ਬਿਜ਼ਨੈੱਸ ਡੈਸਕ : ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਾਜ਼ਾਰ ਖੁੱਲ੍ਹਦੇ ਹੀ ਐਮ.ਸੀ.ਐਕਸ (MCX) 'ਤੇ ਚਾਂਦੀ ਦੀ ਕੀਮਤ ਵਿੱਚ ਲਗਭਗ 7,000 ਰੁਪਏ ਦੀ ਕਮੀ ਆਈ, ਜਦੋਂ ਕਿ ਸੋਨਾ ਵੀ 1,000 ਰੁਪਏ ਪ੍ਰਤੀ 10 ਗ੍ਰਾਮ ਤੱਕ ਸਸਤਾ ਹੋ ਗਿਆ ਹੈ।
ਇਹ ਵੀ ਪੜ੍ਹੋ : 8ਵੇਂ ਤਨਖਾਹ ਕਮਿਸ਼ਨ ਤਹਿਤ ਸੈਲਰੀ 'ਚ ਇਤਿਹਾਸਕ ਵਾਧੇ ਦੀ ਤਿਆਰੀ! ਇਨ੍ਹਾਂ ਸੂਬਿਆਂ 'ਚ ਮੁਕੰਮਲ ਹੋਏ ਮੀਟਿੰਗਾਂ ਦੇ ਦੌਰ
ਕੀਮਤਾਂ ਵਿੱਚ ਗਿਰਾਵਟ ਦੇ ਮੁੱਖ ਕਾਰਨ
ਮਾਹਰਾਂ ਅਨੁਸਾਰ, ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ, ਜਿਸ ਨਾਲ ਮਹਿੰਗਾਈ ਵਧਣ ਦਾ ਡਰ ਪੈਦਾ ਹੋ ਗਿਆ ਹੈ। ਇਸ ਕਾਰਨ ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਘੱਟ ਗਈ ਹੈ ਅਤੇ ਨਿਵੇਸ਼ਕਾਂ ਦਾ ਰੁਝਾਨ ਡਾਲਰ ਅਤੇ ਅਮਰੀਕੀ ਬਾਂਡ ਯੀਲਡ ਵੱਲ ਵਧਿਆ ਹੈ, ਜਿਸ ਕਾਰਨ ਕੀਮਤੀ ਧਾਤਾਂ ਦੀ ਮੰਗ ਘਟੀ ਹੈ। ਇਸ ਤੋਂ ਇਲਾਵਾ, ਉੱਚੇ ਪੱਧਰਾਂ 'ਤੇ ਪਹੁੰਚਣ ਤੋਂ ਬਾਅਦ ਨਿਵੇਸ਼ਕਾਂ ਵੱਲੋਂ ਕੀਤੀ ਗਈ ਮੁਨਾਫਾਖੋਰੀ ਨੇ ਵੀ ਕੀਮਤਾਂ 'ਤੇ ਦਬਾਅ ਪਾਇਆ ਹੈ।
MCX 'ਤੇ ਕੀ ਹਨ ਤਾਜ਼ਾ ਭਾਅ?
ਚਾਂਦੀ: ਜੁਲਾਈ ਡਿਲੀਵਰੀ ਵਾਲੀ ਚਾਂਦੀ 2,67,400 ਰੁਪਏ 'ਤੇ ਖੁੱਲ੍ਹੀ ਅਤੇ ਸ਼ੁਰੂਆਤੀ ਕਾਰੋਬਾਰ 'ਚ 6,937 ਰੁਪਏ ਦੀ ਗਿਰਾਵਟ ਨਾਲ 2,64,949 ਰੁਪਏ ਤੱਕ ਪਹੁੰਚ ਗਈ।
ਸੋਨਾ: 5 ਜੂਨ ਦੀ ਡਿਲੀਵਰੀ ਵਾਲਾ ਸੋਨਾ ਸ਼ੁਰੂਆਤੀ ਕਾਰੋਬਾਰ ਵਿੱਚ 1,000 ਰੁਪਏ ਦੀ ਗਿਰਾਵਟ ਨਾਲ 1,57,547 ਰੁਪਏ ਤੱਕ ਡਿੱਗ ਗਿਆ।
ਇਹ ਵੀ ਪੜ੍ਹੋ : ਘਰੇਲੂ LPG ਸਿਲੰਡਰ ਦੀ ਡਿਲੀਵਰੀ ਲਈ OTP ਸਿਸਟਮ ਹੋਵੇਗਾ ਖ਼ਤਮ! BHC ਨੇ ਤੇਲ ਕੰਪਨੀਆਂ ਨੂੰ ਦਿੱਤੇ ਨਿਰਦੇਸ਼
ਸਰਾਫਾ ਬਾਜ਼ਾਰ ਵਿੱਚ ਵੱਖ-ਵੱਖ ਕੈਰੇਟ ਦੇ ਰੇਟ
24 ਕੈਰੇਟ ਸੋਨਾ: 710 ਰੁਪਏ ਦੀ ਗਿਰਾਵਟ ਨਾਲ 1,56,220 ਰੁਪਏ।
22 ਕੈਰੇਟ ਸੋਨਾ: 650 ਰੁਪਏ ਦੀ ਗਿਰਾਵਟ ਨਾਲ 1,43,200 ਰੁਪਏ।
18 ਕੈਰੇਟ ਸੋਨਾ: 530 ਰੁਪਏ ਦੀ ਗਿਰਾਵਟ ਨਾਲ 1,17,170 ਰੁਪਏ।
ਇਹ ਵੀ ਪੜ੍ਹੋ : EPFO ਦਾ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ: ਹੁਣ ਕਿਸੇ ਵੀ ਸਮੇਂ ਕਢਵਾ ਸਕੋਗੇ PF ਦੇ ਪੈਸੇ, ਜਾਣੋ ਨਵਾਂ ਸਿਸਟਮ
ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦਾ ਰੇਟ (ਪ੍ਰਤੀ 10 ਗ੍ਰਾਮ):
ਸ਼ਹਿਰ 24K 22K 18K ਸੋਨਾ
ਦਿੱਲੀ 1,56,370 1,43,350 1,17,320
ਮੁੰਬਈ 1,56,220 1,43,200 1,17,170
ਕੋਲਕਾਤਾ 1,56,220 1,43,200 1,17,170
ਚੇਨਈ 1,60,910 1,47,500 1,23,100
ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ
ਵਿਸ਼ਵ ਪੱਧਰ 'ਤੇ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਮਜ਼ੋਰੀ ਦੇਖੀ ਗਈ ਹੈ। ਹਾਜ਼ਰ ਸੋਨਾ 2.24 ਫੀਸਦੀ ਟੁੱਟ ਕੇ 4,548.46 ਡਾਲਰ ਪ੍ਰਤੀ ਔਂਸ ਰਹਿ ਗਿਆ, ਜਦਕਿ ਚਾਂਦੀ 6.31 ਫੀਸਦੀ ਦੀ ਗਿਰਾਵਟ ਨਾਲ 78.21 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਨਵੇਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਜਾਣੋ ਕਿੱਥੋਂ ਤੱਕ ਪਹੁੰਚ ਸਕਦੇ ਹਨ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਰੁਪਏ ਦੀ 'ਡਿੱਗਦੀ' ਸਿਹਤ: 96 ਦਾ ਅੰਕੜਾ ਪਾਰ ਕਰਕੇ ਹੁਣ ਤੱਕ ਦੇ ਸਭ ਤੋਂ ਮਾੜੇ ਦੌਰ 'ਚ ਭਾਰਤੀ ਕਰੰਸੀ
NEXT STORY