ਆਟੋ ਡੈਸਕ— ਭਾਰਤੀ ਬਾਜ਼ਾਰ 'ਚ ਜਲਦੀ ਹੀ ਇਕ ਨਵੀਂ ਛੋਟੀ ਇਲੈਕਟ੍ਰਿਕ ਕਾਰ ਆਉਣ ਵਾਲੀ ਹੈ। ਸਟਰੋਮ ਮੋਟਰਸ ਦੁਆਰਾ ਬਣਾਈ ਗਈ ਇਹ 3 ਪਹੀਆਂ ਵਾਲੀ ਕਾਰ ਹੈ ਜਿਸ ਨੂੰ ਇਸੇ ਸਾਲ ਮਾਰਚ ਮਹੀਨੇ ਭਾਰਤ 'ਚ ਪੇਸ਼ ਕੀਤਾ ਜਾਣਾ ਸੀ ਪਰ ਮੌਜੂਦਾ ਲਾਕਡਾਉਨ ਦੇ ਚਲਦੇ ਇਸ ਦੀ ਲਾਂਚਿੰਗ ਨੂੰ ਟਾਲ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਸਟਰੋਮ ਆਰ3 ਕਾਰ ਨੂੰ ਅਗਸਤ ਮਹੀਨੇ 'ਚ ਵਿਕਰੀ ਲਈ ਮੁਹੱਈਆ ਕਰ ਸਕਦੀ ਹੈ। ਇਸ ਕਾਰ ਦੀ ਕੀਮਤ 4.5 ਲੱਖ ਰੁਪਏ ਹੋਵੇਗੀ।
200 ਕਿਲੋਮੀਟਰ ਦੀ ਸਮਰੱਥਾ
ਸਟਰੋਮ ਆਰ3 ਕਾਰ 'ਚ ਕੰਪਨੀ ਨੇ 13 ਕਿਲੋਵਾਟ ਦੀ ਸਮਰੱਥਾ ਵਾਲੀ ਉੱਚ ਕੁਸ਼ਲਤਾ ਮੋਟਰ ਲਗਾਈ ਹੈ ਜੋ 48 ਐੱਨ.ਐੱਮ. ਦਾ ਟਾਰਕ ਪੈਦਾ ਕਰਦੀ ਹੈ। ਕਾਰ ਦੇ ਅਗਲੇ ਹਿੱਸੇ 'ਚ ਦੋ ਪਹੀਏ ਅਤੇ ਪਿੱਛਲੇ ਹਿੱਸੇ 'ਚ ਇਕ ਪਹੀਆ ਦਿੱਤਾ ਗਿਆ ਹੈ। ਇਸ ਵਿਚ ਸਿਰਫ ਦੋ ਦਰਵਾਜ਼ੇ ਹਨ। ਇਸ ਕਾਰ ਨੂੰ ਚਲਾਉਣ ਦਾ ਖਰਚਾ ਸਿਰਫ 40 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ।
3 ਘੰਟਿਆਂ 'ਚ ਹੋਵੇਗੀ ਫੁਲ ਚਾਰਜ
ਇਸ ਕਾਰ ਨੂੰ ਤਿੰਨ ਮਾਡਲਾਂ 'ਚ ਲਿਆਇਆ ਜਾਵੇਗਾ ਜੋ ਕਿ ਵੱਖ-ਵੱਖ ਸਮਰੱਥਾ ਨਾਲ ਲੈਸ ਹੋਣਗੇ। ਤਿੰਨੇਂ ਮਾਡਲ ਵੱਖ-ਵੱਖ 12- ਕਿਲੋਮੀਟਰ, 160 ਕਿਲੋਮੀਟਰ ਅਤੇ 200 ਕਿਲੋਮੀਟਰ ਡਰਾਈਵਿੰਗ ਰੇਂਜ ਦੇ ਨਾਲ ਆਉਣਗੇ। ਇਸ ਕਾਰ ਦੀ ਬੈਟਰੀ ਸਿਰਫ 2 ਘੰਟਿਆਂ 'ਚ ਹੀ 80 ਫੀਸਦੀ ਤਕ ਚਾਰਜ ਹੋ ਜਾਵੇਗੀ ਅਤੇ ਇਸ ਨੂੰ ਫੁਲ ਚਾਰਜ ਹੋਣ 'ਚ ਸਿਰਫ 3 ਘੰਟਿਆਂ ਦਾ ਸਮਾਂ ਲੱਗੇਗਾ। ਇਸ ਨੂੰ ਸਧਾਰਣ 15 ਐਂਪੀਅਰ ਦੇ ਘਰੇਲੂ ਚਾਰਜਰ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ।
550 ਕਿਲੋਗ੍ਰਾਮ ਭਾਰੀ ਹੈ ਕਾਰ
ਇਸ ਕਾਰ ਦਾ ਭਾਰ 550 ਕਿਲੋਗ੍ਰਾਮ ਹੈ। ਇਸ ਵਿਚ ਮਸਕਿਊਲਰ ਫਰੰਟ ਬੰਪਰ ਅਤੇ ਐੱਲ.ਈ.ਡੀ. ਲਾਈਟਾਂ ਲੱਗੀਆਂ ਹਨ। ਇਸ ਵਿਚ 4.3 ਇੰਚ ਦੀ ਟੱਚ ਸਕਰੀਨ ਡਿਜੀਟਲ ਇੰਸਟਰੂਮੈਂਟ ਕਲੱਸਟਰ, ਪਾਵਰ ਵਿੰਡੋ, ਕਲਾਈਮੇਟ ਕੰਟਰੋਲ, ਰਿਮੋਟ ਕੀਅ-ਲੈੱਸ ਐਂਟਰੀ, 7-ਇੰਚ ਦਾ ਵਰਟਿਕਲ ਇੰਫੋਟੇਨਮੈਂਟ ਸਿਸਟਮ, 4ਜੀ ਕੁਨੈਕਟੀਵਿਟੀ, ਵੌਇਸ ਕੰਟਰੋਲ ਅਤੇ ਗੈਸਚਰ ਕੰਟਰੋਲ ਵਰਗੀਆਂ ਸਹੂਲਤਾਂ ਹਨ।
ਬੱਸ, ਟਰੇਨ 'ਚ ਕੋਰੋਨਾ ਇੰਫੈਕਸ਼ਨ ਦੇ ਡਰੋਂ ਵੱਧ ਸਕਦੀ ਹੈ ਕਾਰਾਂ ਦੀ ਮੰਗ
NEXT STORY