ਨਵੀਂ ਦਿੱਲੀ— ਸਪਾਈਸ ਜੈੱਟ 5 ਦਸੰਬਰ ਤੋਂ ਆਪਣੇ ਘਰੇਲੂ ਨੈੱਟਵਰਕ 'ਚ 20 ਨਵੀਆਂ ਉਡਾਣਾਂ ਜੋੜਨ ਜਾ ਰਹੀ ਹੈ। ਕੰਪਨੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ 'ਚ ਸ਼ਿਰਡੀ ਲਈ ਵੀ ਨਾਨ-ਸਟਾਪ ਉਡਾਣਾਂ ਸ਼ਾਮਲ ਹਨ।
ਸਪਾਈਸ ਜੈੱਟ ਰਾਂਚੀ ਲਈ ਵੀ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ ਨੇ ਰਾਜਧਾਨੀ ਝਾਰਖੰਡ ਨੂੰ ਦਿੱਲੀ ਅਤੇ ਮੁੰਬਈ ਨਾਲ ਜੋੜਨ ਵਾਲੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਦਿੱਲੀ-ਰਾਂਚੀ ਤੇ ਮੁੰਬਈ-ਰਾਂਚੀ ਲਈ ਰੋਜ਼ਾਨਾ ਉਡਾਣਾਂ ਚਲਾਏਗੀ।
ਇਹ ਵੀ ਪੜ੍ਹੋ- PAYTM ਦਾ ਦੁਕਾਨਦਾਰਾਂ ਨੂੰ ਤੋਹਫ਼ਾ, ਪੇਮੈਂਟ ਲੈਣ 'ਤੇ ਨਹੀਂ ਲੱਗੇਗਾ ਚਾਰਜ
ਇਸ ਦੇ ਨਾਲ ਹੀ ਸਪਾਈਸ ਜੈੱਟ ਮਹਾਰਾਸ਼ਟਰ ਦੇ ਪ੍ਰਮੁੱਖ ਤੀਰਥ ਸਥਾਨ ਸ਼ਿਰਡੀ ਨੂੰ ਦਿੱਲੀ, ਬੇਂਗਲੁਰੂ ਅਤੇ ਹੈਦਰਾਬਾਦ ਨਾਲ ਜੋੜਨ ਜਾ ਰਹੀ ਹੈ। ਇਸ ਲਈ ਰੋਜ਼ਾਨਾ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗੀ।
ਏਅਰਲਾਈਨ ਨੇ ਅਹਿਮਦਾਬਾਦ ਨੂੰ ਜੋੜਨ ਵਾਲੀਆਂ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਉਡਾਣਾਂ ਅਹਿਮਦਾਬਾਦ-ਜੰਮੂ-ਅਹਿਮਦਾਬਾਦ, ਅਹਿਮਦਾਬਾਦ-ਗੁਹਾਟੀ-ਅਹਿਮਦਾਬਾਦ ਅਤੇ ਅਹਿਮਦਾਬਾਦ-ਕੋਚੀ-ਅਹਿਮਦਾਬਾਦ ਮਾਰਗਾਂ 'ਤੇ ਚੱਲਣਗੀਆਂ। ਅਹਿਮਦਾਬਾਦ ਅਤੇ ਕੋਚੀ ਦਰਮਿਆਨ ਉਡਾਣਾਂ ਰੋਜ਼ਾਨਾ ਚੱਲਣਗੀਆਂ, ਅਹਿਮਦਾਬਾਦ-ਜੰਮੂ-ਅਹਿਮਦਾਬਾਦ ਸੈਕਟਰ ਦੀਆਂ ਉਡਾਣਾਂ ਐਤਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਚੱਲਣਗੀਆਂ, ਜਦੋਂ ਕਿ ਅਹਿਮਦਾਬਾਦ-ਗੁਹਾਟੀ-ਅਹਿਮਦਾਬਾਦ ਦੀਆਂ ਉਡਾਣਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲਣਗੀਆਂ।
ਇਹ ਵੀ ਪੜ੍ਹੋ- ਰੇਲਵੇ ਨੂੰ ਬੁਲੇਟ ਟਰੇਨ ਲਈ ਮਿਲੀ ਹਰੀ ਝੰਡੀ, ਦੋ ਘੰਟੇ 'ਚ ਦੌੜੇਗੀ 500 KM
ਡੀਜ਼ਲ ਦੀ ਵਿਕਰੀ ਨਵੰਬਰ 'ਚ 7 ਫ਼ੀਸਦੀ ਘੱਟ ਗਈ, ਸੁਧਾਰ ਹਾਲੇ ਟਿਕਾਊ ਨਹੀਂ!
NEXT STORY