ਨਵੀਂ ਦਿੱਲੀ (ਭਾਸ਼ਾ) - ਵਿੱਤੀ ਸਾਲ 2024-25 'ਚ ਬਜਟ ਦਾ ਆਕਾਰ 6.1 ਫ਼ੀਸਦੀ ਵਧ ਕੇ 47.66 ਲੱਖ ਕਰੋੜ ਰੁਪਏ ਹੋ ਗਿਆ ਹੈ। ਪੂੰਜੀਗਤ ਖ਼ਰਚਿਆਂ ਅਤੇ ਸਮਾਜਿਕ ਖੇਤਰ ਦੀਆਂ ਸਕੀਮਾਂ ਲਈ ਖ਼ਰਚੇ ਵਧਣ ਅਤੇ ਵੱਧ ਅਲਾਟਮੈਂਟ ਕਾਰਨ ਬਜਟ ਦਾ ਆਕਾਰ ਵਧਿਆ ਹੈ। ਵੀਰਵਾਰ ਨੂੰ ਲੋਕ ਸਭਾ 'ਚ ਅੰਤਰਿਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ''ਸੰਸ਼ੋਧਿਤ ਅਨੁਮਾਨਾਂ ਦੇ ਮੁਤਾਬਕ ਉਧਾਰ ਲੈਣ ਤੋਂ ਇਲਾਵਾ ਕੁੱਲ ਪ੍ਰਾਪਤੀਆਂ 27.56 ਲੱਖ ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਇਸ 'ਚ ਟੈਕਸ ਪ੍ਰਾਪਤੀਆਂ 23.24 ਲੱਖ ਕਰੋੜ ਰੁਪਏ ਹਨ। ਕੁੱਲ ਖ਼ਰਚੇ ਦਾ ਸੋਧਿਆ ਅਨੁਮਾਨ 44.90 ਲੱਖ ਕਰੋੜ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਮਾਲੀਆ ਪ੍ਰਾਪਤੀ 30.03 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ - Budget 2024: ਬਜਟ 'ਚ ਰੱਖਿਆ ਗਿਆ 'ਸਿਹਤ' ਦਾ ਖ਼ਾਸ ਧਿਆਨ, ਸੀਤਾਰਮਨ ਨੇ ਕਰ ਦਿੱਤੇ ਵੱਡੇ ਐਲਾਨ
ਇਹ ਪਹਿਲਾਂ ਦੇ ਅਨੁਮਾਨ ਤੋਂ ਵੱਧ ਹੈ। ਇਹ ਪ੍ਰਾਪਤੀ ਅਰਥਵਿਵਸਥਾ ਵਿਚ ਵਿਕਾਸ ਦੀ ਮਜ਼ਬੂਤ ਗਤੀ ਅਤੇ ਸੰਗਠਿਤ ਸੁਭਾਅ ਨੂੰ ਦਰਸਾਉਂਦੀ ਹੈ। ਵਿੱਤੀ ਘਾਟੇ ਦਾ ਸੋਧਿਆ ਅਨੁਮਾਨ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 5.8 ਫ਼ੀਸਦੀ ਹੈ। ਬਾਜ਼ਾਰ ਕੀਮਤਾਂ 'ਤੇ ਜੀਡੀਪੀ ਵਾਧੇ ਦੇ ਅਨੁਮਾਨਾਂ ਤੋਂ ਘੱਟ ਡਿੱਗਣ ਦੇ ਬਾਵਜੂਦ ਵਿੱਤੀ ਘਾਟੇ ਵਿੱਚ ਸੁਧਾਰ ਹੋਇਆ ਹੈ। ਅਗਲੇ ਵਿੱਤੀ ਸਾਲ ਲਈ ਬਾਜ਼ਾਰ ਕੀਮਤਾਂ 'ਤੇ ਜੀਡੀਪੀ ਵਿਕਾਸ ਦਰ 10.5 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਇਹ 11 ਫ਼ੀਸਦੀ ਦੇ ਪਹਿਲੇ ਅਨੁਮਾਨ ਤੋਂ ਘੱਟ ਹੈ। ਵਿੱਤੀ ਸਾਲ 2024-25 ਲਈ ਬਾਜ਼ਾਰ ਕੀਮਤ 'ਤੇ ਜੀਡੀਪੀ 3,27,71,808 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ - Budget 2024 Highlights: ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ 'ਚ ਕੀਤੇ ਇਹ ਸਾਰੇ ਅਹਿਮ ਐਲਾਨ
