ਨੈਸ਼ਨਲ ਡੈਸਕ- ਦੇਸ਼ 'ਚ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਨਾਲ ਹੀ ਲੋਕ ਛੱਠ ਪੂਜਾ 'ਤੇ ਵੀ ਆਪਣੇ ਘਰ ਜਾਣ ਲਈ ਨਿਕਲਣ ਲਈ ਟ੍ਰੇਨਾਂ-ਬੱਸਾਂ ਦੀ ਬੁਕਿੰਗ ਕਰਨ ਲੱਗੇ ਹਨ। ਇਨ੍ਹਾਂ ਤਿਉਹਾਰਾਂ 'ਚ ਲੋਕ ਆਪਣੇ ਘਰ ਆਰਾਮ ਨਾਲ ਅਤੇ ਸੁਰੱਖਿਅਤ ਪਹੁੰਚਣ, ਇਸ ਲਈ ਭਾਰਤੀ ਰੇਲਵੇ ਨੇ ਵੀ ਵੱਡੀ ਤਿਆਰੀ ਕੀਤੀ ਹੈ ਅਤੇ ਇਸ ਤਹਿਤ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੋਰ ਜ਼ਿਆਦਾ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਇਸ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ।
ਪਿਛਲੇ ਸਾਲ ਨਾਲੋਂ 4500 ਟ੍ਰੇਨਾਂ ਵੱਧ
ਛੱਠ ਅਤੇ ਦੀਵਾਲੀ ਲਈ ਟ੍ਰੇਨ ਸੰਚਾਲਨ 'ਤੇ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਇਨ੍ਹਾਂ ਤਿਉਹਾਰਾਂ 'ਤੇ ਪਿਛਲੇ ਸਾਲ ਅਸੀਂ 7500 ਸਪੈਸ਼ਲ ਟ੍ਰੇਨਾਂ ਚਲਾਈਆਂ ਸਨ ਅਤੇ ਇਸ ਵਾਰ ਆਪਣੀ ਸਮਰੱਥਾ ਨੂੰ ਹੋਰ ਵੀ ਵਧਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਛੱਠ ਅਤੇ ਦੀਵਾਲੀ 'ਤੇ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਣ ਲਈ ਭਾਰਤੀ ਰੇਲਵੇ ਦਾ ਟੀਚਾ ਕਰੀਬ 12000 ਸਪੈਸ਼ਲ ਟ੍ਰੇਨਾਂ ਚਲਾਉਣ ਦਾ ਹੈ।
ਜ਼ਿਕਰਯੋਗ ਹੈ ਕਿ ਦੀਵਾਲੀ ਅਤੇ ਛੱਠ ਪੂਜਾ ਮੌਕੇ ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਹੋਰ ਸੂਬਿਆਂ 'ਚ ਵੱਡੀ ਗਿਣਤੀ 'ਚ ਲੋਕ ਜਾਂਦੇ ਹਨ ਅਤੇ ਇਸ ਦੌਰਾਨ ਟ੍ਰੇਨਾਂ 'ਚ ਭਾਰੀ ਭੀੜ ਨਜ਼ਰ ਆਉਂਦੀ ਹੈ। ਸਟੇਸ਼ਨਾਂ 'ਤੇ ਉਮੜਨ ਵਾਲੀ ਇਸ ਭੀੜ ਨੂੰ ਦੇਖਦੇ ਹੋਏ ਹੀ ਰੇਲਵੇ ਨੇ ਇਸ ਸਾਲ ਬੀਤੇ ਸਾਲ ਤੋਂ ਜ਼ਿਆਦਾ ਟ੍ਰੇਨਾਂ ਚਲਾਉਣ ਦੀ ਤਿਆਰੀ ਕੀਤੀ ਹੈ।
ਇਹ ਵੀ ਪੜ੍ਹੋ- iPhone 'ਤੇ ਹੁਣ ਤਕ ਦਾ ਸਭ ਤੋਂ ਵੱਡਾ ਡਿਸਕਾਊਂਟ! ਮਿਲ ਰਿਹੈ 55000 ਰੁਪਏ ਸਸਤਾ
1 ਅਕਤੂਬਰ ਤੋਂ 15 ਨਵੰਬਰ ਤਰ ਚੱਲਣਗੀਆਂ ਟ੍ਰੇਨਾਂ
