ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 159 ਅੰਕਾਂ ਦੀ ਗਿਰਾਵਟ ਨਾਲ 55610 'ਤੇ ਅਤੇ ਨਿਫਟੀ 54 ਅੰਕ ਡਿੱਗ ਕੇ 16,530 'ਤੇ ਖੁੱਲ੍ਹਿਆ। ਮੌਜੂਦਾ ਸਮੇਂ ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 10 ਸ਼ੇਅਰ ਵਾਧੇ ਨਾਲ ਅਤੇ ਬਾਕੀ ਦੇ 20 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਟਾਪ ਗੇਨਰਜ਼
ਟਾਈਟਨ, ਅਲਟ੍ਰਾਟੈੱਕ, ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ, ਪਾਵਰਗ੍ਰਿਡ, ਰਿਲਾਇੰਸ
ਟਾਪ ਲੂਜ਼ਰਜ਼
ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ,ਟੈਕ ਮਹਿੰਦਰਾ, ਬਜਾਜ ਫਾਇਨਾਂਸ ਐਚਡੀਐਫਸੀ ਬੈਂਕ, ਟਾਟਾ ਸਟੀਲ
ਸੈਂਸੈਕਸ ਦੀਆਂ ਟੌਪ-4 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 2.31 ਲੱਖ ਕਰੋੜ ਵਧਿਆ
ਸੈਂਸੈਕਸ ਦੀਆਂ ਟੌਪ-10 ’ਚੋਂ 4 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਵਿਚ ਬੀਤੇ ਹਫਤੇ 2,31,320.37 ਕਰੋੜ ਦਾ ਵਾਧਾ ਹੋਇਆ। ਸਭ ਤੋਂ ਵੱਧ ਲਾਭ ’ਚ ਰਿਲਾਇੰਸ ਇੰਡਸਟ੍ਰੀਜ਼ ਰਹੀ। ਬੀਤੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 884.57 ਅੰਕ ਜਾਂ 1.61 ਫੀਸਦੀ ਚੜ੍ਹ ਗਿਆ।
ਸਮੀਖਿਆ ਅਧੀਨ ਹਫਤੇ ’ਚ ਰਿਲਾਇੰਸ ਇੰਡਸਟ੍ਰੀਜ਼ ਤੋਂ ਇਲਾਵਾ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਇਨਫੋਸਿਸ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਬਾਜ਼ਾਰ ਪੂੰਜੀਰਨ ’ਚ ਵਾਧਾ ਹੋਇਆ। ਉੱਥੇ ਹੀ ਦੂਜੇ ਪਾਸੇ ਐੱਚ. ਡੀ. ਐੱਫ. ਸੀ. ਬੈਂਕ, ਹਿੰਦੁਸਤਾਨ ਯੂਨੀਲਿਵਰ, ਜੀਵਨ ਬੀਮਾ ਨਿਗਮ (ਐੱਲ. ਆਈ. ਸੀ.), ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ. ਅਤੇ ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਨ ਘਟ ਗਿਆ। ਇਨ੍ਹਾਂ ਕੰਪਨੀਆਂ ਦੇ ਮੁਲਾਂਕਣ ’ਚ ਸਮੂਹਿਕ ਤੌਰ ’ਤੇ 68,140.72 ਕਰੋੜ ਰੁਪਏ ਦੀ ਕਮੀ ਆਈ। ਹਫਤੇ ਦੌਰਾਨ ਰਿਲਾਇੰਸ ਇੰਡਸਟ੍ਰੀਜ਼ ਦਾ ਬਾਜ਼ਾਰ ਪੂੰਜੀਕਰਨ 1,38,222.46 ਕਰੋੜ ਰੁਪਏ ਦੇ ਲਾਭ ਨਾਲ 18,80,350.47 ਕਰੋੜ ਰੁਪਏ ’ਤੇ ਪਹੁੰਚ ਗਿਆ।
ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਨ 64,618.85 ਕਰੋੜ ਰੁਪਏ ਵਧ ਕੇ 12,58,274.59 ਕਰੋੜ ਰੁਪਏ ਅਤੇ ਇੰਫੋਸਿਸ ਦਾ 25,728.52 ਕਰੋੜ ਰੁਪਏ ਦੇ ਉਛਾਲ ਨਾਲ 6,40,373.02 ਕਰੋੜ ਰੁਪਏ ਰਿਹਾ। ਆਈ. ਸੀ. ਆਈ. ਸੀ. ਆਈ. ਬੈਂਕ ਦੀ ਬਾਜ਼ਾਰ ਹੈਸੀਅਤ 2,750.54 ਕਰੋੜ ਰੁਪਏ ਵਧ ਕੇ 5,17,049.46 ਕਰੋੜ ਰੁਪਏ ’ਤੇ ਪਹੁੰਚ ਗਈ। ਇਸ ਰੁਖ ਦੇ ਉਲਟ ਭਾਰਤੀ ਏਅਰਟੈੱਲ ਦਾ ਬਾਜ਼ਾਰ ਮੁਲਾਂਕਣ 25,955.25 ਕਰੋੜ ਰੁਪਏ ਘਟ ਕੇ 3,76,972.75 ਕਰੋੜ ਰੁਪਏ ਰਹਿ ਗਿਆ। ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਮੁਲਾਂਕਣ 13,472.25 ਕਰੋੜ ਰੁਪਏ ਦੇ ਨੁਕਸਾਨ ਨਾਲ 5.06,157.94 ਕਰੋੜ ਰੁਪਏ ’ਤੇ ਆ ਗਿਆ।
ਐੱਚ. ਡੀ. ਐੱਫ. ਸੀ. ਦੀ ਬਾਜ਼ਾਰ ਹੈਸੀਅਤ ’ਚ 9,355.02 ਕਰੋੜ ਰੁਪਏ ਦੀ ਗਿਰਾਵਟ ਆਈ ਅਤੇ ਇਹ 4,13,299.36 ਕਰੋੜ ਰੁਪਏ ਰਹਿ ਗਈ। ਹਿੰਦੁਸਤਾਨ ਯੂਨੀਲਿਵਰ ਦਾ ਬਾਜ਼ਾਰ ਪੂੰਜੀਕਰਨ 8,963.69 ਕਰੋੜ ਰੁਪਏ ਦੇ ਨੁਕਸਾਨ ਨਾਲ 5,38,561.56 ਕਰੋੜ ਰੁਪਏ ’ਤੇ ਆ ਗਿਆ। ਉੱਥੇ ਹੀ ਐੱਚ. ਡੀ. ਐੱਫ. ਸੀ. ਬੈਂਕ ਦੀ ਬਾਜ਼ਾਰ ਹੈਸੀਅਤ 6,199.94 ਕਰੋੜ ਰੁਪਏ ਘਟ ਕੇ 7,66,314.71 ਕਰੋੜ ਰੁਪਏ ਅਤੇ ਐੱਸ. ਬੀ. ਆਈ. ਦੀ 4,194.57 ਕਰੋੜ ਰੁਪਏ ਦੇ ਨੁਕਸਾਨ ਨਾਲ 4,14,369.71 ਕਰੋੜ ਰੁਪਏ ਰਹਿ ਗਈ। ਟੌਪ-10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟ੍ਰੀਜ਼ ਪਹਿਲੇ ਸਥਾਨ ’ਤੇ ਕਾਇਮ ਰਹੀ। ਉਸ ਤੋਂ ਬਾਅਦ ਕ੍ਰਮਵਾਰ : ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨੀਲਿਵਰ, ਆਈ. ਸੀ. ਆਈ. ਸੀ. ਆਈ. ਬੈਂਕ, ਐੱਲ. ਆਈ. ਸੀ., ਐੱਸ. ਬੀ. ਆਈ., ਐੱਚ. ਡੀ. ਐੱਫ. ਸੀ. ਅਤੇ ਭਾਰਤੀ ਏਅਰਟੈੱਲ ਦਾ ਸਥਾਨ ਰਿਹਾ।
LIC ਨਿਵੇਸ਼ਕਾਂ ਨੂੰ 94,116 ਕਰੋੜ ਰੁਪਏ ਦਾ ਨੁਕਸਾਨ , ਹੇਠਲੇ ਪੱਧਰ 'ਤੇ ਪਹੁੰਚੇ ਸ਼ੇਅਰ
NEXT STORY