੱਸ. ਬੈਂਕ ਇੰਡੀਆ ਨਾਲ ਰਲੇਵਾਂ ਕਰਨ ਦੀ ਖ਼ਬਰ ਪਿੱਛੋਂ ਹੀ ਸ਼ੇਅਰ ਬਾਜ਼ਾਰ 'ਚ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ਦੇ ਸ਼ੇਅਰਾਂ 'ਚ ਜਮ ਕੇ ਵਿਕਵਾਲੀ ਹੋ ਰਹੀ ਹੈ। ਤਿੰਨ ਕਾਰੋਬਾਰੀ ਦਿਨਾਂ 'ਚ ਇਸੇ ਦੇ ਸ਼ੇਅਰ 50 ਫ਼ੀਸਦੀ ਤੋਂ ਜ਼ਿਆਦਾ ਡਿੱਗ ਚੁੱਕੇ ਹਨ।
ਦਰਅਸਲ, ਇਸ ਰਲੇਵੇਂ ਪਿੱਛੋਂ ਐੱਲ. ਵੀ. ਬੀ. ਦੇ ਸ਼ੇਅਰਧਾਰਕਾਂ ਨੂੰ ਕੁਝ ਵੀ ਨਹੀਂ ਮਿਲੇਗਾ ਕਿਉਂਕਿ ਬੈਂਕ ਦੇ ਜੋ ਵੀ ਪੇਡਅਪ ਸ਼ੇਅਰ ਕੈਪੀਟਲ ਯਾਨੀ ਕੁੱਲ ਸ਼ੇਅਰ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਰਾਈਟ ਆਫ਼ ਕਰ ਦਿੱਤਾ ਜਾਵੇਗਾ, ਜਿਸ ਦਾ ਘਾਟਾ ਲਕਸ਼ਮੀ ਵਿਲਾਸ ਬੈਂਕ ਦੇ ਇਕੁਇਟੀ ਹੋਲਟਰਾਂ ਨੂੰ ਹੋਵੇਗਾ।
ਇਸ ਖ਼ਬਰ ਨਾਲ ਸ਼ੇਅਰਧਾਰਕਾਂ 'ਚ ਘਬਰਾਹਟ ਹੈ। ਉਹ ਆਪਣੇ ਸ਼ੇਅਰ ਵੇਚ ਕੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਐੱਲ. ਵੀ. ਬੀ. ਦੇ ਸ਼ੇਅਰਾਂ ਦਾ ਕੋਈ ਖ਼ਰੀਦਦਾਰ ਨਹੀਂ ਮਿਲ ਰਿਹਾ ਹੈ।
ਸ਼ੁੱਕਰਵਾਰ ਨੂੰ ਐੱਲ. ਵੀ. ਬੀ. ਦੇ ਸ਼ੇਅਰ ਦੀ ਕੀਮਤ 9 ਰੁਪਏ ਰਹਿ ਗਈ, ਜੋ ਮੰਗਲਵਾਰ ਨੂੰ ਤਕਰੀਬਨ 16 ਰੁਪਏ ਸੀ। ਬੁੱਧਵਾਰ ਨੂੰ ਬੈਂਕ ਦੇ ਸ਼ੇਅਰ ਦੀਆਂ ਕੀਮਤਾਂ 'ਚ 20 ਫ਼ੀਸਦੀ, ਵੀਰਵਾਰ ਨੂੰ 20 ਫ਼ੀਸਦੀ ਅਤੇ ਸ਼ੁੱਕਰਵਾਰ ਨੂੰ ਇਸ ਦੀਆਂ ਕੀਮਤਾਂ 'ਚ 10 ਫ਼ੀਸਦੀ ਦੀ ਕਮੀ ਆਈ। ਐੱਲ. ਵੀ. ਬੀ. ਦੇ ਸ਼ੇਅਰਧਾਰਕਾਂ ਅਤੇ ਪ੍ਰਮੋਟਰਾਂ ਨੇ ਆਰ. ਬੀ. ਆਈ. ਨੂੰ ਬੈਂਕ ਦੇ ਰਲੇਵੇਂ ਦੇ ਫ਼ੈਸਲੇ 'ਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ ਹੈ। ਬੈਂਕ ਦੇ ਪ੍ਰਮੋਟਰਾਂ ਦਾ ਕਹਿਣਾ ਹੈ ਕਿ ਬੈਂਕ ਕੋਲ ਇੰਨਾ ਪੈਸਾ ਹੈ ਜੋ ਕਿ ਜਮ੍ਹਾਕਰਤਾਵਾਂ ਨੂੰ ਵਾਪਸ ਕੀਤੇ ਜਾ ਸਕਦੇ ਹਨ। ਜੇਕਰ ਆਰ. ਬੀ. ਆਈ. ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਨਹੀਂ ਕਰਦਾ ਹੈ ਤਾਂ ਲਕਸ਼ਮੀ ਵਿਲਾਸ ਬੈਂਕ ਦੇ ਪ੍ਰਮੋਟਰ ਅਤੇ ਸ਼ੇਅਰਧਾਰਕ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਖ਼ੁਸ਼ਖ਼ਬਰੀ : ਮੁਫ਼ਤ 'ਚ Netflix ਦੇਖਣ ਦਾ ਮੌਕਾ, ਜਾਣੋ ਕਦੋਂ ਅਤੇ ਕਿਵੇਂ ਦੇਖ ਸਕੋਗੇ ਆਪਣਾ ਮਨਪਸੰਦ ਕੰਟੈਟ
NEXT STORY