ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਕੱਚੇ ਮਾਲ ਦੀ ਲਾਗਤ ’ਚ ਵਾਧੇ ਨੇ ਦੇਸ਼ ਦੀਆਂ ਪ੍ਰਮੁੱਖ ਸਟੀਲ ਕੰਪਨੀਆਂ ਨੂੰ ਅਪ੍ਰੈਲ ’ਚ ਕੀਮਤਾਂ ਵਧਾਉਣ ਲਈ ਮਜਬੂਰ ਕੀਤਾ ਹੈ। ਇਸ ਤੋਂ ਪਹਿਲਾਂ ਲਗਾਤਾਰ ਦੋ ਮਹੀਨੇ ਇਹ ਕੰਪਨੀਆਂ ਸਟੀਲ ਦੇ ਰੇਟ ਵਧਾ ਚੁੱਕੀਆਂ ਹਨ। ਦੇਸ਼ ਦੀਆਂ ਵੱਡੀਆਂ ਸਟੀਲ ਕੰਪਨੀਆਂ ਜੇ. ਐੱਸ. ਡਬਲਯੂ. ਸਟੀਲ, ਆਰਸੇਲਰ ਮਿੱਤਲ , ਨਿੱਪਾਨ ਸਟੀਲ ਇੰਡੀਆ (ਏ. ਐੱਮ./ਐੱਨ. ਐੱਸ. ਇੰਡੀਆ) ਅਤੇ ਜਿੰਦਲ ਸਟੀਲ ਐਂਡ ਪਾਵਰ (ਜੇ. ਐੱਸ. ਪੀ. ਐੱਲ.) ਨੇ ਹੌਟ ਰੋਲਡ ਕੁਆਇਲ (ਐੱਚ. ਆਰ. ਸੀ.) ਦੀਆਂ ਕੀਮਤਾਂ ’ਚ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਹੈ। ਐੱਚ. ਆਰ. ਸੀ. ਨੂੰ ਫਲੈਟ ਸਟੀਲ ਲਈ ਬੈਂਚਮਾਰਕ ਮੰਨਿਆ ਜਾਂਦਾ ਹੈ। ਇਕ ਰਿਪੋਰਟ ਮੁਤਾਬਕ ਲਾਂਗ ਪ੍ਰੋਡਕਟ ਬਣਾਉਣ ਵਾਲੀ ਜੇ. ਐੱਸ. ਡਬਲਯੂ. ਸਟੀਲ ਅਤੇ ਜੇ. ਐੱਸ. ਪੀ. ਐੱਲ. ਨੇ ਰੀਬਾਰ ਦੀਆਂ ਕੀਮਤਾਂ ’ਚ ਕ੍ਰਮਵਾਰ : 2,250 ਰੁਪਏ ਅਤੇ 3000 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ : CCI ਨੇ Zomato ਅਤੇ Swiggy ਖ਼ਿਲਾਫ ਜਾਂਚ ਦੇ ਦਿੱਤੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ
ਕੀਮਤਾਂ ਪਿਛਲੀ ਉਚਾਈ ਤੋਂ ਪਾਰ
ਸਟੀਲਮਿੰਟ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਕੀਮਤ ਵਾਧੇ ਤੋਂ ਬਾਅਦ ਐੱਚ. ਆਰ. ਸੀ. ਦਾ ਭਾਅ ਹੁਣ ਜੇ. ਐੱਸ. ਡਬਲਯੂ. ਸਟੀਲ ਅਤੇ ਏ. ਐੱਮ./ਐੱਨ. ਐੱਸ. ਇੰਡੀਆ ਲਈ ਹੁਣ 79,000-79500 ਰੁਪਏ ਪ੍ਰਤੀ ਟਨ ਬਣਦਾ ਹੈ। ਜੇ. ਐੱਸ. ਡਬਲਯੂ. ਦੇ ਰੀਬਾਰ ਦੀਆਂ ਸੋਧੀਆਂ ਕੀਮਤਾਂ ਹੁਣ 73000 ਤੋਂ 73500 