ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਅੱਜ ਸੋਮਵਾਰ 24 ਮਾਰਚ ਨੂੰ ਸ਼ੇਅਰ ਬਾਜ਼ਾਰ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 1078.87 ਅੰਕ ਭਾਵ 1.40 % ਵਧ ਕੇ 77,984.38 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 24 ਸਟਾਕ ਵਾਧੇ ਨਾਲ ਅਤੇ 6 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਲਾਰਸਨ ਐਂਡ ਟੂਬਰੋ, ਪਾਵਰ ਗਰਿੱਡ, NTPC ਲਗਭਗ 3% ਵਧੇ ਹਨ।

ਦੂਜੇ ਪਾਸੇ ਨਿਫਟੀ 'ਚ ਕਰੀਬ 307.95 ਅੰਕ ਭਾਵ 1.32% ਦੀ ਤੇਜ਼ੀ ਦੇ ਨਾਲ ਇਹ 23,658.35 'ਤੇ ਬੰਦ ਹੋਇਆ ਹੈ। ਸਾਰੇ ਸੈਕਟਰ ਸੂਚਕਾਂਕ ਹਰੇ ਰੰਗ ਵਿੱਚ ਕੰਮ ਕਰ ਰਹੇ ਹਨ। ਬੈਂਕ ਨਿਫਟੀ 'ਚ ਵੀ ਖਰੀਦਦਾਰੀ ਦੇਖਣ ਨੂੰ ਮਿਲੀ। ਅੱਜ ਦੇ ਵਾਧੇ ਤੋਂ ਬਾਅਦ, ਬੈਂਕ ਨਿਫਟੀ 1,176 ਅੰਕਾਂ ਦੀ ਛਾਲ ਮਾਰ ਕੇ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਅਤੇ 51,769 'ਤੇ ਬੰਦ ਹੋਇਆ। ਅੱਜ ਮਿਡਕੈਪ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਖਰੀਦਦਾਰੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਬੈਂਕਿੰਗ ਸ਼ੇਅਰਾਂ 'ਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ। 21 ਮਾਰਚ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 7,470.36 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਜਦਕਿ ਘਰੇਲੂ ਨਿਵੇਸ਼ਕਾਂ (DIIs) ਨੇ 3,202.26 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
TOP GAINERS
FINOLEX CABLES +12%
GUJARAT ALKALIES +11%
ALKYL AMINES +9%
RITES INDIA +7%
TOP LOSERS
JINDAL STAINLESS -5%
KEC INTERNATIONAL-4%
VODAFONE IDEA -3.5%
SCHAEFFLER INDIA -3%
ਗਲੋਬਲ ਮਾਰਕੀਟ ਵਿੱਚ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.00024%, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.13% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.14% ਦੀ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ ਹੈ।
21 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 0.076 ਫੀਸਦੀ ਵਧ ਕੇ 41,985 'ਤੇ ਬੰਦ ਹੋਇਆ ਸੀ। Nasdaq ਕੰਪੋਜ਼ਿਟ 0.52% ਅਤੇ S&P 500 ਸੂਚਕਾਂਕ 0.082% ਉੱਪਰ ਸੀ।
ਸ਼ੁੱਕਰਵਾਰ ਨੂੰ ਬਾਜ਼ਾਰ ਕਿਵੇਂ ਰਿਹਾ?
ਪਿਛਲੇ ਸ਼ੁੱਕਰਵਾਰ, ਮਾਰਕੀਟ ਲਗਾਤਾਰ ਪੰਜਵੇਂ ਦਿਨ ਮਜ਼ਬੂਤੀ 'ਤੇ ਬੰਦ ਹੋਇਆ ਅਤੇ 7 ਫਰਵਰੀ, 2021 ਤੋਂ ਬਾਅਦ ਸਭ ਤੋਂ ਵੱਡਾ ਹਫਤਾਵਾਰੀ ਲਾਭ ਦਰਜ ਕੀਤਾ। BSE ਸੈਂਸੈਕਸ 557 ਅੰਕਾਂ ਦੇ ਵਾਧੇ ਨਾਲ 76,906 'ਤੇ ਬੰਦ ਹੋਇਆ। NSE ਨਿਫਟੀ50 160 ਅੰਕਾਂ ਦੇ ਵਾਧੇ ਨਾਲ 23,350 'ਤੇ ਬੰਦ ਹੋਇਆ।
ਅਮਰੀਕੀ ਪ੍ਰਤੀਨਿਧੀ ਬ੍ਰੈਂਡਨ ਲਿੰਚ 25 ਮਾਰਚ ਤੋਂ 5 ਦਿਨਾ ਦੌਰੇ 'ਤੇ ਆਉਣਗੇ ਭਾਰਤ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
NEXT STORY