ਨਵੀਂ ਦਿੱਲੀ — ਜੇ ਤੁਸੀਂ ਆਪਣਾ ਆਧਾਰ ਕਾਰਡ ਕਿਸੇ ਦੁਕਾਨ ਤੋਂ ਲੈਮੀਨੇਟ ਕਰਵਾਇਆ ਹੈ ਜਾਂਂ ਇਸ ਨੂੰ ਪਲਾਸਟਿਕ ਕਾਰਡ ਵਜੋਂ ਵਰਤ ਰਹੇ ਹੋ। ਤਾਂ ਇਸ ਬਾਰੇ ਯੂਆਈਡੀਏਆਈ ਕਈ ਵਾਰ ਚਿਤਾਵਨੀ ਜਾਰੀ ਕਰ ਚੁੱਕੀ ਹੈ। ਯੂ ਆਈ ਡੀ ਏ ਆਈ ਵਲੋਂ ਦਿੱਤੀ ਗਈ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਅਜਿਹਾ ਕਰਨ ਨਾਲ ਤੁਹਾਡੇ ਆਧਾਰ ਕਾਰਡ ਦਾ ਕਿਊਆਰ(QR) ਕੋਡ ਕੰਮ ਕਰਨਾ ਬੰਦ ਕਰ ਸਕਦਾ ਹੈ ਜਾਂ ਫਿਰ ਨਿੱਜੀ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ। ਯੂਆਈਡੀਏਆਈ ਸਪਸ਼ਟ ਤੌਰ 'ਤੇ ਕਹਿੰਦਾ ਹੈ ਕਿ ਅਜਿਹਾ ਕਰਨ ਨਾਲ ਤੁਹਾਡੀ ਪ੍ਰਵਾਨਗੀ ਤੋਂ ਬਿਨਾਂ ਤੁਹਾਡੀ ਨਿਜੀ ਜਾਣਕਾਰੀ ਕਿਸੇ ਹੋਰ ਤੱਕ ਪਹੁੰਚ ਸਕਦੀ ਹੈ।
ਜ਼ਰੂਰਤ ਸਮੇਂ ਹੋ ਸਕਦੀ ਹੈ ਪਰੇਸ਼ਾਨੀ
ਯੂਆਈਡੀਏਆਈ ਨੇ ਇਕ ਬਿਆਨ ਜਾਰੀ ਕਰਦਿਆਂ ਪਲਾਸਟਿਕ ਦੇ ਆਧਾਰ ਕਾਰਡ ਦੇ ਨੁਕਸਾਨ ਬਾਰੇ ਦੱਸਿਆ ਹੈ। ਇਸ ਬਿਆਨ ਵਿਚ ਅਥਾਰਿਟੀ ਨੇ ਕਿਹਾ ਕਿ ਪਲਾਸਟਿਕ ਦੇ ਅਧਾਰ ਜਾਂ ਸਮਾਰਟ ਆਧਾਰ ਕਾਰਡ ਦੀ ਵਰਤੋਂ ਨਾ ਕਰੋ। ਤੁਹਾਡੇ ਕਾਰਡ ਦੇ ਵੇਰਵੇ ਦੀ ਗੋਪਨੀਯਤਾ ਨੂੰ ਅਜਿਹੇ ਕਾਰਡ ਦੁਆਰਾ ਚੋਰੀ ਕੀਤਾ ਜਾ ਸਕਦਾ ਹੈ। ਯੂਆਈਡੀਏਆਈ ਦਾ ਕਹਿਣਾ ਹੈ ਕਿ ਪਲਾਸਟਿਕ ਦਾ ਆਧਾਰ ਕਾਰਡ ਕਈ ਵਾਰ ਕੰਮ ਨਹੀਂ ਕਰਦਾ। ਇਸਦਾ ਕਾਰਨ ਇਹ ਹੈ ਕਿ ਪਲਾਸਟਿਕ ਅਧਾਰ ਦੀ ਅਣਅਧਿਕਾਰਤ ਛਪਾਈ ਦੇ ਕਾਰਨ, ਕਿਊਆਰ ਕੋਡ ਡਿਸਫੰਕਸ਼ਨਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਆਧਾਰ ਵਿਚ ਮੌਜੂਦ ਤੁਹਾਡੀ ਨਿੱਜੀ ਜਾਣਕਾਰੀ ਤੁਹਾਡੀ ਆਗਿਆ ਤੋਂ ਬਿਨਾਂ ਹੀ ਚੋਰੀ ਹੋ ਜਾਣ ਦਾ ਖਦਸ਼ਾ ਬਣਿਆ ਰਹਿ ਸਕਦਾ ਹੈ।
ਇਹ ਵੀ ਪੜ੍ਹੋ: - PNB ਨੂੰ ਇਕ ਹੋਰ ਵੱਡਾ ਝਟਕਾ, ਇਸ ਕੰਪਨੀ ਨੇ ਕੀਤੀ 3,688.58 ਕਰੋੜ ਰੁਪਏ ਦੀ ਧੋਖਾਧੜੀ