ਰੁਪਏ ਪ੍ਰਤੀ ਟਨ ਹਨ। ਸਟੀਲਮਿੰਟ ਦੇ ਵਿਸ਼ਲੇਸ਼ਕਾਂ ਮੁਤਾਬਕ ਇਹ ਕੀਮਤਾਂ ਪਿਛਲੀ ਉਚਾਈ ਤੋਂ ਪਾਰ ਚਲੀਆਂ ਗਈਆਂ ਹਨ। ਜੇ. ਐੱਸ. ਡਬਲਯੂ. ਦੇ ਡਾਇਰੈਕਟਰ (ਵਪਾਰ ਅਤੇ ਮਾਰਕੀਟਿੰਗ) ਜਯੰਤ ਆਚਾਰਿਆ ਨੇ ਕਿਹਾ ਕਿ ਕੰਪਨੀ ਨੇ ਲਾਂਗ ਅਤੇ ਫਲੈਟ ਉਤਪਾਦਾਂ ਦੀਆਂ ਕੀਮਤਾਂ 3 ਤੋਂ 5 ਫੀਸਦੀ ਤੱਕ ਵਧਾਈਆਂ ਹਨ ਪਰ ਇਹ ਲਾਗਤ ਦੇ ਅਸਰ ਦੀ ਅੰਸ਼ਿਕ ਭਰਪਾਈ ਲਈ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ 2022 ’ਚ ਹੋਈ ਕੋਕਿੰਗ ਕੋਲ ਦੀ ਖਰੀਦ ਅਪ੍ਰੈਲ-ਮਈ ਦੇ ਉਤਪਾਦਨ ’ਚ ਜਾਏਗੀ। ਅਜਿਹੇ ’ਚ ਮਈ ਅਤੇ ਜੂਨ ਦੇ ਉਤਪਾਦਨ ਲਾਗਤ ਦੇ ਲਿਹਾਜ ਨਾਲ ਪੀਕ ਸੀਜ਼ਨ ਹੋ ਸਕਦਾ ਹੈ। ਕੱਚੇ ਮਾਲ ਦੀਆਂ ਕੀਮਤਾਂ ਵਧਦੀਆਂ ਰਹੀਆਂ ਰਹਨ ਪਰ ਰੂਸ ਵਲੋਂ ਯੂਕ੍ਰੇਨ ਦੇ ਹਮਲੇ ਤੋਂ ਬਾਅਦ ਕੀਮਤਾਂ ਵਧੀਆਂ ਹਨ।
ਇਹ ਵੀ ਪੜ੍ਹੋ : ਭਾਰਤ ਸਰਕਾਰ ਦੀ ਵੱਡੀ ਕਾਰਵਾਈ, ਪਾਕਿਸਤਾਨ ਦੇ 4 ਯੂਟਿਊਬ ਚੈਨਲਾਂ ਸਮੇਤ 22 ਨੂੰ ਕੀਤਾ ਬਲਾਕ
ਕੋਕਿੰਗ ਕੋਲ ਹੋਇਆ 670 ਡਾਲਰ ਪ੍ਰਤੀ ਟਨ
ਆਚਾਰਿਆ ਨੇ ਕਿਹਾ ਕਿ ਕੱਚੇ ਮਾਲ ਦੀ ਲਾਗਤ ’ਚ ਵਾਧਾ ਚਿੰਤਾ ਦਾ ਵਿਸ਼ਾ ਹੈ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਹੇਠਾਂ ਆਉਣਗੀਆਂ। ਕੁੱਝ ਹੱਦ ਤੱਕ ਇਹ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਅਗਲੇ ਕੁੱਝ ਮਹੀਨਿਆਂ ’ਚ ਹੋਰ ਘਟਣਗੀਆਂ। ਇਹ ਸਟੀਲ ਦੀ ਲਾਗਤ ਹੇਠਾਂ ਲਿਆਏਗੀ ਪਰ ਜਦੋਂ ਤੱਕ ਸਸਿਟਮ ਦੀ ਲਾਗਤ ਵਧਦੀ ਰਹੇਗੀ, ਸਾਨੂੰ ਦੇਖਣਾ ਹੋਵੇਗਾ ਕਿ ਅਸੀਂ ਇਸ ਨਾਲ ਕਿਵੇਂ ਨਜਿੱਠਾਂਗੇ ਅਤੇ ਸਾਨੂੰ ਕੁੱਝ ਲਾਗਤ ਦਾ ਬੋਝ ਗਾਹਕਾਂ ’ਤੇ ਪਾਉਣਾ ਹੋਵੇਗਾ। ਕੋਕਿੰਗ ਕੋਲ ਦੀਆਂ ਕੀਮਤਾਂ 670 ਡਾਲਰ ਪ੍ਰਤੀ ਟਨ ਤੱਕ ਚਲੀਆਂ ਗਈਆਂ ਸਨ ਜੋ ਪਿਛਲੇ ਕੁੱਝ ਹਫਤਿਆਂ ਤੋਂ ਹੇਠਾਂ ਆਈਆਂ ਹਨ। ਹਾਲਾਂਕਿ ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਕੀਮਤਾਂ ਹਾਲੇ ਵੀ ਪਿਛਲੇ ਸਾਲ ਨਾਲੋਂ ਜ਼ਿਆਦਾ ਹਨ। ਇਸ ਤੋਂ ਇਲਾਵਾ ਹੋਰ ਕੱਚੇ ਮਾਲ ਦੀਆਂ ਕੀਮਤਾਂ ਉੱਚ ਪੱਧਰ ’ਤੇ ਬਣੀਆਂ ਹੋਈਆਂ ਹਨ। ਕੱਚੇ ਲੋਹਾ ਵੀ ਬੜ੍ਹਤ ਦੇ ਰਾਹ ’ਤੇ ਹੈ। ਐੱਨ. ਐੱਮ. ਡੀ. ਸੀ. ਨੇ ਅਪ੍ਰੈਲ ’ਚ 200 ਰੁਪਏ ਪ੍ਰਤੀ ਟਨ ਤੱਕ ਕੀਮਤਾਂ ਵਧਾਈਆਂ ਹਨ। ਸਟੀਲ ਦੀਆਂ ਕੀਮਤਾਂ ਫਰਵਰੀ ’ਚ ਵਧਣੀਆਂ ਸ਼ੁਰੂ ਹੋਈਆਂ ਸਨ ਅਤੇ ਮੁੜ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ। ਪਿਛਲੇ ਇਕ ਮਹੀਨੇ ’ਚ ਫਲੈਟ ਸਟੀਲ ਦੀਆਂ ਕੀਮਤਾਂ 10,000 ਰੁਪਏ ਪ੍ਰਤੀ ਟਨ ਵਧੀਆਂ ਹਨ।
ਆਰਸੇਲਰ ਮਿੱਤਲ ਨਿੱਪਾਨ ਸਟੀਲ ਇੰਡੀਆ (ਏ. ਐੱਮ/ਐੱਨ. ਐੱਸ. ਇੰਡੀਆ) ਦੇ ਮੁੱਖ ਮਾਰਕੀਟਿੰਗ ਅਧਿਕਾਰੀ ਰੰਜਨ ਧਰ ਦਾ ਕਹਿਣਾ ਹੈ ਕਿ ਅਸੀਂ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮ. ਐੱਸ. ਐੱਮ. ਈ.) ਲਈ ਤਰਜੀਹੀ ਕੀਮਤ ’ਤੇ ਉਤਪਾਦਾਂ ਦੀ ਡਲਿਵਰੀ ਲਈ ਰਾਸ਼ਟਰੀ ਲਘੂ ਉਦਯੋਗ ਨਿਗਮ ਨਾਲ ਇਕ ਗਠਜੋੜ ਕੀਤਾ ਹੈ। ਅਸੀਂ ਐੱਮ. ਐੱਸ. ਐੱਮ. ਈ. ਦੀ ਲੋੜ ਦੇ ਆਧਾਰ ’ਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹਾਂ।
ਇਹ ਵੀ ਪੜ੍ਹੋ : ਪ੍ਰਸਾਰਣ ਖੇਤਰ ਵਿੱਚ 'ਕਾਰੋਬਾਰ 'ਚ ਸੌਖ' ਲਈ ਅਨੁਰਾਗ ਠਾਕੁਰ ਨੇ ਲਾਂਚ ਕੀਤਾ ਨਵਾਂ ਪੋਰਟਲ, ਜਾਣੋ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
RBI ਮੁਦਰਾ ਨੀਤੀ : RBI ਨੇ ਵਿਆਜ ਦਰਾਂ 'ਚ ਨਹੀਂ ਕੀਤਾ ਬਦਲਾਅ, ਰਿਵਰਸ ਰੈਪੋ ਰੇਟ 'ਚ ਕੀਤਾ 0.40 ਫੀਸਦੀ ਦਾ ਵਾਧਾ
NEXT STORY