ਜਲੰਧਰ : ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਜਲੰਧਰ ਨੇ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਨੂੰ ਇੱਕ ਖਪਤਕਾਰ ਨੂੰ 6 ਲੱਖ ਰੁਪਏ ਤੋਂ ਵੱਧ ਦੀ ਰਕਮ ਅਦਾ ਕਰਨ ਦਾ ਹੁਕਮ ਦਿੱਤਾ ਹੈ ਜਿਹੜੀ ਕਿ ਉਸ ਨੇ ਕੈਸ਼ਲੈੱਸ ਇਲਾਜ ਸਿਹਤ ਪਾਲਸੀ ਦੇ ਬਦਲੇ ਲੁਧਿਆਣਾ ਦੇ ਹਸਪਤਾਲ ਡੀਐਮਸੀ ਨੂੰ ਦਿੱਤੀ ਸੀ। । ਕਮਿਸ਼ਨ ਨੇ ਸ਼ਿਕਾਇਤਕਰਤਾ ਨੂੰ 45 ਦਿਨਾਂ ਦੇ ਅੰਦਰ 15,000 ਰੁਪਏ ਮੁਆਵਜ਼ਾ ਅਤੇ 5,000 ਰੁਪਏ ਮੁਕੱਦਮੇਬਾਜ਼ੀ ਦੇ ਖਰਚੇ ਦਾ ਭੁਗਤਾਨ ਕਰਨ ਦੇ ਵੀ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : 1 ਦਸੰਬਰ ਤੋਂ ਬਦਲ ਰਹੇ ਸਿਮ ਕਾਰਡ ਖ਼ਰੀਦਣ ਤੇ ਵੇਚਣ ਦੇ ਨਿਯਮ, ਉਲੰਘਣਾ ਹੋਣ 'ਤੇ ਹੋ ਸਕਦੀ ਹੈ ਜੇਲ੍ਹ
ਜਾਣੋ ਕੀ ਹੈ ਮਾਮਲਾ
ਬਸਤੀ ਸ਼ੇਖ ਜਲੰਧਰ ਦੇ ਵਸਨੀਕ ਰਾਕੇਸ਼ ਕੁਮਾਰ ਭੱਲਾ ਨੇ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਟਿਡ ਤੋਂ ਕੈਸ਼ਲੈਸ ਮੈਡੀਕਲੇਮ ਪਾਲਿਸੀ ਲਈ ਸੀ। ਫੈਮਿਲੀ ਹੈਲਥ ਓਪਟਿਮਾ ਇੰਸ਼ੋਰੈਂਸ ਨਾਮ ਦੀ ਇਹ ਪਾਲਿਸੀ 21 ਦਸੰਬਰ 2020 ਤੋਂ 20 ਦਸੰਬਰ 2021 ਤੱਕ ਵੈਧ ਸੀ। ਸਾਹ ਲੈਣ ਵਿੱਚ ਦਿੱਕਤ ਆਉਣ ਤੋਂ ਬਾਅਦ ਇਸ ਪਾਲਿਸੀ ਦੇ ਆਧਾਰ 'ਤੇ ਖਪਤਕਾਰ ਨੇ ਡਾਕਟਰਾਂ ਦੀ ਸਲਾਹ 'ਤੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ 'ਚ 15 ਦਸੰਬਰ ਨੂੰ ਸਰਜਰੀ ਰਾਹੀਂ ਛਾਤੀ 'ਤੇ ਏਓਰਟਿਕ ਵਾਲਵ ਰਿਪਲੇਸਮੈਂਟ (ਏ.ਵੀ.ਆਰ.) ਕਰਵਾਇਆ ਸੀ।
ਖਪਤਕਾਰ ਰਾਕੇਸ਼ ਕੁਮਾਰ ਭੱਲਾ ਨੂੰ 26 ਦਸੰਬਰ 2021 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਡੀ.ਐਮ.ਸੀ. ਹਸਪਤਾਲ ਲੁਧਿਆਣਾ ਨੂੰ 6 ਲੱਖ 4 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਗਿਆ। ਸ਼ਿਕਾਇਤਕਰਤਾ ਕੋਲ ਇਲਾਜ ਲਈ ਲੋੜੀਂਦੇ ਫੰਡ ਨਹੀਂ ਸਨ। ਇਸ ਲਈ ਸ਼ਿਕਾਇਤਕਰਤਾ ਨੂੰ ਵੱਖ-ਵੱਖ ਵਿਅਕਤੀਆਂ ਤੋਂ ਰਕਮ ਉਧਾਰ ਲੈਣੀ ਪਈ। ਇਸ ਤੋਂ ਬਾਅਦ ਵੀ ਸ਼ਿਕਾਇਤਕਰਤਾ ਨੇ ਅਪਰੇਸ਼ਨ ਤੋਂ ਬਾਅਦ ਦੇ ਇਲਾਜ 'ਤੇ ਹਜ਼ਾਰਾਂ ਰੁਪਏ ਖਰਚ ਕੀਤੇ ਅਤੇ ਕਈ ਵਾਰ ਆਪਣੇ ਰੂਟੀਨ ਚੈਕਅੱਪ ਲਈ ਜਲੰਧਰ ਤੋਂ ਲੁਧਿਆਣਾ ਤੱਕ ਸਫ਼ਰ ਕੀਤਾ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ, ਹੋਇਆ 800 ਕਰੋੜ ਦਾ ਨੁਕਸਾਨ
