ਨਵੀਂ ਦਿੱਲੀ- ਸ਼੍ਰੀ ਸੀਮੈਂਟਸ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਦਸੰਬਰ 2020 ਨੂੰ ਖਤਮ ਹੋਈ ਤੀਜੀ ਤਿਮਾਹੀ ਵਿਚ ਦੁੱਗਣੇ ਤੋਂ ਵੱਧ ਕੇ 631.58 ਕਰੋੜ ਰੁਪਏ ਹੋ ਗਿਆ।
ਕੰਪਨੀ ਨੂੰ ਪਿਛਲੇ ਸਾਲ ਦੀ ਤਿਮਾਹੀ ਵਿਚ 311.83 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਕੰਪਨੀ ਨੇ ਸ਼ਨੀਵਾਰ ਨੂੰ ਬੀ. ਐੱਸ. ਈ. ਨੂੰ ਦੱਸਿਆ ਕਿ ਉਸ ਦੀ ਕਾਰਜਸ਼ੀਲ ਆਮਦਨ ਇਸ ਅਰਸੇ ਦੌਰਾਨ 12.57 ਫ਼ੀਸਦੀ ਵੱਧ ਕੇ 3,541.38 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿਚ 3,146.01 ਕਰੋੜ ਰੁਪਏ ਸੀ।
ਕੰਪਨੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਕੁੱਲ ਖ਼ਰਚ 2,797.24 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ 2,801.89 ਕਰੋੜ ਸੀ। ਸ਼੍ਰੀ ਸੀਮੈਂਟਸ ਨੇ ਵੱਖ ਤੋਂ ਦਿੱਤੀ ਗਈ ਇਕ ਹੋਰ ਜਾਣਕਾਰੀ ਵਿਚ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਹਰੀ ਮੋਹਨ ਬਾਂਗੜ ਨੂੰ ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਦੇ ਰੂਪ ਵਿਚ ਪੰਜ ਸਾਲਾਂ ਲਈ ਫਿਰ ਤੋਂ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਮੁੜ ਨਿਯੁਕਤੀ ਇਕ ਅਪ੍ਰੈਲ 2021 ਤੋਂ ਲਾਗੂ ਹੋਵੇਗੀ। ਇਸ ਨਿਯੁਕਤੀ ਨੂੰ ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਕੰਪਨੀ ਦੇ ਬ੍ਰਾਂਡ ਵਿਚ ਬਾਂਗੜ ਸੀਮੈਂਟ, ਸ਼੍ਰੀ ਸੀਮੈਂਟ, ਸ਼੍ਰੀ ਜੰਗ ਰੋਧਕ ਅਤੇ ਰਾਕਸਟ੍ਰਾਂਗ ਸ਼ਾਮਲ ਹਨ।
ICICI ਬੈਂਕ ਦਾ ਤੀਜੀ ਤਿਮਾਹੀ ਦਾ ਮੁਨਾਫਾ ਵੱਧ ਕੇ 5 ਹਜ਼ਾਰ ਕਰੋੜ ਤੋਂ ਪਾਰ
NEXT STORY