ਨਵੀਂ ਦਿੱਲੀ (ਇੰਟ.) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਦੀ ਬਰਾਮਦ ’ਤੇ ਵਾਧੂ 25 ਫੀਸਦੀ ਟੈਰਿਫ ਨਾਲ ਇੰਡੀਅਨ ਇਕੋਨਮੀ ਨੂੰ ਝਟਕਾ ਲੱਗ ਸਕਦਾ ਹੈ। ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਟਰੰਪ ਟੈਰਿਫ ਦੇ ਫੈਸਲੇ ਨਾਲ ਭਾਰਤ ਦੀ ਰੀਅਲ ਜੀ. ਡੀ. ਪੀ. ਗ੍ਰੋਥ ਰੇਟ ’ਚ ਸਾਲਾਨਾ ਆਧਾਰ ’ਤੇ ਹੋਰ 0.3 ਫੀਸਦੀ ਪੁਆਇੰਟ (ਪੀ. ਪੀ.) ਦੀ ਗਿਰਾਵਟ ਆ ਸਕਦੀ ਹੈ। ਇਹ ਅਪ੍ਰੈਲ 2025 ’ਚ ਲਾਗੂ ਪਹਿਲੇ ਟੈਰਿਫ ਰਾਊਂਡ ਤੋਂ ਪਹਿਲਾਂ ਹੀ ਅੰਦਾਜ਼ਨ 0.3 ਪੀ. ਪੀ. ਦੇ ਅਸਰ ਤੋਂ ਇਲਾਵਾ ਹੈ।
ਇਹ ਵੀ ਪੜ੍ਹੋ : UPI ਲੈਣ-ਦੇਣ ਹੋਣ ਵਾਲੇ ਹਨ ਮਹਿੰਗੇ, RBI ਗਵਰਨਰ ਦੇ ਬਿਆਨ ਨੇ ਵਧਾਈ ਚਿੰਤਾ
ਗੋਲਡਮੈਨ ਸਾਕਸ ਮੁਤਾਬਕ ਕੁਝ ਰਿਆਇਤਾਂ ਨੂੰ ਲਾਗੂ ਕਰਨ ਤੋਂ ਬਾਅਦ ਭਾਰਤ ਦੀ ਬਰਾਮਦ ’ਤੇ ਪ੍ਰਭਾਵੀ ਔਸਤ ਟੈਰਿਫ ਦਰ ਲੱਗਭਗ 32 ਫੀਸਦੀ ’ਤੇ ਸਥਿਰ ਹੋਵੇਗੀ। ਦਰਅਸਲ, ਅਮਰੀਕਾ ਦੇ ਟ੍ਰੇਡ ਐਕਸਪੈਨਸ਼ਨ ਐਕਟ 1962 ਦੀ ਧਾਰਾ 232 ਅਨੁਸਾਰ ਬਰਾਮਦ ’ਤੇ ਕੁਝ ਛੋਟ ਮਿਲੇਗੀ।
ਇਸ ਤੋਂ ਪਹਿਲਾਂ ਆਰ. ਬੀ. ਆਈ. ਨੇ ਵਿੱਤੀ ਸਾਲ 2025-26 ਲਈ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ 6.5 ਫੀਸਦੀ ’ਤੇ ਬਰਕਰਾਰ ਰੱਖਿਆ ਸੀ। ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਫਿਲਹਾਲ ਜੀ. ਡੀ. ਪੀ. ਅਗਾਊਂ ਅੰਦਾਜ਼ੇ ’ਚ ਬਦਲਾਅ ਲਈ ਸਮਰੱਥ ਡਾਟਾ ਨਹੀਂ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ Fastag Annual Pass, ਪਰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਨਹੀਂ ਹੋਵੇਗਾ ਵੈਧ
ਗੱਲਬਾਤ ਦੀ ਸੰਭਾਵਨਾ ਬਰਕਰਾਰ
ਗੋਲਡਮੈਨ ਸਾਕਸ ਨੇ ਫਿਲਹਾਲ ਭਾਰਤ ਦੀ ਜੀ. ਡੀ. ਪੀ. ਗ੍ਰੋਥ ਦਾ ਅਗਾਊਂ ਅੰਦਾਜ਼ਾ ਨਹੀਂ ਬਦਲਿਆ ਹੈ। ਹਾਲਾਂਕਿ, ਚੌਕਸ ਕੀਤਾ ਹੈ ਕਿ ਜੇਕਰ ਜਵਾਬੀ ਕਦਮ ਜਾਂ ਵਿਆਪਕ ਵਪਾਰ ਪਾਬੰਦੀ ਲਾਗੂ ਹੁੰਦੀ ਹੈ ਤਾਂ ਅਸਰ ਹੋਰ ਵਧ ਸਕਦਾ ਹੈ। ਰਿਪੋਰਟ ’ਚ ਕਿਹਾ ਕਿ ਗੱਲਬਾਤ ਦੀ ਗੁੰਜਾਇਸ਼ ਬਣੀ ਹੋਈ ਹੈ ਕਿਉਂਕਿ ਨਵੇਂ ਟੈਰਿਫ ਦੇ ਲਾਗੂ ਹੋਣ ’ਚ ਅਜੇ 3 ਹਫਤਿਆਂ ਦਾ ਸਮਾਂ ਹੈ।
ਇਹ ਵੀ ਪੜ੍ਹੋ : ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ ਰੁਪਏ, ਜਾਣੋ ਕੀ ਹਨ ਨਿਯਮ
ਅਮਰੀਕਾ ’ਚ ਭਾਰਤ ਦੀ ਨਿਰਭਰਤਾ
ਗੋਲਡਮੈਨ ਸਾਕਸ ਦੇ ਵਿਸ਼ਲੇਸ਼ਕਾਂ ਮੁਤਾਬਕ ਭਾਰਤ ਦੀ ਜੀ. ਡੀ. ਪੀ. ਦਾ ਕਰੀਬ 4 ਫੀਸਦੀ ਅਮਰੀਕਾ ਦੀ ਫਾਈਨਲ ਡਿਮਾਂਡ ਨਾਲ ਜੁੜਿਆ ਹੋਇਆ ਹੈ। ਵਿੱਤੀ ਸਾਲ 2024-25 ’ਚ ਭਾਰਤ ਨੇ ਅਮਰੀਕਾ ਨੂੰ 86.5 ਅਰਬ ਡਾਲਰ ਦੀਆਂ ਵਸਤੂਆਂ ਦੀ ਬਰਾਮਦ ਕੀਤੀ, ਜਦੋਂਕਿ ਅਮਰੀਕਾ ਤੋਂ 45.7 ਅਰਬ ਡਾਲਰ ਦੀ ਦਰਾਮਦ ਕੀਤੀ ਗਈ। ਪ੍ਰਮੁੱਖ ਬਰਾਮਦ ’ਚ ਇਲੈਕਟ੍ਰਾਨਿਕਸ, ਰਸਾਇਣ, ਦਵਾਈਆਂ ਅਤੇ ਕੱਪੜੇ ਸ਼ਾਮਲ ਹਨ, ਜਦੋਂਕਿ ਪ੍ਰਮੁੱਖ ਦਰਾਮਦਾਂ ’ਚ ਕੱਚਾ ਤੇਲ, ਰਤਨ-ਗਹਿਣੇ ਅਤੇ ਮਸ਼ੀਨਰੀ ਸ਼ਾਮਲ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਵੱਡੀ ਰਾਹਤ ਦੀ ਖ਼ਬਰ, 1 ਸਤੰਬਰ ਤੋਂ ਤਨਖਾਹ 'ਚ ਹੋਵੇਗਾ ਭਾਰੀ ਵਾਧਾ
ਦੱਸ ਦੇਈਏ ਕਿ ਰੂਸ ਭਾਰਤ ਦੇ ਕੱਚੇ ਤੇਲ ਦਾ ਲੱਗਭਗ ਇਕ-ਤਿਹਾਈ ਹਿੱਸਾ ਵਿੱਤੀ ਸਾਲ 2024-25 ’ਚ ਸਪਲਾਈ ਕਰ ਰਿਹਾ ਸੀ, ਜਦੋਂਕਿ ਅਮਰੀਕਾ ਦਾ ਹਿੱਸਾ ਸਿਰਫ 4 ਫੀਸਦੀ ਸੀ। ਹਾਲਾਂਕਿ ਅਪ੍ਰੈਲ ਅਤੇ ਮਈ 2025 ’ਚ ਇਹ ਹਿੱਸਾ ਵਧ ਕੇ 8 ਫੀਸਦੀ ਤੱਕ ਪੁੱਜਾ, ਫਿਰ ਵੀ ਅਮਰੀਕਾ ਇਕ ਛੋਟੇ ਸਪਲਾਇਰ ਦੇ ਤੌਰ ’ਤੇ ਹੀ ਬਣਿਆ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਤਾ ਦਾ ਦੂਜਾ ਵਿਆਹ... ਕੀ ਮਤਰੇਈ ਮਾਂ ਨੂੰ ਮਿਲ ਸਕਦੀ ਹੈ ਪੈਨਸ਼ਨ! ਜਾਣੋ ਕੀ ਕਹਿੰਦਾ ਹੈ ਕਾਨੂੰਨ?
NEXT STORY