ਮੁੰਬਈ—ਸ਼ੁੱਕਰਵਾਰ ਦੇ ਕਾਰੋਬਾਰ 'ਚ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਦੌਰ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 269.43 ਅੰਕਾਂ ਦੇ ਵਾਧੇ ਨਾਲ 38,024.32 ਜਦੋਂ ਕਿ ਨਿਫਟੀ 83.60 ਅੰਕਾਂ ਦੀ ਮਜ਼ਬੂਤੀ ਦੇ ਨਾਲ 11,426.85 'ਤੇ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ 404 ਅੰਕ ਦੀ ਵਾਧੇ ਨਾਲ 38,158.88 ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਸਤੰਬਰ 2018 ਦੇ ਬਾਅਦ ਸੈਂਸੈਕਸ ਪਹਿਲੀ ਵਾਰ 38,000 ਦੇ ਪੱਧਰ 'ਤੇ ਪਹੁੰਚਿਆ ਹੈ। ਨਿਫਟੀ 'ਚ 118 ਪੁਆਇੰਟ ਦੀ ਤੇਜ਼ੀ ਦਰਜ ਕੀਤੀ ਗਈ। ਇਹ 11,461.40 ਤੱਕ ਚੜ੍ਹਿਆ। ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਾਰੀ, ਰੁਪਏ 'ਚ ਮਜ਼ਬੂਤੀ ਅਤੇ ਮਜ਼ਬੂਕੀ ਵਿਦੇਸ਼ੀ ਸੰਕੇਤਾਂ ਦੀ ਵਜ੍ਹਾ ਨਾਲ ਬਾਜ਼ਾਰ 'ਚ ਤੇਜ਼ੀ ਆਈ।
ਐੱਸ.ਬੀ.ਆਈ. ਦੇ ਸ਼ੇਅਰ 'ਚ 2 ਫੀਸਦੀ ਵਾਧਾ
ਬੈਂਕਿੰਗ, ਆਟੋ ਅਤੇ ਆਈ.ਟੀ. ਸ਼ੇਅਰਾਂ 'ਚ ਚੰਗੀ ਖਰੀਦਾਰੀ ਦੇਖੀ ਜਾ ਰਹੀ ਹੈ। ਐੱਨ.ਐੱਸ.ਈ. 'ਤੇ ਕੋਟਕ ਬੈਂਕ ਦੇ ਸ਼ੇਅਰ 'ਚ 4 ਫੀਸਦੀ ਅਤੇ ਐੱਸ.ਬੀ.ਆਈ. ਦੇ ਸ਼ੇਅਰ 'ਚ 2 ਫੀਸਦੀ ਤੇਜ਼ੀ ਦਰਜ ਕੀਤੀ ਗਈ। ਉੱਧਰ ਹਿੰਦੁਸਤਾਨ ਯੁਨੀਲੀਵਰ ਦੇ ਸ਼ੇਅਰ 2 ਫੀਸਦੀ ਅਤੇ ਭਾਰਤੀ ਏਅਰਟੈੱਲ 'ਚ 1.5 ਫੀਸਦੀ ਗਿਰਾਵਟ ਆਈ। ਕੋਲ ਇੰਡੀਆ ਦਾ ਸ਼ੇਅਰ ਵੀ 1 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਬਾਜ਼ਾਰ ਪੋਜ਼ੀਟਿਵ ਮੂਡ 'ਚ ਨਜ਼ਰ ਆ ਰਿਹਾ ਹੈ। ਵਿਦੇਸ਼ੀ ਨਿਵੇਸ਼ਕ ਇਸ ਸਾਲ ਸ਼ੇਅਰ ਬਾਜ਼ਾਰ 'ਚ 30,000 ਕਰੋੜ ਰੁਪਏ ਲਗਾ ਚੁੱਕੇ ਹਨ। ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਹਾਂਗਕਾਂਗ ਦੇ ਸ਼ੇਅਰ ਬਾਜ਼ਾਰ ਦਾ ਇੰਡੈਕਸ ਹੈਂਗਸੇਂਗ 'ਚ 0.95 ਫੀਸਦੀ ਉਛਾਲ ਦਰਜ ਕੀਤਾ ਗਿਆ। ਚੀਨ ਦੇ ਸ਼ੰਘਾਈ ਕੰਪਜ਼ਿਟ ਇੰਡੈਕਸ 'ਚ 1.54 ਫੀਸਦੀ ਅਤੇ ਨਿੱਕੇਈ 'ਚ 1.03 ਫੀਸਦੀ ਦਾ ਵਾਧਾ ਆਇਆ। ਵੀਰਵਾਰ ਨੂੰ ਅਮਰੀਕਾ ਬਾਜ਼ਾਰ ਵੀ ਫਾਇਦੇ 'ਚ ਬੰਦ ਹੋਏ ਸਨ।
Paytm ਵਾਲੇਟ 'ਚ ਰੱਖੀ ਰਾਸ਼ੀ 'ਤੇ ਮਿਲੇਗਾ 4 ਤੇ 8 ਫੀਸਦੀ ਦਾ ਵਿਆਜ, ਜਾਣੋ ਇਸ ਦੇ ਹੋਰ ਲਾਭ
NEXT STORY