ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਜਿੱਥੇ BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਹਰੇ ਨਿਸ਼ਾਨ 'ਤੇ ਖੁੱਲ੍ਹਿਆ, ਉੱਥੇ ਹੀ NSE ਦਾ ਨਿਫਟੀ ਵੀ ਵਾਧੇ ਨਾਲ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਸੈਂਸੈਕਸ 494.12 ਅੰਕ ਵਧ ਕੇ 58,282.15 'ਤੇ, ਨਿਫਟੀ 122.15 ਅੰਕ ਵਧ ਕੇ 17,343.55 'ਤੇ ਖੁੱਲ੍ਹਿਆ। ਸੈਂਸੈਕਸ ਦੇ 30 ਵਿੱਚੋਂ ਪੰਜ ਸਟਾਕ ਹੇਠਾਂ ਹਨ, ਜਦੋਂ ਕਿ 25 ਸਟਾਕ ਲਾਭ ਨਾਲ ਕਾਰੋਬਾਰ ਕਰ ਰਹੇ ਹਨ। ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ 'ਚੋਂ 37 'ਚ ਵਾਧਾ ਅਤੇ 11 'ਚ ਗਿਰਾਵਟ ਹੈ।
ਟਾਪ ਗੇਨਰਜ਼
ਟਾਟਾ ਸਟੀਲ, ਇੰਡਸਇੰਡ ਬੈਂਕ, ਰਿਲਾਇੰਸ ਇੰਡਸਟਰੀਜ਼ ,ਐਕਸਿਸ ਬੈਂਕ ,ਇਨਫੋਸਿਸ, ਬਜਾਜ ਫਾਈਨਾਂਸ, ਵਿਪਰੋ , ਟੈਕ ਮਹਿੰਦਰਾ
ਟਾਪ ਲੂਜ਼ਰਜ਼
ਬਜਾਜ ਆਟੋ, ਏਸ਼ੀਅਨ ਪੇਂਟਸ, ਮਾਰੂਤੀ ,ਸਨ ਫਾਰਮਾ
ਰੁਪਏ 'ਚ ਭਾਰੀ ਗਿਰਾਵਟ: ਭਾਰਤੀ ਰੁਪਿਆ 20 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚਿਆ
NEXT STORY