ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਬਜਟ ਬਣਾਉਣ ਦੀ ਪ੍ਰਕਿਰਿਆ ਤਹਿਤ ਸ਼ੁੱਕਰਵਾਰ ਤੋਂ ਵੱਖ-ਵੱਖ ਪੱਖਾਂ ਤੋਂ ਪ੍ਰੀ-ਬਜਟ ਵਿਚਾਰ ਵਟਾਂਦਰਾ ਸ਼ੁਰੂ ਕਰਨਗੇ। ਵਿਚਾਰ-ਵਟਾਂਦਰੇ ਦੀ ਇਸ ਲੜੀ ਤਹਿਤ ਪਹਿਲੀ ਮੀਟਿੰਗ 6 ਦਸੰਬਰ ਨੂੰ ਉੱਘੇ ਅਰਥਸ਼ਾਸਤਰੀਆਂ ਨਾਲ ਹੋਵੇਗੀ। ਸੀਤਾਰਾਮਨ ਇਨ੍ਹਾਂ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਜੀ. ਡੀ. ਪੀ. ਵਿਕਾਸ ਦਰ 7 ਤਿਮਾਹੀਆਂ ’ਚ 5.4 ਫੀਸਦੀ ’ਤੇ ਸਭ ਤੋਂ ਹੇਠਲੇ ਪੱਧਰ ’ਤੇ ਆਉਣ ਕਾਰਨ ਵਿੱਤ ਮੰਤਰੀ ਆਗਾਮੀ ਬਜਟ ਸਬੰਧੀ ਉਨ੍ਹਾਂ ਦੇ ਸੁਝਾਅ ਮੰਗਣਗੇ।
ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ 7 ਦਸੰਬਰ ਨੂੰ ਕਿਸਾਨ ਯੂਨੀਅਨਾਂ ਤੇ ਖੇਤੀ ਅਰਥਸ਼ਾਸਤਰੀਆਂ ਤੇ ਐੱਮ. ਐੱਸ. ਐੱਮ. ਈ. ਇਲਾਕੇ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਾਵੇਗੀ। ਵਿੱਤੀ ਸਾਲ 2025-26 ਦਾ ਆਮ ਬਜਟ 1 ਫਰਵਰੀ ਨੂੰ ਸੰਸਦ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਸੀਤਾਰਾਮਨ ਦਾ ਇਹ ਲਗਾਤਾਰ 8ਵਾਂ ਤੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਦੂਜਾ ਪੂਰਾ ਬਜਟ ਹੋਵੇਗਾ।
ਮੰਨਿਆ ਜਾ ਰਿਹਾ ਹੈ ਕਿ ਆਗਾਮੀ ਬਜਟ ਨਾਲ ਭਾਰਤ ਨੂੰ 2047 ਤੱਕ ਵਿਕਸਤ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਨੀਤੀਗਤ ਦਿਸ਼ਾ ਪ੍ਰਦਾਨ ਕਰੇਗਾ। ਪ੍ਰੀ-ਬਜਟ ਸਲਾਹ-ਮਸ਼ਵਰੇ 30 ਦਸੰਬਰ ਨੂੰ ਭਾਰਤੀ ਉਦਯੋਗ ਦੇ ਨੇਤਾਵਾਂ ਤੇ ਸਮਾਜਿਕ ਖੇਤਰ, ਖਾਸ ਕਰਕੇ ਸਿੱਖਿਆ ਤੇ ਸਿਹਤ ਖੇਤਰ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਨਾਲ ਸਮਾਪਤ ਹੋਣਗੇ।
ਇਸ ਮੀਟਿੰਗ ’ਚ ਵਿੱਤ ਮੰਤਰੀ ਤੋਂ ਇਲਾਵਾ ਵਿੱਤ ਰਾਜ ਮੰਤਰੀ ਪੰਕਜ ਚੌਧਰੀ, ਵਿੱਤ ਸਕੱਤਰ ਤੇ ਡੀ. ਆਈ. ਪੀ. ਏ. ਐੱਮ. (ਨਿਵੇਸ਼ ਅਤੇ ਜਨਤਕ ਸੰਪੱਤੀ ਪ੍ਰਬੰਧਨ ਵਿਭਾਗ) ਦੇ ਸਕੱਤਰ ਤੁਹਿਨ ਕਾਂਤ ਪਾਂਡੇ, ਆਰਥਿਕ ਮਾਮਲਿਆਂ ਦੇ ਸਕੱਤਰ ਅਜੇ ਸੇਠ, ਮਾਲ ਸਕੱਤਰ ਸੰਜੇ ਮਲਹੋਤਰਾ ਤੇ ਵਿੱਤੀ ਸੇਵਾਵਾਂ ਸਕੱਤਰ ਐੱਮ. ਨਾਗਰਾਜੂ ਦੀ ਇਨ੍ਹਾਂ ਮੀਟਿੰਗਾਂ ’ਚ ਸ਼ਾਮਲ ਹੋਣ ਦੀ ਉਮੀਦ ਹੈ।
ਕਾਰ ਖਰੀਦਣ ਦਾ ਬਣਾ ਰਹੇ ਹੋ ਮਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਵੇਂ ਸਾਲ 'ਤੇ ਵਧ ਜਾਣਗੀਆਂ ਕੀਮਤਾਂ
NEXT STORY