ਮੁੰਬਈ - ਭਾਰਤ ਅਤੇ ਅਮਰੀਕਾ ਨੇ ਸ਼ੁੱਕਰਵਾਰ ਨੂੰ ਇੱਥੇ 'ਵਪਾਰਕ ਸੰਵਾਦ-2023' ਦੌਰਾਨ ਸੈਮੀਕੰਡਕਟਰ ਸਪਲਾਈ ਚੇਨ ਅਤੇ ਨਵੀਨਤਾ ਸਾਂਝੇਦਾਰੀ 'ਤੇ ਇੱਕ ਸਮਝੌਤਾ ਪੱਤਰ (ਐਮਓਯੂ) 'ਤੇ ਦਸਤਖਤ ਕੀਤੇ। ਵਣਜ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸੋਨਾ ਅਤੇ ਸ਼ੇਅਰ ਬਾਜ਼ਾਰ ਨਹੀਂ ਇਸ ਖ਼ੇਤਰ 'ਚ ਨਿਵੇਸ਼ ਨੂੰ ਤਰਜੀਹ ਦੇ ਰਹੀਆਂ ਔਰਤਾਂ
ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦੇ ਸੱਦੇ 'ਤੇ ਅਮਰੀਕਾ ਦੀ ਵਣਜ ਸਕੱਤਰ ਜੀਨਾ ਰੇਮੋਂਡੋ ਨੇ 7 ਤੋਂ 10 ਮਾਰਚ ਤੱਕ ਦਿੱਲੀ ਦਾ ਦੌਰਾ ਕੀਤਾ। ਮੰਤਰਾਲੇ ਅਨੁਸਾਰ ਦੌਰੇ ਦੌਰਾਨ, ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕਿਆਂ 'ਤੇ ਚਰਚਾ ਕਰਨ ਲਈ 10 ਮਾਰਚ ਨੂੰ 'ਭਾਰਤ-ਅਮਰੀਕਾ ਵਪਾਰਕ ਸੰਵਾਦ' ਮੁੜ ਸ਼ੁਰੂ ਕੀਤਾ ਗਿਆ ਸੀ।
ਇਸ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ 'ਭਾਰਤ-ਯੂਐਸ ਕਮਰਸ਼ੀਅਲ ਸੰਵਾਦ' ਦੇ ਫਰੇਮਵਰਕ ਦੇ ਤਹਿਤ ਸੈਮੀਕੰਡਕਟਰ ਸਪਲਾਈ ਚੇਨ ਅਤੇ ਨਵੀਨਤਾ ਸਾਂਝੇਦਾਰੀ ਦੀ ਸਥਾਪਨਾ ਲਈ ਇੱਕ ਸਮਝੌਤਾ ਕੀਤਾ ਗਿਆ ।
ਇਸ ਸਮਝੌਤੇ ਦਾ ਉਦੇਸ਼ ਯੂਐਸ ਸੈਮੀਕੰਡਕਟਰ ਅਤੇ ਸਾਇੰਸ ਐਕਟ ਅਤੇ ਭਾਰਤ ਦੇ ਸੈਮੀਕੰਡਕਟਰ ਮਿਸ਼ਨ ਦੇ ਮੱਦੇਨਜ਼ਰ ਦੋਵਾਂ ਸਰਕਾਰਾਂ ਦਰਮਿਆਨ ਸੈਮੀਕੰਡਕਟਰਾਂ ਲਈ ਸਪਲਾਈ ਲੜੀ ਅਤੇ ਵਿਭਿੰਨਤਾ 'ਤੇ ਇੱਕ ਸਹਿਯੋਗੀ ਵਿਧੀ ਸਥਾਪਤ ਕਰਨਾ ਹੈ। ਇਸ ਤੋਂ ਇਲਾਵਾ, ਐਮਓਯੂ ਆਪਸੀ ਲਾਭਦਾਇਕ ਖੋਜ ਅਤੇ ਵਿਕਾਸ (ਆਰਡੀ), ਪ੍ਰਤਿਭਾ ਅਤੇ ਹੁਨਰ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਜ਼ਿਕਰ ਕੀਤਾ ਗਿਆ।
ਇਹ ਵੀ ਪੜ੍ਹੋ : ਸੈਲਾਨੀਆਂ ਲਈ ਜਲਦ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ , 15 ਲੱਖ ਰੰਗ-ਬਿਰੰਗੇ ਫੁੱਲ ਕਰਨਗੇ ਸੁਆਗਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚੀਨ ਦੇ ਰਾਹ 'ਤੇ ਚੱਲ ਰਿਹਾ ਭਾਰਤ ਦਾ ਇਹ ਸੂਬਾ, ਲਾਗੂ ਹੋਵੇਗੀ 12 ਘੰਟੇ ਦੀ ਸ਼ਿਫਟ!
NEXT STORY