ਵਸੂਲੀ ਜਾ ਰਹੀ ਮੋਟੀ ਰਕਮ
ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਤੋਂ ਪਲਾਸਟਿਕ ਜਾਂ ਪੀਵੀਸੀ ਸ਼ੀਟਾਂ 'ਤੇ ਆਧਾਰ ਪ੍ਰਿੰਟ ਕਰਨ ਦੇ ਨਾਮ 'ਤੇ 50 ਤੋਂ 300 ਰੁਪਏ ਤੱਕ ਵਸੂਲ ਕੀਤੇ ਜਾ ਰਹੇ ਹਨ। ਕੁਝ ਥਾਵਾਂ 'ਤੇ ਤਾਂ ਹੋਰ ਵੀ ਵਾਧੂ ਚਾਰਜ ਲਏ ਜਾ ਰਹੇ ਹਨ। ਯੂਆਈਡੀਏਆਈ ਨੇ ਲੋਕਾਂ ਨੂੰ ਅਜਿਹੀਆਂ ਦੁਕਾਨਾਂ ਜਾਂ ਲੋਕਾਂ ਤੋਂ ਬਚਣ ਅਤੇ ਉਨ੍ਹਾਂ ਦੇ ਜਾਲ ਵਿਚ ਨਾ ਫਸਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: - ਜੇਕਰ ਤੁਹਾਨੂੰ ਵੀ ਨਹੀਂ ਮਿਲ ਰਿਹਾ ਮੁਫ਼ਤ ਰਾਸ਼ਨ ਤਾਂ ਇੱਥੇ ਕਰੋ ਸ਼ਿਕਾਇਤ
ਇਹ ਅਧਾਰ ਹੁੰਦੇ ਹਨ ਜਾਇਜ਼
ਯੂਆਈਡੀਏਆਈ ਨੇ ਆਪਣੇ ਬਿਆਨ ਵਿਚ ਜ਼ੋਰ ਦੇ ਕੇ ਕਿਹਾ ਹੈ ਕਿ ਅਸਲ ਆਧਾਰ ਤੋਂ ਇਲਾਵਾ, ਇਕ ਸਾਧਾਰਨ ਕਾਗਜ਼ 'ਤੇ ਡਾਊਨਲੋਡ ਕੀਤਾ ਆਧਾਰ ਪੂਰੀ ਤਰ੍ਹਾਂ ਯੋਗ ਹੈ। ਇਸ ਲਈ ਤੁਹਾਨੂੰ ਸਮਾਰਟ ਆਧਾਰ ਦੇ ਚੱਕਰ ਵਿਚ ਨਹੀਂ ਪੈਣਾ ਚਾਹੀਦਾ। ਤੁਹਾਨੂੰ ਰੰਗੀਨ ਪ੍ਰਿੰਟ ਦੀ ਵੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਤੁਹਾਨੂੰ ਆਧਾਰ ਕਾਰਡ ਲੈਮਿਨੇਸ਼ਨ ਜਾਂ ਪਲਾਸਟਿਕ ਦੇ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਆਪਣਾ ਅਧਾਰ ਗੁਆ ਚੁੱਕੇ ਹੋ, ਤਾਂ ਤੁਸੀਂ ਇਸਨੂੰ https://eaadhaar.uidai.gov.in ਤੋਂ ਮੁਫਤ ਡਾਊਨਲੋਡ ਕਰ ਸਕਦੇ ਹੋ।
ਇਹ ਵੀ ਪੜ੍ਹੋ: Hyundai ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਕੰਪਨੀ ਦੇ ਰਹੀ ਹੈ ਇਨ੍ਹਾਂ ਕਾਰਾਂ 'ਤੇ ਭਾਰੀ ਛੋਟ
PNB ਨੂੰ ਇਕ ਹੋਰ ਵੱਡਾ ਝਟਕਾ, ਇਸ ਕੰਪਨੀ ਨੇ ਕੀਤੀ 3,688.58 ਕਰੋੜ ਰੁਪਏ ਦੀ ਧੋਖਾਧੜੀ
NEXT STORY