ਅਸ਼ਵਨੀ ਵੈਸ਼ਨਵ ਨੇ ਅੱਗੇ ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਰੇਲਵੇ ਵੱਲੋਂ ਅਜੇ ਤਕ 10,000 ਸਪੈਸ਼ਲ ਟ੍ਰੇਨਾਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਚੁੱਕੀ ਹੈ। ਛੱਠ ਅਤੇ ਦੀਵਾਲੀ ਲਈ ਇਨ੍ਹਾਂ ਵਿਸ਼ੇਸ਼ ਰੇਲਗੱਡੀਆਂ ਵਿੱਚੋਂ 150 ਪੂਰੀ ਤਰ੍ਹਾਂ ਰਾਖਵੀਆਂ ਹੋਣਗੀਆਂ ਅਤੇ ਆਖਰੀ ਸਮੇਂ 'ਤੇ ਚਲਾਈਆਂ ਜਾਣਗੀਆਂ। ਟਾਈਮਲਾਈਨ ਬਾਰੇ ਚਰਚਾ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਵਿਸ਼ੇਸ਼ ਰੇਲਗੱਡੀਆਂ ਅਗਲੇ ਮਹੀਨੇ ਦੀ ਪਹਿਲੀ ਤਾਰੀਖ, ਯਾਨੀ 1 ਅਕਤੂਬਰ ਤੋਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ 15 ਨਵੰਬਰ ਤੱਕ ਜਾਰੀ ਰਹਿਣਗੀਆਂ।
ਵੰਦੇ ਭਾਰਤ ਸਲੀਪਰ 'ਤੇ ਵੱਡੀ ਅਪਡੇਟ
ਰੇਲ ਮੰਤਰੀ ਨੇ ਵੱਖ-ਵੱਖ ਯਤਨਾਂ ਕਾਰਨ ਦੇਸ਼ ਭਰ ਵਿੱਚ ਭਾਰਤੀ ਰੇਲਵੇ ਦੇ ਸੰਚਾਲਨ ਵਿੱਚ ਹੋਏ ਸੁਧਾਰਾਂ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ 70 ਵਿੱਚੋਂ 29 ਡਿਵੀਜ਼ਨਾਂ ਵਿੱਚ ਸਮੇਂ ਦੀ ਪਾਬੰਦਤਾ ਹੁਣ 90% ਤੋਂ ਵੱਧ ਹੈ। ਉਨ੍ਹਾਂ ਨੇ ਵੰਦੇ ਭਾਰਤ ਸਲੀਪਰ ਟ੍ਰੇਨ ਬਾਰੇ ਇੱਕ ਮਹੱਤਵਪੂਰਨ ਅਪਡੇਟ ਵੀ ਪ੍ਰਦਾਨ ਕੀਤੀ, ਜਿਸ ਵਿੱਚ ਇਸਦੀ ਪ੍ਰਗਤੀ ਦਾ ਵੇਰਵਾ ਦਿੱਤਾ ਗਿਆ।
ਅਸ਼ਵਨੀ ਵੈਸ਼ਨਵ ਦੇ ਅਨੁਸਾਰ, ਵੰਦੇ ਭਾਰਤ ਸਲੀਪਰ ਟ੍ਰੇਨ ਤਿਆਰ ਹੈ ਅਤੇ ਟੈਸਟਿੰਗ ਪੂਰੀ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋ ਵੰਦੇ ਭਾਰਤ ਸਲੀਪਰ ਰੈਕ ਇੱਕੋ ਸਮੇਂ ਲਾਂਚ ਕੀਤੇ ਜਾਣਗੇ, ਅਤੇ ਅਸੀਂ ਦੂਜੇ ਰੈਕ ਦੇ ਆਉਣ ਦੀ ਉਡੀਕ ਕਰ ਰਹੇ ਹਾਂ, ਜੋ 15 ਅਕਤੂਬਰ ਤੱਕ ਆ ਜਾਵੇਗਾ।
ਇਹ ਵੀ ਪੜ੍ਹੋ- ਸਸਤੀਆਂ ਹੋਈਆਂ ਸਕੂਟਰੀਆਂ! Activa ਤੇ Dio ਦੀਆਂ ਕੀਮਤਾਂ 'ਚ ਹੋਈ ਭਾਰੀ ਕਟੌਤੀ
ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤੀ ਨੇ ਚਾਕੂ ਨਾਲ ਵਿੰਨ੍ਹ'ਤੀ ਪਤਨੀ, ਧੀ ਦੇ ਸਾਹਮਣੇ ਵਾਪਰੀ ਸਾਰੀ ਘਟਨਾ
NEXT STORY