ਨਵੀਂ ਦਿੱਲੀ—ਭਾਰਤ ਦੇ ਸੌਰ ਊਰਜਾ ਖੇਤਰ ਨੇ 2017 'ਚ 10 ਅਰਬ ਡਾਲਰ ਦਾ ਨਿਵੇਸ਼ ਆਕਰਸ਼ਿਤ ਕੀਤਾ ਜੋ ਇਸ ਤੋਂ ਪਿਛਲੇ 4 ਸਾਲ 'ਚ ਅਰਬ ਡਾਲਰ ਦੇ ਬਰਾਬਰ ਸੀ। ਸਵੱਛ ਊਰਜਾ ਸੋਧ ਕੰਪਨੀ ਮਰਕਾਮ ਕੈਪੀਟਲ ਨੇ ਅੱਜ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ।
ਪਿਛਲੇ ਸਾਲ ਸੌਰ ਪ੍ਰਾਜੈਕਟਾਂ ਲਈ ਵਿੱਤੀ ਪੋਸ਼ਣ 'ਚ ਵਾਧਾ ਹੋਇਆ ਅਤੇ ਕੁੱਲ ਮਿਲਾ ਕੇ 9600 ਮੈਗਾਵਾਟ ਸਮਰੱਥਾ ਸੌਰ ਬਿਜਲੀ ਪ੍ਰਾਜੈਕਟ ਗ੍ਰਿਡ ਨਾਲ ਜੋੜੇ ਗਏ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਭਾਰਤੀ ਸੌਰ ਊਰਜਾ ਖੇਤਰ ਨੇ 2017 'ਚ 10 ਅਰਬ ਡਾਲਰ ਦੇ ਵਿੱਤ ਪੋਸ਼ਣ ਆਕਰਸ਼ਿਤ ਕੀਤਾ। ਇਸ ਤੋਂ ਪਹਿਲੇ ਸਾਲ 2016 'ਚ ਚਾਰ ਅਰਬ ਡਾਲਰ ਦਾ ਨਿਵੇਸ਼ ਆਕਰਸ਼ਿਤ ਕੀਤਾ ਗਿਆ ਸੀ।
ਕਿਸਾਨਾਂ ਨੂੰ ਰਾਹਤ, ਬੀ. ਟੀ. ਕਪਾਹ ਦੇ ਬੀਜ ਹੋਏ ਸਸਤੇ!
NEXT STORY