ਬਿਜ਼ਨੈੱਸ ਡੈਸਕ - ਟਾਈਲ ਅਤੇ ਬਾਥਵੇਅਰ ਬਣਾਉਣ ਵਾਲੀ ਕੰਪਨੀ ਵਰਮੋਰਾ ਗ੍ਰੇਨਿਟੋ ਲਿਮਟਿਡ ਦਾ ਸ਼ੇਅਰ ਆਪਣੇ 148 ਰੁਪਏ ਦੇ ਅਲਾਟਮੈਂਟ ਮੁੱਲ ਦੇ ਮੁਕਾਬਲੇ ਕਰੀਬ 5 ਫੀਸਦੀ ਦੇ ਵਾਧੇ ਨਾਲ ਮੰਗਲਵਾਰ ਨੂੰ ਬਾਜ਼ਾਰ ’ਚ ਸੂਚੀਬੱਧ ਹੋਇਆ। ਬੀ. ਐੱਸ. ਈ. ’ਤੇ ਸ਼ੇਅਰ 152 ਰੁਪਏ ’ਤੇ ਸੂਚੀਬੱਧ ਹੋਇਆ, ਜੋ ਅਲਾਟਮੈਂਟ ਮੁੱਲ ਤੋਂ 2.70 ਫੀਸਦੀ ਵਧ ਹੈ। ਐੱਨ. ਐੱਸ. ਈ. ’ਤੇ ਇਸ ਨੇ ਅਲਾਟਮੈਂਟ ਮੁੱਲ ਤੋਂ 4.72 ਫੀਸਦੀ ਦੇ ਵਾਧੇ ਨਾਲ 155 ਰੁਪਏ ’ਤੇ ਸ਼ੁਰੂਆਤ ਕੀਤੀ। ਕੰਪਨੀ ਦਾ ਬਾਜ਼ਾਰ ਮੁਲਾਂਕਣ 3,474.93 ਕਰੋੜ ਰੁਪਏ ਰਿਹਾ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਵਰਮੋਰਾ ਗ੍ਰੇਨਿਟੋ ਲਿਮਟਿਡ ਦੇ ਸ਼ੁਰੂਆਤੀ ਜਨਤਕ ਨਿਵੇਸ਼ (ਆਈ. ਪੀ. ਓ.) ਨੂੰ ਵੀਰਵਾਰ ਨੂੰ ਬੋਲੀ ਲਾਉਣ ਦੇ ਆਖਰੀ ਦਿਨ 1.58 ਗੁਣਾ ਸਬਸਕ੍ਰਿਪਸ਼ਨ ਮਿਲਿਆ ਸੀ। ਕੰਪਨੀ ਦੇ 708 ਕਰੋੜ ਰੁਪਏ ਦੇ ਆਈ. ਪੀ. ਓ. ਲਈ ਮੁੱਲ ਘੇਰਾ 140-148 ਰੁਪਏ ਪ੍ਰਤੀ ਸ਼ੇਅਰ ਸੀ। ਰਾਜਕੋਟ ਸਥਿਤ ਕੰਪਨੀ ਨਵੇਂ ਸ਼ੇਅਰਾਂ ਤੋਂ ਮਿਲੀ ਰਕਮ ਦੀ ਵਰਤੋਂ ਆਪਣਾ ਕਰਜ਼ਾ ਚੁਕਾਉਣ ਅਤੇ ਆਪਣੀਆਂ ਸਹਾਇਕ ਕੰਪਨੀਆਂ-ਕਵਰਟੈੱਕ ਸਿਰਾਮਿਕਾ, ਵਰਮੋਰਾ ਸੈਨੇਟਰੀਵੇਅਰ ਅਤੇ ਸਿਮੋਲਾ ਟਾਈਲਜ਼ ਦਾ ਕਰਜ਼ਾ ਚੁਕਾਉਣ ’ਚ ਕਰੇਗੀ। ਇਸ ਤੋਂ ਇਲਾਵਾ ਕੁਝ ਰਕਮ ਦੀ ਵਰਤੋਂ ਆਮ ਕਾਰਪੋਰੇਟ ਉਦੇਸ਼ਾਂ ਲਈ ਕੀਤੀ ਜਾਵੇਗੀ। ਵਰਮੋਰਾ ਗ੍ਰੇਨਿਟੋ ਲਿਮਟਿਡ ਗਲੇਜ਼ਡ ਵਿਟ੍ਰੀਫਾਈਡ, ਪਾਲਿਸ਼ਡ ਵਿਟ੍ਰੀਫਾਈਡ ਅਤੇ ਸਿਰਾਮਿਕ ਟਾਈਲਾਂ ਸਮੇਤ ਕਈ ਤਰ੍ਹਾਂ ਦੀਆਂ ਟਾਈਲਾਂ ਬਣਾਉਂਦੀ ਹੈ।
ਇਹ ਵੀ ਪੜ੍ਹੋ : ਢਹਿ-ਢੇਰੀ ਹੋ ਗਿਆ ਸੋਨਾ, 7 ਹਫਤਿਆਂ ਦੇ ਲੋਅ 'ਤੇ ਆਏ ਭਾਅ, ਚਾਂਦੀ ਵੀ ਡਿੱਗੀ ਧੜੰਮ
ਇਹ ਵੀ ਪੜ੍ਹੋ : ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਇਹ ਵੀ ਪੜ੍ਹੋ : ਹੁਣ ਐਤਵਾਰ 27 ਸਤੰਬਰ ਨੂੰ ਵੀ ਖੁੱਲਣਗੇ ਬੈਂਕ, RBI ਨੇ ਦਿੱਤੀ ਮਨਜ਼ੂਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
'ਦੁਨੀਆ ਦੀ ਅਰਥਵਿਵਸਥਾ ’ਚ ਵੱਡਾ ਬਦਲਾਅ, ਭਾਰਤ ਨੂੰ ਹੁਣ ਲੱਭਣੇ ਹੋਣਗੇ ਨਵੇਂ ਬਾਜ਼ਾਰ ਅਤੇ ਮੌਕੇ'
NEXT STORY