ਨਵੀਂ ਦਿੱਲੀ- ਜਲਦ ਹੀ ਦੇਸ਼ ਦੇ ਦਰਵਾਜ਼ੇ ਵਿਦੇਸ਼ੀ ਸੈਲਾਨੀਆਂ ਲਈ ਦੁਬਾਰਾ ਖੁੱਲ੍ਹ ਸਕਦੇ ਹਨ। ਕੇਂਦਰੀ ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਰਸਮੀ ਐਲਾਨ ਅਗਲੇ 10 ਦਿਨਾਂ ਦੇ ਅੰਦਰ ਕੀਤਾ ਜਾ ਸਕਦਾ ਹੈ। ਕੋਰੋਨਾ ਮਹਾਮਾਰੀ ਦੇ ਕਾਰਨ ਵਿਦੇਸ਼ੀ ਸੈਲਾਨੀਆਂ 'ਤੇ ਮਾਰਚ 2020 ਵਿਚ ਭਾਰਤ ਆਉਣ 'ਤੇ ਪਾਬੰਦੀ ਲਗਾਈ ਗਈ ਸੀ। ਹਾਲਾਂਕਿ, ਇਸ ਕਾਰਨ ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਹਵਾਬਾਜ਼ੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਪੰਜ ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮੁਫਤ ਵੀਜ਼ੇ ਜਾਰੀ ਕੀਤੇ ਜਾਣਗੇ। ਇਸ ਲਈ ਸਮਾਂ ਮਿਆਦ 31 ਮਾਰਚ 2022 ਤੱਕ ਹੋਵੇਗੀ। ਹਾਲਾਂਕਿ, ਜੇਕਰ ਇਸ ਮਿਆਦ ਤੋਂ ਪਹਿਲਾਂ ਪੰਜ ਲੱਖ ਮੁਫਤ ਵੀਜ਼ਾ ਜਾਰੀ ਹੋ ਜਾਂਦੇ ਹਨ ਤਾਂ ਇਹ ਪ੍ਰਕਿਰਿਆ ਉਥੇ ਹੀ ਬੰਦ ਹੋ ਜਾਵੇਗੀ। ਇਸ 'ਤੇ 100 ਕਰੋੜ ਰੁਪਏ ਦੀ ਵਿੱਤੀ ਲਾਗਤ ਆ ਸਕਦੀ ਹੈ।
ਵਿਦੇਸ਼ੀ ਸੈਲਾਨੀਆਂ ਨੂੰ ਦੇਸ਼ ਵਿਚ ਆਉਣ ਦੀ ਮਨਜ਼ੂਰੀ ਕਦੋਂ ਤੋਂ ਦੇਣੀ ਹੈ ਇਸ 'ਤੇ ਅਧਿਕਾਰੀ ਵਿਚਾਰ ਕਰ ਰਹੇ ਹਨ। ਸ਼ਰਤਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਸੈਲਾਨੀਆਂ ਤੱਕ ਸੀਮਤ ਰੱਖਣ ਦਾ ਵਿਚਾਰ ਹੈ, ਅਜਿਹੇ ਦੇਸ਼ਾਂ ਦੀ ਸੂਚੀ ਵੀ ਬਣਾਈ ਜਾ ਸਕਦੀ ਹੈ ਜਿੱਥੇ ਸੰਕਰਮਣ ਜ਼ਿਆਦਾ ਹੈ ਅਤੇ ਉੱਥੋਂ ਦੇ ਸੈਲਾਨੀਆਂ 'ਤੇ ਅਜੇ ਪਾਬੰਦੀ ਜਾਰੀ ਰੱਖਣ 'ਤੇ ਵੀ ਫੈਸਲਾ ਹੋ ਸਕਦਾ ਹੈ।
ਸਰਕਾਰ ਵੱਲੋਂ 23 ਕਰੋੜ ਤੋਂ ਵੱਧ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਸਹੂਲਤ ਸ਼ੁਰੂ
NEXT STORY