ਨਵੀਂ ਦਿੱਲੀ — ਇਲੈਕਟ੍ਰੋਨਿਕਸ ਸਾਮਾਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਫਾਕਸਕਾਨ ਕਰਨਾਟਕ 'ਚ ਵੱਡਾ ਨਿਵੇਸ਼ ਕਰਨ ਜਾ ਰਹੀ ਹੈ। ਇਹ ਤਾਈਵਾਨੀ ਕੰਪਨੀ ਅਮਰੀਕੀ ਤਕਨੀਕੀ ਦਿੱਗਜ ਐਪਲ ਲਈ ਆਈਫੋਨ ਵੀ ਬਣਾਉਂਦੀ ਹੈ। ਸੂਤਰਾਂ ਮੁਤਾਬਕ ਐਪਲ ਅਤੇ ਉਸ ਦੇ ਨਿਰਮਾਣ ਭਾਗੀਦਾਰ ਫਾਕਸਕਾਨ ਦੀ ਲਾਬਿੰਗ ਕਾਰਨ ਕਰਨਾਟਕ ਸਰਕਾਰ ਨੇ ਕਿਰਤ ਕਾਨੂੰਨਾਂ 'ਚ ਬਦਲਾਅ ਕੀਤਾ ਹੈ। ਨਵੇਂ ਕਾਨੂੰਨ ਮੁਤਾਬਕ ਕਰਨਾਟਕ ਵੀ ਚੀਨ ਦੀ ਤਰਜ਼ 'ਤੇ ਦੋ ਸ਼ਿਫਟਾਂ 'ਚ ਕੰਮ ਕਰੇਗਾ। ਇਨ੍ਹਾਂ ਦੋਵਾਂ ਕੰਪਨੀਆਂ ਦਾ ਮੁੱਖ ਨਿਰਮਾਣ ਆਧਾਰ ਚੀਨ ਵਿਚ ਹੀ ਹੈ। ਇਸ ਨਾਲ ਕਰਨਾਟਕ ਵਿਚ ਲੇਬਰ ਕਾਨੂੰਨ ਦੇਸ਼ ਵਿਚ ਸਭ ਤੋਂ ਲਚੀਲਾ ਬਣ ਗਿਆ ਹੈ। ਇਸ ਨਾਲ ਦੁਨੀਆ ਭਰ ਦੀਆਂ ਕੰਪਨੀਆਂ ਉਥੇ ਆਪਣਾ ਨਿਰਮਾਣ ਹੱਬ ਬਣਾ ਸਕਦੀਆਂ ਹਨ।
ਇਹ ਵੀ ਪੜ੍ਹੋ : ਬਿੰਨੀ ਬਾਂਸਲ ਨੇ PhonePe 'ਚ ਹਿੱਸੇਦਾਰੀ ਖ਼ਰੀਦਣ ਦੀ ਬਣਾਈ ਯੋਜਨਾ, ਮੋਟਾ ਨਿਵੇਸ਼ ਕਰਨ ਦਾ ਹੈ ਪਲਾਨ
ਗਲੋਬਲ ਸਪਲਾਈ ਚੇਨ ਦੀਆਂ ਸਮੱਸਿਆਵਾਂ ਅਤੇ ਅਮਰੀਕਾ ਅਤੇ ਚੀਨ ਵਿਚਾਲੇ ਵਧਦੇ ਤਣਾਅ ਕਾਰਨ ਦੁਨੀਆ ਭਰ ਦੀਆਂ ਕੰਪਨੀਆਂ ਚੀਨ 'ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੁੰਦੀਆਂ ਹਨ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਭਾਰਤ ਵੱਧ ਤੋਂ ਵੱਧ ਕੰਪਨੀਆਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ। ਦੇਸ਼ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (PLI) ਲਿਆਂਦਾ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤ ਅਗਲਾ ਵੱਡਾ ਨਿਰਮਾਣ ਹੱਬ ਬਣਨ ਜਾ ਰਿਹਾ ਹੈ। ਜਦੋਂ ਅਸੀਂ ਭਾਰਤ ਦੀ ਤੁਲਨਾ ਦੂਜੇ ਦੇਸ਼ਾਂ ਨਾਲ ਕਰਦੇ ਹਾਂ, ਤਾਂ ਉਤਪਾਦਨ ਵਧਾਉਣ ਲਈ ਸਾਡੀ ਕੁਸ਼ਲਤਾ ਵਿੱਚ ਲੰਮੀ ਛਾਲ ਲਗਾਉਣ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ : ਅਮਰੀਕਾ ਦੀ ਕੰਪਨੀ ਮਿਮੋਸਾ ਨੈੱਟਵਰਕ ਨੂੰ ਖਰੀਦਣਗੇ ਮੁਕੇਸ਼ ਅੰਬਾਨੀ, 492 ਕਰੋੜ ’ਚ ਹੋਵੇਗਾ ਸੌਦਾ
12 ਘੰਟੇ ਦੀ ਸ਼ਿਫਟ