ਕੰਪਨੀ ਨੇ ਲਗਾਇਆ ਪਹਿਲਾਂ ਤੋਂ ਬੀਮਾਰੀ ਹੋਣ ਦਾ ਦੋਸ਼
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ, ਉਸਨੇ ਆਪਣੇ ਏਜੰਟ ਰਾਹੀਂ ਕਲੇਮ ਦਾ ਦਾਅਵਾ ਕੀਤਾ ਜਿਸ ਨੂੰ ਕੰਪਨੀ ਨੇ 13 ਅਪ੍ਰੈਲ 2022 ਨੂੰ ਰੱਦ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਸ਼ਿਕਾਇਤਕਰਤਾ ਬੀਮਾ ਪਾਲਿਸੀ ਸ਼ੁਰੂ ਹੋਣ ਤੋਂ ਪਹਿਲਾਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਜਦਕਿ ਖਪਤਕਾਰ ਦਾ ਕਹਿਣਾ ਹੈ ਕਿ ਉਸ ਨੂੰ ਜ਼ਿੰਦਗੀ ਭਰ ਕਦੇ ਵੀ ਦਿਲ ਦੀ ਕੋਈ ਸਮੱਸਿਆ ਨਹੀਂ ਸੀ। ਇਹ ਮਾਮਲਾ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਜਲੰਧਰ ਕੋਲ ਆਉਣ ਤੋਂ ਬਾਅਦ ਦੋਵਾਂ ਧਿਰਾਂ ਦੀ ਸੁਣਵਾਈ ਹੋਈ ਅਤੇ ਕਮਿਸ਼ਨ ਨੇ ਬੀਮਾ ਕੰਪਨੀ ਨੂੰ ਦੋਸ਼ੀ ਪਾਇਆ।
ਖਪਤਕਾਰ ਨੇ ਕੀਤੀ ਇਹ ਮੰਗ
ਖਪਤਕਾਰ ਨੇ ਕਮਿਸ਼ਨ ਤੋਂ ਪਾਲਿਸੀ ਪ੍ਰੀਮੀਅਮ ਵਜੋਂ 24142 ਰੁਪਏ, ਮੈਡੀਕਲ ਬਿੱਲਾਂ ਦੀ ਅਦਾਇਗੀ ਲਈ 6,04,000 ਰੁਪਏ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਮੁਆਵਜ਼ੇ ਵਜੋਂ 5,00,000 ਲੱਖ ਰੁਪਏ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਖਪਤਕਾਰ ਨੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 55,000 ਰੁਪਏ ਦੀ ਵੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਇਕ ਟਵੀਟ ਕਾਰਨ ਐਲੋਨ ਮਸਕ ਨੂੰ ਵੱਡਾ ਝਟਕਾ, ਅਰਬਾਂ ਦਾ ਹੋ ਸਕਦਾ ਹੈ ਨੁਕਸਾਨ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘੱਟੋ-ਘੱਟ ਨਿਰਯਾਤ ਮੁੱਲ ਲਾਗੂ ਹੋਣ ਤੋਂ ਬਾਅਦ ਗੰਢਿਆਂ ਦੇ ਨਿਰਯਾਤ ਨੂੰ ਲੱਗਾ ਝਟਕਾ
NEXT STORY