ਨਵੀਂ ਦਿੱਲੀ (ਭਾਸ਼ਾ)-ਚੀਨ ਦੀ ਸਿਚੁਆਨ ਏਅਰਲਾਈਨ ਨੇ ਭਾਰਤ ਲਈ ਮਾਲਵਾਹਕ ਜਹਾਜ਼ ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਦੀ ਪਹਿਲੀ ਉਡਾਣ ਦਾ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਸਵਾਗਤ ਕੀਤਾ ਗਿਆ। ਡੇਲਹੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਸ਼ਨੀਵਾਰ ਨੂੰ ਇਕ ਰਿਲੀਜ਼ ’ਚ ਏਅਰਲਾਈਨ ਦੀ ਇਸ ਪਹਿਲ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਿਚੁਆਨ ਏਅਰਲਾਈਨ (ਸੀ. ਐੱਸ. ਸੀ.) ਇਸ ਸੇਵਾ ਦਾ ਸੰਚਾਲਨ ਚੀਨ ਦੇ ਸ਼ਾਂਸੀ ਪ੍ਰਾਂਤ (ਐੱਕਸ. ਆਈ. ਵਾਈ.) ਅਤੇ ਦਿੱਲੀ ਦਰਮਿਆਨ ਹਫਤੇ ’ਚ 2 ਵਾਰ ਕਰੇਗੀ।
ਰਿਲੀਜ਼ ਅਨੁਸਾਰ ਵਾਪਸੀ ’ਚ ਇਹ ਦਿੱਲੀ ਤੋਂ ਚੇਂਗਦੂ (ਸੀ. ਟੀ. ਯੂ.) ਜਾਵੇਗੀ। ਇਸ ਉਡਾਣ ’ਚ ਏਅਰਬੱਸ 300-200 ਸ਼੍ਰੇਣੀ ਦਾ ਜਹਾਜ਼ ਲਾਇਆ ਗਿਆ ਹੈ। ਡਾਇਲ ਦੇ ਸੀ. ਈ. ਓ. ਵਿਦੇਸ਼ ਕੁਮਾਰ ਜੈਪੁਰੀਆ ਨੇ ਕਿਹਾ,‘‘ਡਾਇਲ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚੀਨ ਦੀ ਇਸ ਏਅਰਲਾਈਨ ਨੇ ਭਾਰਤ ’ਚ ਆਪਣੀ ਮਾਲਵਾਹਕ ਸੇਵਾ ਲਈ ਡਾਇਲ ਨੂੰ ਆਪਣਾ ਕੇਂਦਰ ਬਣਾਇਆ ਹੈ।’’
ਫੀਏਟ ਦੀ ਸ਼ਿਕਾਇਤ ਤੋਂ ਬਾਅਦ ਡਿਜ਼ਾਈਨ ਦੀ ਨਕਲ ’ਚ ਫਸੀ ਮਹਿੰਦਰਾ, ਬੰਦ ਹੋ ਸਕਦੀ ਹੈ ਰਾਕਸਰ
NEXT STORY