ਨਵੀਂ ਦਿੱਲੀ (ਇੰਟ.)-ਮਹਿੰਦਰਾ ਐਂਡ ਮਹਿੰਦਰਾ ਹੁਣ ਆਪਣੀ ਆਫ ਰੋਡਿੰਗ ਦੇ ਪ੍ਰਸਿੱਧ ਰਾਕਸਰ ਐੱਸ. ਯੂ. ਵੀ. ਨੂੰ ਨਹੀਂ ਵੇਚ ਸਕੇਗੀ ਕਿਉਂਕਿ ਉਹ ਫੀਏਟਦੀ ਸ਼ਿਕਾਇਤ ਤੋਂ ਬਾਅਦ ਡਿਜ਼ਾਈਨ ਨਕਲ ਕਰਨ ਦੇ ਕੇਸ ’ਚ ਫਸ ਗਈ ਹੈ। ਅਮਰੀਕਾ ’ਚ ਰਾਕਸਰ ਦੇ ਕਿੱਟ ਦੀ ਦਰਾਮਦ ਅਤੇ ਪਹਿਲਾਂ ਤੋਂ ਦਰਾਮਦ ਕਿੱਟ ਦੀ ਵਿਕਰੀ ’ਤੇ ਰੋਕ ਲਾਉਣ ਲਈ ਅਮਰੀਕੀ ਇੰਟਰਨੈਸ਼ਨਲ ਟ੍ਰੇਡ ਕਮਿਸ਼ਨ (ਆਈ. ਟੀ. ਸੀ.) ਦੇ ਇਕ ਜੱਜ ਨੇ ਬਾਈਕਾਟ ਆਦੇਸ਼ ਦੀ ਸਿਫਾਰਿਸ਼ ਕੀਤੀ ਹੈ। ਮਹਿੰਦਰਾ ਐਂਡ ਮਹਿੰਦਰਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਜੱਜ ਦਾ ਕਹਿਣਾ ਹੈ ਕਿ ਰਾਕਸਰ ਨੇ ਫੀਏਟ ਕ੍ਰਿਸਲਰ ਆਟੋਮੋਬਾਇਲ (ਐੱਫ. ਸੀ. ਏ.) ਜੀਪ ‘ਟ੍ਰੇਡ ਡਰੈੱਸ’ ਦੀ ਉਲੰਘਣਾ ਕੀਤੀ ਹੈ। ਮਹਿੰਦਰਾ ਨੇ ਮਾਰਚ, 2018 ’ਚ ਰਾਕਸਰ ਨੂੰ ਅਮਰੀਕੀ ਬਾਜ਼ਾਰ ’ਚ ਉਤਾਰਿਆ ਸੀ।
ਭਾਰਤੀ ਵਾਹਨ ਕੰਪਨੀ ਨੇ ਕਿਹਾ ਕਿ ਐੱਫ. ਸੀ. ਏ. ਨੇ ਰਾਕਸਰ ਦੇ ਨਿਰਮਾਣ ਅਤੇ ਵਿਕਰੀ ’ਤੇ ਸਥਾਈ ਰੂਪ ਨਾਲ ਰੋਕ ਲਾਉਣ ਲਈ ਮਿਸ਼ਿਗਨ ਦੀ ਸਾਬਕਾ ਜ਼ਿਲਾ ਅਦਾਲਤ ’ਚ ਮੁਕੱਦਮਾ ਦਰਜ ਕੀਤਾ ਹੈ। ਨਾਲ ਹੀ ਰਾਕਸਰ ਦੀ ਵਿਕਰੀ ਤੋਂ ਕਮਾਏ ਲਾਭ ਦੀ ਵੀ ਮੰਗ ਕੀਤੀ ਹੈ। ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਕਿ ਜੇਕਰ ਐੱਫ. ਸੀ. ਏ. ਦੇ ਪੱਖ ’ਚ ਫੈਸਲਾ ਆ ਜਾਂਦਾ ਹੈ ਤਾਂ ਉਸ ਦੀ ਸਹਾਇਕ ਕੰਪਨੀ ਮਹਿੰਦਰਾ ਆਟੋਮੋਟਿਵ ਨਾਰਥ ਅਮਰੀਕਾ ਰਾਕਸਰ ਨੂੰ ਅਮਰੀਕੀ ਬਾਜ਼ਾਰ ’ਚ ਨਹੀਂ ਵੇਚ ਸਕੇਗੀ। ਉਸ ਦੇ ਇਕ ਪ੍ਰਮੋਟਰ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੱਕ ਐੱਫ. ਸੀ . ਏ. ਨੇ ਕਦੇ ਵੀ ਜੀਪ ‘ਟ੍ਰੇਡ ਡਰੈੱਸ’ ਨੂੰ ਪਰਿਭਾਸ਼ਿਤ ਨਹੀਂ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ 12 ਮਾਰਚ 2020 ਤੋਂ ਰਾਕਸਰ ਦੀ ਵਿਕਰੀ ਬੰਦ ਹੋ ਜਾਵੇਗੀ।
60 ਦਿਨਾਂ ਦਾ ਦਿੱਤਾ ਸਮਾਂ
ਇਸ ਤੋਂ ਇਲਾਵਾ ਪ੍ਰਸ਼ਾਸਨਿਕ ਕਾਨੂੰਨ ਜੱਜ (ਏ . ਐੱਲ. ਜੇ.) ਦੀ ਰਾਇ ਆਖਿਰਕਾਰ ਸਿਰਫ ਇਕ ਸਿਫਾਰਿਸ਼ ਹੈ ਅਤੇ ਅਸੀਂ ਆਈ. ਟੀ. ਸੀ. ਨੂੰ ਇਸ ਦੀ ਸਮੀਖਿਅਾ ਕਰਨ ਲਈ ਕਿਹਾ ਹੈ, ਇਸ ਲਈ 60 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਫੀਏਟ ਕ੍ਰਿਸਲਰ ਨੇ 1 ਅਗਸਤ 2018 ਨੂੰ ਆਈ. ਟੀ. ਸੀ. ’ਚ ਮਾਮਲਾ ਦਰਜ ਕਰਵਾਇਆ ਸੀ। ਫੀਏਟ ਨੇ 3 ਕਾਰਣਾਂ ’ਤੇ ਇਤਰਾਜ਼ ਜਤਾਇਅਾ ਸੀ। ਫੀਏਟ ਦਾ ਕਹਿਣਾ ਸੀ ਕਿ ਰਾਕਸਰ ਦੀ ਬਾਡੀ ਦਾ ਸਾਈਜ਼ ਅਤੇ ਵਰਟੀਕਲ ਕੰਢੇ ਵਿਲਿਸ ਜੀਪ ਨਾਲ ਮਿਲਦੇ ਹਨ ਅਤੇ ਉਸ ਦਾ ਪਿੱਛੇ ਦਾ ਹਿੱਸਾ ਵੀ ਇਕੋ ਜਿਹਾ ਹੈ। ਮਹਿੰਦਰਾ ਨੇ ਹਾਲ ਹੀ ’ਚ ਹੋਏ ਮੋਟਰ ਸ਼ੋਅ ’ਚ ਰਾਕਸਰ ਦਾ ਨਵਾਂ ਡਿਜ਼ਾਈਨ ਵੀ ਪੇਸ਼ ਕੀਤਾ ਸੀ, ਜਿਸ ’ਚ ਇਸ ਦੀ ਗਰਿੱਲ ਦਾ ਡਿਜ਼ਾਈਨ ਬਦਲਿਅਾ ਹੋਇਆ ਸੀ ਅਤੇ ਮਹਿੰਦਰਾ ਦਾ ਲੋਗੋ ਲੱਗਾ ਹੋਇਆ ਸੀ।
ਫਾਸਟੈਗ ਟੋਲ ਪਲਾਜ਼ਿਆਂ ’ਤੇ ਪੂਰੀ ਤਰ੍ਹਾਂ ਲਾਗੂ ਹੋਣਾ ਦੂਰ ਦੀ ਕੌਡ਼ੀ
NEXT STORY