ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਮਿਲੀ-ਜੁਲੀ ਤੇਜ਼ੀ ਵਿਚਕਾਰ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਜਬੂਤੀ ਵਿਚ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਸੈਂਸੈਕਸ 244.73 ਅੰਕ ਯਾਨੀ 0.49 ਫ਼ੀਸਦੀ ਦੀ ਬੜ੍ਹਤ ਨਾਲ 50,639.81 ਦੇ ਪੱਧਰ 'ਤੇ, ਜਦੋਂ ਕਿ ਨੈਸ਼ਨਲ ਸਟਾਕਸ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 66.60 ਅੰਕ ਯਾਨੀ 0.45 ਫ਼ੀਸਦੀ ਦੇ ਉਛਾਲ ਨਾਲ 14,996.10 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਬੀਤੇ ਦਿਨ MTAR ਦੀ ਲਿਸਟਿੰਗ ਬਿਹਤਰ ਹੋਈ ਹੈ। ਕਲਿਆਉਣ ਜਿਊਲਰਜ਼ ਦਾ ਆਈ. ਪੀ. ਓ. 18 ਤਾਰੀਖ਼ ਤੱਕ ਗਾਹਕੀ ਲਈ ਅੱਜ ਤੋਂ ਖੁੱਲ੍ਹੇਗਾ। 17 ਮਾਰਚ ਨੂੰ ਨਜ਼ਾਰਾ ਟੈਕਨਾਲੋਜੀਜ਼ ਅਤੇ ਸੂਰਯੋਦਯ ਸਮਾਲ ਫਾਈਨੈਂਸ ਬੈਂਕ ਦੇ ਆਈ. ਪੀ. ਓ. ਖੁੱਲ੍ਹਣਗੇ।
ਕਾਰੋਬਾਰ ਦੇ ਸ਼ੁਰੂ ਵਿਚ ਬੀ. ਐੱਸ. ਈ. ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ 7 ਵਿਚ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਬਾਕੀ ਤੇਜ਼ੀ ਨਾਲ ਖੁੱਲ੍ਹੇ।
ਪਿਛਲੇ ਕਾਰੋਬਾਰੀ ਦਿਨ ਸੈਂਸੈਕਸ 397 ਅੰਕ ਡਿੱਗ ਕੇ 50,395.08 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 101.45 ਅੰਕ ਦੀ ਗਿਰਾਵਟ ਨਾਲ 14,929.50 ਦੇ ਪੱਧਰ 'ਤੇ ਸਮਾਪਤ ਹੋਇਆ ਸੀ।
ਗਲੋਬਲ ਬਾਜ਼ਾਰ-
ਡਾਓ 174 ਅੰਕ ਚੜ੍ਹ ਕੇ 32,953 'ਤੇ ਪਹੁੰਚਣ ਨਾਲ ਅਮਰੀਕੀ ਬਾਜ਼ਾਰ ਰਿਕਾਰਡ 'ਤੇ ਬੰਦ ਹੋਏ ਹਨ। ਹਾਲਾਂਕਿ, ਬਾਜ਼ਾਰ ਦੀ ਨਜ਼ਰ ਹੁਣ ਯੂ. ਐੱਸ. ਫੈਡਰਲ ਰਿਜ਼ਰਵ ਦੀ ਮੰਗਲਵਾਰ ਨੂੰ ਸ਼ੁਰੂ ਹੋਣ ਵਾਲੀ ਦੋ ਦਿਨਾਂ ਬੈਠਕ 'ਤੇ ਹੈ ਅਤੇ ਬੁੱਧਵਾਰ ਨੂੰ ਫੈਡਰਲ ਰਿਜ਼ਰਵ ਚੇਅਰਮੈਨ ਜੇਰੋਮ ਪਾਵੇਲ ਵੱਲੋਂ ਬਿਆਨ ਜਾਰੀ ਕੀਤਾ ਜਾਵੇਗਾ, ਜਿਸ ਤੋਂ ਵਿਆਜ ਦਰਾਂ ਨੂੰ ਲੈ ਕੇ ਸੰਕੇਤ ਮਿਲਣਗੇ।
ਇਸ ਵਿਚਕਾਰ ਏਸ਼ੀਆਈ ਬਾਜ਼ਾਰ ਵੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਹਾਲਾਂਕਿ, ਕੁਝ ਵਿਚ ਬੜ੍ਹਤ ਹਲਕੀ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 0.6 ਫ਼ੀਸਦੀ, ਚੀਨ ਦਾ ਸ਼ੰਘਾਈ 0.3 ਫ਼ੀਸਦੀ, ਹਾਂਗਕਾਂਗ ਦਾ ਹੈਂਗਸੇਂਗ 0.7 ਫ਼ੀਸਦੀ ਅਤੇ ਦੱਖਣੀ ਕੋਰੀਆ ਦਾ ਕੋਸਪੀ 0.3 ਫ਼ੀਸਦੀ ਦੀ ਤੇਜ਼ੀ ਵਿਚ ਹਨ। ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 0.5 ਫ਼ੀਸਦੀ ਦੀ ਹਲਕੀ ਬੜ੍ਹਤ ਨਾਲ 15,025 'ਤੇ ਸੀ। ਇਸ ਤੋਂ ਇਲਾਵਾ ਆਸਟ੍ਰੇਲੀਆ ਦਾ ਏ. ਐੱਸ. ਐਕਸ.-200 ਇੰਡੈਕਸ 0.2 ਫ਼ੀਸਦੀ ਦੀ ਮਜਬੂਤੀ ਵਿਚ ਸੀ।
ਰਿਕਾਰਡ ਪੱਧਰ ਤੋਂ 13 ਹਜ਼ਾਰ ਰੁਪਏ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ
NEXT STORY