ਨਵੀਂ ਦਿੱਲੀ — ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐੱਮ.ਡੀ.) ਅਜੈ ਸਿੰਘ ਨੇ ਕਿਹਾ ਕਿ ਏਅਰਲਾਈਨ ਜਲਦੀ ਹੀ ਆਪਣੇ ਜਹਾਜ਼ਾਂ 'ਤੇ ਬ੍ਰਾਡਬੈਂਡ ਇੰਟਰਨੈੱਟ ਸੇਵਾ ਸ਼ੁਰੂ ਕਰੇਗੀ। ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੰਪਨੀ ਅਗਲੇ ਕੁਝ ਮਹੀਨਿਆਂ 'ਚ ਬੋਇੰਗ-737 ਮੈਕਸ ਜਹਾਜ਼ ਨੂੰ ਆਪਣੇ ਏਅਰਕ੍ਰਾਫਟ ਫਲੀਟ 'ਚ ਸ਼ਾਮਲ ਕਰੇਗੀ। ਸਪਾਈਸਜੈੱਟ ਦੀ ਵੈੱਬਸਾਈਟ ਦੇ ਅਨੁਸਾਰ, ਏਅਰਲਾਈਨ ਦੇ ਕੋਲ 91 ਜਹਾਜ਼ਾਂ ਦਾ ਬੇੜਾ ਹੈ, ਜਿਸ ਵਿੱਚ 13 ਮੈਕਸ ਜਹਾਜ਼ ਅਤੇ 46 ਬੋਇੰਗ-737 ਜਹਾਜ਼ ਦੇ ਪੁਰਾਣੇ ਸੰਸਕਰਣ ਸ਼ਾਮਲ ਹਨ।
ਏਅਰਲਾਈਨ ਦੀ 17ਵੀਂ ਵਰ੍ਹੇਗੰਢ 'ਤੇ ਸਿੰਘ ਨੇ ਕਰਮਚਾਰੀਆਂ ਨੂੰ ਆਪਣੀ ਈਮੇਲ 'ਚ ਕਿਹਾ ਕਿ ਸਪਾਈਸਜੈੱਟ ਹਰ ਮਹੀਨੇ ਜ਼ਿਆਦਾ ਯਾਤਰੀਆਂ ਨਾਲ ਉਡਾਣ ਭਰ ਰਹੀ ਹੈ ਅਤੇ ਆਉਣ ਵਾਲੇ ਮਹੀਨਿਆਂ 'ਚ ਇਸ 'ਚ ਵਾਧਾ ਹੋਣ ਦੀ ਉਮੀਦ ਹੈ। ਸਿੰਘ ਨੇ ਕਿਹਾ, "ਬੋਇੰਗ 737 MAX ਜਹਾਜ਼ ਸਫਲਤਾਪੂਰਵਕ ਸੇਵਾ ਵਿੱਚ ਵਾਪਸ ਆ ਗਿਆ ਹੈ ਅਤੇ ਯਾਤਰੀਆਂ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਏਅਰਲਾਈਨ ਦੀ ਯੋਜਨਾ ਅਗਲੇ ਕੁਝ ਮਹੀਨਿਆਂ ਵਿੱਚ ਆਪਣੇ ਸਾਰੇ ਪੁਰਾਣੇ ਜਹਾਜ਼ਾਂ ਨੂੰ MAX ਨਾਲ ਬਦਲਣ ਅਤੇ ਕਈ MAX ਜਹਾਜ਼ਾਂ ਨੂੰ ਫਲੀਟ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਇਸ ਸਾਲ ਆਪਣੇ ਨੈਟਵਰਕ ਵਿੱਚ ਨਵੇਂ ਉਤਪਾਦ ਅਤੇ ਨਵੇਂ ਰੂਟ ਜੋੜਾਂਗੇ। ਸਪਾਈਸ ਕਲੱਬ, ਸਾਡੇ ਵਫ਼ਾਦਾਰੀ ਪ੍ਰੋਗਰਾਮ, ਨੇ ਹਾਲ ਹੀ ਵਿੱਚ ਆਪਣਾ ਸਹਿ-ਬ੍ਰਾਂਡ ਵਾਲਾ ਕ੍ਰੈਡਿਟ ਕਾਰਡ ਪੇਸ਼ ਕੀਤਾ ਹੈ। ਅਸੀਂ ਜਲਦੀ ਹੀ ਸਾਡੇ ਜਹਾਜ਼ਾਂ ਵਿੱਚ ਬ੍ਰਾਡਬੈਂਡ ਇੰਟਰਨੈਟ ਸੇਵਾ ਦੀ ਉਮੀਦ ਕਰਦੇ ਹਾਂ" । ਸਿੰਘ ਨੇ ਕਿਹਾ ਕਿ ਸਪਾਈਸਜੈੱਟ ਦੇ ਨੈੱਟਵਰਕ ਦਾ ਵਿਸਤਾਰ ਭਾਰਤ ਅਤੇ ਦੁਨੀਆ ਭਰ ਵਿੱਚ ਨਵੀਆਂ ਮੰਜ਼ਿਲਾਂ ਨੂੰ ਜੋੜਨ ਲਈ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੂਬਿਆਂ ਨੂੰ ਬੰਦ ਹੋਵੇਗੀ GST ਦੀ ਭਰਪਾਈ, ਵਿੱਤੀ ਸੰਤੁਲਨ ਲਈ ਲੱਭਣੇ ਪੈਣਗੇ ਨਵੇਂ ਤਰੀਕੇ
ਜੈੱਟ ਏਅਰਵੇਜ਼ ਨੇ 4 ਸੀਨੀਅਰ ਡਾਇਰੈਕਟਰਾਂ ਦੀ ਕੀਤੀ ਨਿਯੁਕਤੀ
ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੇ ਉਡਾਣ ਆਪ੍ਰੇਟਿੰਗ ਸਰਟੀਫਿਕੇਟ (ਏ. ਓ. ਸੀ.) ਮਿਲਣ ਤੋਂ ਕੁੱਝ ਦਿਨ ਬਾਅਦ 4 ਨਵੇਂ ਸੀਨੀਅਰ ਡਾਇਰੈਕਟਰਾਂ ਦੀ ਨਿਯੁਕਤੀ ਕੀਤੀ ਹੈ। ਜੈੱਟ ਏਅਰਵੇਜ਼ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ. ਜੀ. ਸੀ. ਏ.) ਤੋਂ 20 ਮਈ ਨੂੰ ਏ. ਓ. ਸੀ. ਮਿਲਿਆ ਸੀ। ਕੰਪਨੀ ਨੇ ਕਿਹਾ ਕਿ ਏਅਰਲਾਈਨ ਨੇ ਮੁੱਖ ਡਿਜੀਟਲ ਅਧਿਕਾਰੀ ਵਜੋਂ ਪ੍ਰਭ ਸ਼ਰਣ ਸਿੰਘ, ਇੰਜੀਨੀਅਰਿੰਗ ਉੱਪ-ਪ੍ਰਧਾਨ ਦੇ ਤੌਰ ’ਤੇ ਐੱਚ. ਆਰ. ਜਗਨਨਾਥ ਨੂੰ ਨਿਯੁਕਤ ਕੀਤਾ ਹੈ।
ਇਸ ਤੋਂ ਇਲਾਵਾ ਜਹਾਜ਼ੀ ਯਾਤਰਾ ਦੌਰਾਨ ਮੁਹੱਈਆ ਕਰਵਾਏ ਜਾਣ ਵਾਲੇ ਉਤਪਾਦ ਅਤੇ ਸੇਵਾਵਾਂ ਲਈ ਮਾਰਕ ਟਰਨਰ ਨੂੰ ਉੱਪ-ਪ੍ਰਧਾਨ ਅਤੇ ਡਿਸਟ੍ਰੀਬਿਊਟ ਅਤੇ ਗਾਹਕ ਸ਼ਮੂਲੀਅਤ ਦੇ ਉੱਪ-ਪ੍ਰਧਾਨ ਵਜੋਂ ਵਿਸ਼ੇਸ਼ ਖੰਨਾ ਨੂੰ ਨਿਯੁਕਤ ਕੀਤਾ ਗਿਆ ਹੈ। ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਸਿੰਘ 1 ਜੂਨ ਤੋਂ ਅਹੁਦਾ ਸੰਭਾਲਣਗੇ ਜਦ ਕਿ ਜਗਨਨਾਥ ਨੇ ਸੋਮਵਾਰ ਤੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉੱਥੇ ਹੀ ਟਰਨਰ 15 ਜੂਨ ਅਤੇ ਖੰਨਾ ਇਸ ਸਾਲ ਜੁਲਾਈ ਦੌਰਾਨ ਆਪਣੀ ਜ਼ਿੰਮੇਵਾਰੀ ਸੰਭਾਲਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹਿ ਸਕਦਾ ਹੈ ਰੈਪੋ ਦਰ 'ਚ ਵਾਧਾ, RBI ਗਵਰਨਰ ਨੇ ਦਿੱਤੇ ਸੰਕੇਤ
NEXT STORY