ਮੁੰਬਈ - ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਖੁੱਲ੍ਹਦੇ ਹੀ ਕਾਰੋਬਾਰ ਦੌਰਾਨ ਨਵੇਂ ਸਿਖਰਾਂ 'ਤੇ ਪਹੁੰਚ ਗਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 217.58 ਅੰਕ ਭਾਵ 0.38 ਫ਼ੀਸਦੀ ਦੇ ਵਾਧੇ ਨਾਲ 58070.12 ਦੇ ਪੱਧਰ 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 61.80 ਅੰਕ ਭਾਵ 0.36 ਫ਼ੀਸਦੀ ਦੇ ਵਾਧੇ ਨਾਲ 17296 ਦੇ ਪੱਧਰ 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ ਵਿਚ 1315 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, 348 ਸ਼ੇਅਰਾਂ ਵਿਚ ਗਿਰਾਵਟ ਆਈ ਅਤੇ 98 ਸ਼ੇਅਰ ਸਥਿਰ ਰਹੇ। ਬੀਤੇ ਹਫ਼ਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 795.40 ਅੰਕ ਜਾਂ 1.43 ਫ਼ੀਸਦੀ ਚੜ੍ਹਿਆ ਸੀ।
ਅਮਰੀਕਾ ਦੇ ਸ਼ੇਅਰ ਬਾਜ਼ਾਰਾਂ ਦਾ ਹਾਲ
ਇਸ ਤੋਂ ਪਹਿਲਾਂ ਅਮਰੀਕਾ ਦੇ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਏ। ਡਾਓ ਜੋਂਸ 0.37 ਫ਼ੀਸਦੀ ਦੀ ਤੇਜ਼ੀ ਨਾਲ 35,443 ਦੇ ਪੱਧਰ ਤੇ ਬੰਦ ਹੋਇਆ। ਨੈਸਡੈਕ 0.14 ਫ਼ੀਸਦੀ ਚੜ੍ਹ ਕੇ 15,331 ਅਤੇ ਐੱਸ.ਐਂਡ.ਪੀ. 500 0.28 ਫ਼ੀਸਦੀ ਦੇ ਵਾਧੇ ਨਾਲ 4,536 ਤੇ ਬੰਦ ਹੋਇਆ।
ਟਾਪ ਗੇਨਰਜ਼
ਟਾਈਟਨ, ਰਿਲਾਇੰਸ, ਕੋਟਕ ਬੈਂਕ, ਐਕਸਿਸ ਬੈਂਕ, ਟਾਟਾ ਸਟੀਲ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਡਾ. ਪਾਵਰ ਗਰਿੱਡ, ਐਚ.ਡੀ.ਐਫ.ਸੀ. , ਐਮ ਐਂਡ ਐਮ
ਟਾਪ ਲੂਜ਼ਰਜ਼
ਟੀ.ਸੀ.ਐਸ., ਹਿੰਦੁਸਤਾਨ ਯੂਨੀਲੀਵਰ, ਟੈਕ ਮਹਿੰਦਰਾ, ਭਾਰਤੀ ਏਅਰਟੈੱਲ, ਮਾਰੂਤੀ, ਨੇਸਲੇ ਇੰਡੀਆ ,ਐਚ.ਸੀ.ਐਲ. ਟੈਕ
ਸਰਕਾਰ ਨੇ ਕੋਵਿਡ-19 ਕਾਰਨ ਫਸੇ ਵਿਦੇਸ਼ੀਆਂ ਦੇ ਵੀਜ਼ੇ ਦੀ ਮਿਆਦ 30 ਸਤੰਬਰ ਤੱਕ ਵਧਾਈ
NEXT STORY