ਇਹ 2023-24 ਲਈ ਪਹਿਲੇ ਪੇਸ਼ਗੀ ਅਨੁਮਾਨ ਵਿੱਚ ਦਰਸਾਏ ਗਏ 2,96,57,745 ਕਰੋੜ ਰੁਪਏ ਤੋਂ ਵੱਧ ਹੈ। ਇਹ 10.5 ਫ਼ੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਸੀਤਾਰਮਨ ਨੇ ਕਿਹਾ ਕਿ 2024-25 ਵਿਚ ਉਧਾਰ ਦੇ ਇਲਾਵਾ ਕੁਲ ਪ੍ਰਾਪਤੀਆਂ ਅਤੇ ਕੁੱਲ ਖ਼ਰਚੇ ਕ੍ਰਮਵਾਰ 30.80 ਲੱਖ ਕਰੋੜ ਰੁਪਏ ਅਤੇ 47.66 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਟੈਕਸ ਪ੍ਰਾਪਤੀਆਂ 26.02 ਲਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਉਹਨਾਂ ਨੇ ਕਿਹਾ ਕਿ ਸਰਬਪੱਖੀ ਵਿਕਾਸ ਦਾ ਅਸਰ ਸਾਰੇ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ - Budget 2024 Live Updates: ਵਿੱਤ ਮੰਤਰੀ ਸੀਤਾਰਮਨ ਨੇ ਕਿਸਾਨਾਂ ਤੇ ਗ਼ਰੀਬ ਲੋਕਾਂ ਨੂੰ ਲੈ ਕੇ ਕੀਤੇ ਇਹ ਐਲਾਨ
ਬਾਹਰੀ ਖੇਤਰ ਸਮੇਤ ਵਿਆਪਕ ਤੌਰ 'ਤੇ ਆਰਥਿਕ ਸਥਿਰਤਾ ਹੈ। ਨਿਵੇਸ਼ ਮਜ਼ਬੂਤ ਹੈ। ਅਰਥਵਿਵਸਥਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਸੀਤਾਰਮਨ ਨੇ ਕਿਹਾ ਕਿ ਲੋਕ ਬਿਹਤਰ ਜ਼ਿੰਦਗੀ ਜੀ ਰਹੇ ਹਨ ਅਤੇ ਬਿਹਤਰ ਕਮਾਈ ਕਰ ਰਹੇ ਹਨ। ਭਵਿੱਖ ਲਈ ਉਹਨਾਂ ਦੀਆਂ ਇੱਛਾਵਾਂ ਹੋਰ ਵੀ ਉੱਚੀਆਂ ਹਨ। ਲੋਕਾਂ ਦੀ ਔਸਤ ਅਸਲ ਆਮਦਨ ਵਿਚ 50 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - Budget 2024: ਮੁੜ ਘੱਟ ਹੋਇਆ ਵਿੱਤ ਮੰਤਰੀ ਸੀਤਾਰਮਨ ਦੇ ਭਾਸ਼ਣ ਦਾ ਸਮਾਂ, ਸਿਰਫ਼ 60 ਮਿੰਟ 'ਚ ਪੂਰਾ ਕੀਤਾ ਬਜਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਤਰਿਮ ਬਜਟ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ, ਸੈਂਸੈਕਸ 107 ਅੰਕ ਫਿਸਲਿਆ
NEXT STORY