ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ 5ਜੀ ਸਪੈਕਟ੍ਰਮ ਦੇ ਆਵੰਟਨ ਦੇ ਲਈ ਨਿਲਾਮੀ ਪ੍ਰਕਿਰਿਆ ਐਤਵਾਰ ਨੂੰ ਲਗਾਤਾਰ ਛੇਵੇਂ ਦਿਨ ਜਾਰੀ ਹੈ। ਨਿਲਾਮੀ ਦੇ ਪਹਿਲੇ ਪੰਜ ਦਿਨ ’ਚ ਰਿਲਾਇੰਸ ਜਿਓ ਅਤੇ ਭਾਰਤੀ ਏਅਰਟੇਲ ਵਰਗੀਆਂ ਕੰਪਨੀਆਂ ਵੱਲੋਂ 1,49,966 ਕਰੋੜ ਰੁਪਏ ਮੁੱਲ ਦੀਆਂ ਬੋਲੀਆਂ ਲਗਾਈਆਂ ਜਾ ਚੁੱਕੀਆਂ ਹਨ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸਪੈਕਟ੍ਰਮ ਦੇ ਲਈ ਨਿਲਾਮੀ ਦਾ 31ਵਾਂ ਦੌਰ ਐਤਵਾਰ ਸਵੇਰੇ ਸ਼ੁਰੂ ਹੋਇਆ। ਕੰਪਨੀਆਂ ਦੇ ਦਰਮਿਆਨ ਉੱਤਰ ਪ੍ਰਦੇਸ਼ ਪੂਰਬੀ ਸਰਕਿਲ ਲਈ 1800 ਮੇਗਾਹਰਟਜ ਦੇ ਲਈ ਮੰਗ ਬੁੱਧਵਾਰ ਤੋਂ ਕਾਫੀ ਤੇਜ ਹੋ ਗਈ ਸੀ, ਜੋ ਹੁਣ ‘ਠੰਡੀ’ ਪਈ ਹੈ। ਉਦਯੋਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਿਕ ਨਿਲਾਮੀ ਹੁਣ ਆਪਣੇ ਅੰਤਿਮ ਪੜਾਅ ’ਚ ਪ੍ਰਵੇਸ਼ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਬਹੁਤ ਕੁਝ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਦਿਨ ’ਚ ਬੋਲੀ ਕਿਸ ਤਰੀਕੇ ਨਾਲ ਅੱਗੇ ਵਧਦੀ ਹੈ। ਸ਼ਨੀਵਾਰ ਤੱਕ ਕੁੱਲ ਬੋਲੀਆਂ 1.50 ਲੱਖ ਕਰੋੜ ਰੁਪਏ ਦੇ ਕੋਲ ਪਹੁੰਚ ਗਈਆਂ ਸਨ। ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਸ਼ਨੀਵਾਰ ਨੂੰ ਦੂਰਸੰਚਾਰ ਨਿਵੇਸ਼ਕਾਂ ਦੇ ਗੋਲਮੇਜ ਤੋਂ ਬਾਅਦ ਕਿਹਾ ਸੀ, ‘‘5ਜੀ ਨਿਲਾਮੀ ਤੋਂ ਪਤਾ ਲੱਗਦਾ ਹੈ ਿਕ ਉਦਯੋਗ ਵਿਸਤਾਰ ਕਰਨਾ ਚਾਹੁੰਦਾ ਹੈ। ਉਦਯੋਗ ਹੁਣ ਸਮੱਸਿਆਵਾਂ ਤੋਂ ਬਾਹਰ ਆ ਚੁੱਕਾ ਹੈ ਅਤੇ ਵਾਧੇ ਦੀ ਰਾਹ ’ਚ ਵਧਣਾ ਚਾਹੁੰਦਾ ਹੈ।’’ ਦੂਰਸੰਚਾਰ ਵਿਭਾਗ ਨੇ ਇਸ ਨਿਲਾਮੀ ’ਚ ਕੁੱਲ 4.3 ਲੱਖ ਕਰੋੜ ਰੁਪਏ ਕੀਮਤ ਦੇ 72 ਗੀਗਾਹਰਟਜ ਸਪੈਕਟ੍ਰਮ ਦੀ ਵਿਕਰੀ ਦੀ ਪੇਸ਼ਕਸ਼ ਕੀਤੀ ਹੈ। ਇਸ ਨਿਲਾਮੀ ’ਚ ਰਿਲਾਇੰਸ ਜਿਓ, ਭਾਰਤੀ ਏਅਰਟੇਲ ਅਤੇ ਵੋਟਾਫੋਨ ਆਈਡੀਆ ਤੋਂ ਇਲਾਵਾ ਅਡਾਣੀ ਏਂਟਰਪ੍ਰਾਈਜੇਜ਼ ਵੀ ਸ਼ਿਰਕਤ ਕਰ ਰਹੀ ਹੈ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਚੜ੍ਹਿਆ
NEXT STORY