ਕਰਨਾਟਕ ਦੀ ਰਾਜਧਾਨੀ ਬੰਗਲੌਰ ਭਾਰਤ ਵਿੱਚ ਤਕਨੀਕੀ ਉਦਯੋਗ ਦਾ ਕੇਂਦਰ ਹੈ। ਕਰਨਾਟਕ ਸਰਕਾਰ ਨੇ ਫੈਕਟਰੀ ਐਕਟ 'ਚ ਬਦਲਾਅ ਕੀਤਾ ਹੈ। ਇਸ ਨਾਲ ਫੈਕਟਰੀਆਂ ਨੂੰ 12 ਘੰਟੇ ਦੀ ਸ਼ਿਫਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪਹਿਲਾਂ ਸਿਰਫ ਨੌਂ ਘੰਟੇ ਦੀ ਸ਼ਿਫਟ ਦੀ ਇਜਾਜ਼ਤ ਸੀ। ਇਸ ਦੇ ਨਾਲ ਹੀ ਔਰਤਾਂ ਲਈ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਦੇ ਨਿਯਮਾਂ ਨੂੰ ਵੀ ਸਰਲ ਕਰ ਦਿੱਤਾ ਗਿਆ ਹੈ। ਚੀਨ, ਤਾਈਵਾਨ ਅਤੇ ਵੀਅਤਨਾਮ ਵਿੱਚ ਇਲੈਕਟ੍ਰੋਨਿਕਸ ਉਤਪਾਦਨ ਵਿੱਚ ਔਰਤਾਂ ਦਾ ਦਬਦਬਾ ਹੈ, ਪਰ ਭਾਰਤ ਵਿੱਚ ਇਸ ਉਦਯੋਗ ਵਿੱਚ ਔਰਤਾਂ ਦੀ ਗਿਣਤੀ ਘੱਟ ਹੈ। ਨਵੇਂ ਕਾਨੂੰਨ ਮੁਤਾਬਕ ਹਫ਼ਤੇ ਵਿੱਚ ਵੱਧ ਤੋਂ ਵੱਧ 48 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ। ਪਰ 3 ਮਹੀਨੇ ਦੇ ਵਕਫੇ ਵਿਚ ਓਵਰਟਾਈਮ 75 ਘੰਟੇ ਤੋਂ ਵਧਾ ਕੇ 145 ਘੰਟੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਾਰਪੋਰੇਟ ਜਗਤ ਨੂੰ ਵੀ ਸਰਕਾਰ ਦੀ ਤਰਜ਼ 'ਤੇ ਨਿਵੇਸ਼ ਵਧਾਉਣਾ ਚਾਹੀਦਾ ਹੈ: ਮੋਦੀ
ਰਿਪੋਰਟ ਅਨੁਸਾਰ, ਅਧਿਕਾਰੀ ਨੇ ਕਿਹਾ ਕਿ ਕਰਨਾਟਕ ਨੇ ਘਰੇਲੂ ਉਦਯੋਗ ਲਾਬੀ ਸਮੂਹਾਂ ਅਤੇ ਵਿਦੇਸ਼ੀ ਕੰਪਨੀਆਂ ਤੋਂ ਇਨਪੁਟਸ ਪ੍ਰਾਪਤ ਕਰਨ ਤੋਂ ਬਾਅਦ ਕਿਰਤ ਕਾਨੂੰਨ ਵਿੱਚ ਬਦਲਾਅ ਕੀਤਾ ਹੈ। ਇਨ੍ਹਾਂ 'ਚ Foxconn ਅਤੇ Apple ਸ਼ਾਮਲ ਹਨ। ਹਾਲਾਂਕਿ ਦੋਵਾਂ ਕੰਪਨੀਆਂ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਫਾਕਸਕਾਨ ਦੇ ਕਰੀਬੀ ਸੂਤਰ ਨੇ ਕਿਹਾ ਕਿ ਫਾਕਸਕਾਨ ਅਤੇ ਐਪਲ ਇਸ ਲਈ ਲਾਬਿੰਗ ਕਰ ਰਹੇ ਹਨ। ਭਾਰਤ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਹੁਤ ਸੰਭਾਵਨਾਵਾਂ ਹਨ ਅਤੇ ਫੌਕਸਕਾਨ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਪਰ ਭਾਰਤ ਅਤੇ ਚੀਨ ਦੇ ਨਿਵੇਸ਼ ਮਾਹੌਲ ਵਿਚ ਵੱਡਾ ਪਾੜਾ ਹੈ। 24 ਘੰਟੇ ਵਿਚ 12-12 ਘੰਟੇ ਦੀਆਂ ਦੋ ਸ਼ਿਫਟਾਂ ਵਿਚ ਉਤਪਾਦਨ ਨਾਲ ਇਸ ਫਰਕ ਨੂੰ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸੋਨਾ ਅਤੇ ਸ਼ੇਅਰ ਬਾਜ਼ਾਰ ਨਹੀਂ ਇਸ ਖ਼ੇਤਰ 'ਚ ਨਿਵੇਸ਼ ਨੂੰ ਤਰਜੀਹ ਦੇ ਰਹੀਆਂ ਔਰਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੈਰ-ਸ਼ਹਿਰੀ ਖੇਤਰਾਂ ਵਿੱਚ ਈ-ਸਕੂਟਰਾਂ ਦੀ ਵੱਧ ਰਹੀ ਵਿਕਰੀ
NEXT STORY