ਮੁੰਬਈ - ਘਰੇਲੂ ਸ਼ੇਅਰ ਬਾਜ਼ਾਰ 'ਚ ਨਵੇਂ ਸਾਲ ਦੇ ਦਿਨ ਬਾਜ਼ਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਹੋਈ ਅਤੇ ਇਸ ਤੋਂ ਬਾਅਦ ਤੇਜ਼ੀ ਨਾਲ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ। ਪਰ ਫਿਰ ਤਾਜ਼ਾ ਖਰੀਦਦਾਰੀ ਕਾਰਨ ਬੈਂਚਮਾਰਕ ਸੂਚਕਾਂਕ ਵਾਧੇ ਨਾਲ ਬੰਦ ਹੋਏ। ਇਸਦਾ ਮਤਲਬ ਹੈ ਕਿ 2025 ਦੀ ਮਾਰਕੀਟ ਵਿੱਚ ਇੱਕ ਮਜ਼ਬੂਤ ਸ਼ੁਰੂਆਤ ਹੋਈ ਹੈ। ਨਿਫਟੀ 98 ਅੰਕ ਵਧ ਕੇ 23,742 'ਤੇ ਬੰਦ ਹੋਇਆ। ਸੈਂਸੈਕਸ 368 ਅੰਕ ਵਧ ਕੇ 78,507 'ਤੇ ਅਤੇ ਨਿਫਟੀ ਬੈਂਕ 200 ਅੰਕ ਵਧ ਕੇ 51,060 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਟੈਕਸ ਦੇਣ ਵਾਲਿਆਂ ਨੂੰ ਵੱਡੀ ਰਾਹਤ! ਲੇਟ ਫੀਸ ਦੇ ਨਾਲ ITR ਫਾਈਲ ਕਰਨ ਦੀ ਡੈੱਡਲਾਈਨ ਵਧੀ
ਸਵੇਰ ਦੇ ਪਿਛਲੇ ਬੰਦ ਦੇ ਮੁਕਾਬਲੇ ਸੈਂਸੈਕਸ 126 ਅੰਕ ਵਧ ਕੇ 78,265 'ਤੇ ਖੁੱਲ੍ਹਿਆ। ਨਿਫਟੀ 7 ਅੰਕ ਡਿੱਗ ਕੇ 23,637 'ਤੇ ਅਤੇ ਬੈਂਕ ਨਿਫਟੀ 19 ਅੰਕ ਡਿੱਗ ਕੇ ਖੁੱਲ੍ਹਿਆ। ਦੂਜੇ ਪਾਸੇ, ਮੁਦਰਾ ਬਾਜ਼ਾਰ ਵਿਚ ਰੁਪਿਆ ਕਮਜ਼ੋਰੀ ਨਾਲ 85.62/ਡਾਲਰ 'ਤੇ ਖੁੱਲ੍ਹਿਆ।
ਇਹ ਵੀ ਪੜ੍ਹੋ : 15,000 ਤੋਂ ਜ਼ਿਆਦਾ ਵੈੱਬਸਾਈਟਸ ਤੇ ਇੰਫਲੁਐਂਸਰਸ 'ਤੇ ਲੱਗਾ ਬੈਨ, ਲੱਗੇ ਗੰਭੀਰ ਦੋਸ਼
IT, FMCG, ਹੈਲਥਕੇਅਰ ਸਟਾਕ NSE 'ਤੇ ਵਾਧਾ ਦਰਜ ਕਰ ਰਹੇ ਸਨ। ਆਟੋ, ਵਿੱਤੀ ਸ਼ੇਅਰ, ਰੀਅਲਟੀ ਪ੍ਰਾਈਵੇਟ ਬੈਂਕ ਵਰਗੇ ਸੂਚਕਾਂਕ 'ਚ ਗਿਰਾਵਟ ਦਰਜ ਕੀਤੀ ਗਈ। ਅਪੋਲੋ ਹਸਪਤਾਲ, ਸਨ ਫਾਰਮਾ, ਅਡਾਨੀ ਐਂਟਰਪ੍ਰਾਈਜ਼, ਬ੍ਰਿਟਾਨੀਆ, ਏਸ਼ੀਅਨ ਪੇਂਟ ਨੇ ਨਿਫਟੀ 'ਤੇ ਲਾਭ ਦਰਜ ਕੀਤਾ। ਬਜਾਜ ਆਟੋ, ਹਿੰਡਾਲਕੋ, ਅਡਾਨੀ ਪੋਰਟਸ, ਓਐਨਜੀਸੀ, ਜੇਐਸਡਬਲਯੂ ਸਟੀਲ ਵਿੱਚ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਟੈਕਸ ਵਿਵਾਦਾਂ ਨੂੰ ਸੁਲਝਾਉਣ ਦਾ ਮੌਕਾ, ਸਰਕਾਰ ਨੇ ਵਧਾਈ 'ਵਿਵਾਦ ਸੇ ਵਿਸ਼ਵਾਸ ਯੋਜਨਾ' ਦੀ ਡੈੱਡਲਾਈਨ
ਨਵੇਂ ਸਾਲ ਦੇ ਮੌਕੇ 'ਤੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਛੁੱਟੀਆਂ ਦੌਰਾਨ ਘਰੇਲੂ ਸਟਾਕ ਬਾਜ਼ਾਰ ਖੁੱਲ੍ਹੇ ਹਨ। ਗਿਫਟ ਨਿਫਟੀ 75 ਅੰਕ ਡਿੱਗ ਕੇ 23,750 'ਤੇ ਬੰਦ ਹੋਇਆ। ਕੱਲ੍ਹ, ਸਾਲ ਦੇ ਆਖਰੀ ਦਿਨ, ਨਕਦ, ਸਟਾਕ ਅਤੇ ਸੂਚਕਾਂਕ ਫਿਊਚਰਜ਼ ਵਿੱਚ ਐਫਆਈਆਈ ਦੁਆਰਾ 9300 ਕਰੋੜ ਰੁਪਏ ਦੀ ਵੱਡੀ ਵਿਕਰੀ ਹੋਈ ਸੀ। ਘਰੇਲੂ ਫੰਡਾਂ ਦੁਆਰਾ ਲਗਾਤਾਰ 10ਵੇਂ ਦਿਨ ਵੀ 4547 ਕਰੋੜ ਰੁਪਏ ਦੀ ਨਕਦ ਖਰੀਦਦਾਰੀ ਕੀਤੀ ਗਈ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਦੀ ਬੇਟੀ 'ਸਨਾ' ਨੇ ਆਪਣੇ ਦਮ 'ਤੇ ਹਾਸਲ ਕੀਤਾ ਵੱਡਾ ਮੁਕਾਮ, ਮਿਲ ਰਿਹੈ ