ਨਵੀਂ ਦਿੱਲੀ—ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਕਿਹਾ ਕਿ ਕੁਝ ਦੂਰਸੰਚਾਰ ਸੰਚਾਲਕਾਂ ਨੂੰ ਕਾਲ ਡਰਾਪ ਦੇ ਮਾਮਲੇ 'ਚ ਸੇਵਾ ਗੁਣਵੱਤਾ ਦੇ ਨਵੇਂ ਨਿਯਮਾਂ ਨੂੰ ਪੂਰਾ ਕਰਨ 'ਚ ਅਸਫਲ ਰਹਿਣ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਹਫਤੇ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰ.ਐੱਸ.ਸ਼ਰਮਾ ਨੇ ਉਨ੍ਹਾਂ ਕੰਪਨੀਆਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ, ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਕਤ ਕੰਪਨੀਆਂ ਦਾ ਨਾਂ ਜਨਤਕ ਕਰ ਕੇ ਉਨ੍ਹਾਂ ਨੂੰ ਸ਼ਰਮਿੰਦਾ ਕਰਨਾ ਨਹੀਂ ਚਾਹੁੰਦੇ।
ਭਾਰਤ ਨੇ ਕੀਤੀ ਸੋਇਆਬੀਨ ਦੀ ਰਿਕਾਰਡ ਪੱਧਰ 'ਤੇ ਦਰਾਮਦ
NEXT STORY