ਨਵੀਂ ਦਿੱਲੀ - ਹੁੰਡਈ ਮੋਟਰ ਇੰਡੀਆ ਲਿਮਟਿਡ ਨੇ 1 ਜਨਵਰੀ 2025 ਤੋਂ ਆਪਣੇ ਵੱਖ-ਵੱਖ ਮਾਡਲ ਵਾਹਨਾਂ ਦੀਆਂ ਕੀਮਤਾਂ ’ਚ 25,000 ਰੁਪਏ ਤੱਕ ਦੇ ਵਾਧੇ ਦਾ ਐਲਾਨ ਕੀਤਾ। ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਨੇ ਕਿਹਾ ਕਿ ਕੱਚੇ ਮਾਲ ਦੀ ਲਾਗਤ ’ਚ ਵਾਧਾ, ਅਣਉਚਿਤ ਐਕਸਚੇਂਜ ਦਰ ਤੇ ਲਾਜਿਸਟਿਕਸ ਲਾਗਤ ’ਚ ਵਾਧੇ ਕਾਰਨ ਮੁੱਲ ਵਾਧਾ ਕਰਨਾ ਜ਼ਰੂਰੀ ਹੋ ਗਿਆ ਹੈ।
ਐੱਚ. ਐੱਮ. ਆਈ. ਐੱਲ. ਦੇ ਡਾਇਰੈਕਟਰ ਤੇ ਮੁੱਖ ਸੰਚਾਲਨ ਅਧਿਕਾਰੀ ਤਰੁਣ ਗਰਗ ਨੇ ਕਿਹਾ ਕਿ ਕੱਚੇ ਮਾਲ ਦੀ ਲਾਗਤ ’ਚ ਲਗਾਤਾਰ ਵਾਧੇ ਨਾਲ, ਹੁਣ ਇਸ ਲਾਗਤ ਵਾਧੇ ਦੇ ਕੁਝ ਹਿੱਸੇ ਨੂੰ ਮਾਮੂਲੀ ਕੀਮਤਾਂ ਦੀ ਐਡਜਸਟਮੈਂਟ ਸਮਾਯੋਜਨ ਨਾਲ ਜਜ਼ਬ ਕਰਨਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਲ ਵਾਧਾ ਸਾਰੇ ਮਾਡਲਾਂ ’ਤੇ ਲਾਗੂ ਹੋਵੇਗਾ ਤੇ ਇਸ ਦੀ ਸੀਮਾ 25,000 ਰੁਪਏ ਤੱਕ ਹੋਵੇਗੀ। ਮੁੱਲ ਵਾਧੇ ਦਾ ਅਸਰ 2025 ਦੇ ਸਾਰੇ ਮਾਡਲਾਂ ’ਤੇ ਪਵੇਗਾ।
ਗਰਗ ਨੇ ਕਿਹਾ ਕਿ ਕੰਪਨੀ ਨੇ ਹਮੇਸ਼ਾ ਵੱਧ ਤੋਂ ਵੱਧ ਲਾਗਤਾਂ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਉਨ੍ਹਾਂ ਦਾ ਸਾਡੇ ਗਾਹਕਾਂ ’ਤੇ ਘੱਟ ਤੋਂ ਘੱਟ ਪ੍ਰਭਾਵ ਪਵੇ।ਵਰਤਮਾਨ ’ਚ ਐੱਚ. ਐੱਮ. ਆਈ. ਐੱਲ. ਦੀ ਵੱਖ-ਵੱਖ ਵਾਹਨਾਂ ਦੀ ਲੜੀ ਦੀ ਕੀਮਤ 5.92 ਰੁਪਏ ਤੋਂ 46.05 ਲੱਖ ਰੁਪਏ ਦੇ ਵਿਚਕਾਰ ਹੈ।
ਟਮਾਟਰ-ਆਲੂ ਦੀ ਮਹਿੰਗਾਈ ਨੇ ਵਿਗਾੜਿਆ ਆਮ ਆਦਮੀ ਦਾ ਬਜਟ, ਜਾਣੋ ਕਦੋਂ ਮਿਲੇਗੀ ਰਾਹਤ
NEXT STORY