ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦਾ ਨਿਫਟੀ ਅਤੇ ਸੈਂਸੈਕਸ ਵਾਧੇ ਨਾਲ ਖੁੱਲ੍ਹਿਆ। ਸੈਂਸੈਕਸ 308.52 ਦੇ ਵਾਧੇ ਨਾਲ 54069 'ਤੇ ਅਤੇ ਨਿਫਟੀ 102 ਅੰਕਾਂ ਦੇ ਵਾਧੇ ਨਾਲ 16151 'ਤੇ ਖੁੱਲ੍ਹਿਆ। ਨਿਫਟੀ ਬੈਂਕ ਅਤੇ ਮਿਡਕੈਪ 100 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਡਾਓ ਜੋਂਸ 'ਚ ਸ਼ੁੱਕਰਵਾਰ ਨੂੰ 600 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ ਸੀ। ਸੋਮਵਾਰ (18 ਜੁਲਾਈ) ਨੂੰ AGX ਨਿਫਟੀ (SGX ਨਿਫਟੀ) 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ 2.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ।
ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਜਾਪਾਨ ਦਾ ਬਾਜ਼ਾਰ ਅੱਜ ਬੰਦ ਰਿਹਾ। BOA, Goldman Sachs, Tesla, Netflix ਵਰਗੀਆਂ ਕੰਪਨੀਆਂ ਦੇ ਨਤੀਜੇ ਇਸ ਹਫਤੇ ਗਲੋਬਲ ਮਾਰਕੀਟ ਵਿੱਚ ਆਉਣ ਵਾਲੇ ਹਨ। ਭਾਰਤ ਵਿੱਚ ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਸਰਕਾਰ ਦੀ ਕੁੱਲ 24 ਬਿੱਲ ਪਾਸ ਕਰਨ ਦੀ ਯੋਜਨਾ ਹੈ। ਇਸ ਦਾ ਅਸਰ ਸ਼ੇਅਰ ਬਾਜ਼ਾਰ ਦੀ ਗਤੀਵਿਧੀ 'ਤੇ ਵੀ ਪੈ ਸਕਦਾ ਹੈ।
ਇਹ ਵੀ ਪੜ੍ਹੋ : Elon Musk ਨੇ Twitter ਦੇ CEO ਨੂੰ ਭੇਜਿਆ ਚਿਤਾਵਨੀ ਭਰਿਆ ਮੈਸੇਜ
ਟਾਪ ਗੇਨਰਜ਼
ਇੰਫੋਸਿਸ, ਹਿੰਡਾਲਕੋ ਇੰਡਸਟਰੀਜ਼, ਐੱਲਐਂਡਟੀ, ਟੈਕ ਮਹਿੰਦਰਾ, ਬਜਾਜ ਫਿਨਸਰਵ
ਟਾਪ ਲੂਜ਼ਰਜ਼
ਐਚਡੀਐਫਸੀ, ਐਚਡੀਐਫਸੀ ਬੈਂਕ, ਐਮਐਂਡਐਮ, ਬ੍ਰਿਟੈਨਿਆ ਇੰਡਸਟਰੀਜ਼
ਇਹ ਵੀ ਪੜ੍ਹੋ : ਹੁਣ ਵਿਦੇਸ਼ੀ ਵੀ ਖਾਣਗੇ ਭਾਰਤ 'ਚ ਬਣੇ French Fries, ਇਸ ਕੰਪਨੀ ਨੂੰ ਮਿਲਿਆ ਵੱਡਾ ਆਰਡਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਿਆਨਕ ਗਰਮੀ ਦਰਮਿਆਨ 2022 ਦੀ ਪਹਿਲੀ ਛਿਮਾਹੀ 'ਚ ਵਿਕੇ ਰਿਕਾਰਡ 60 ਲੱਖ AC
NEXT STORY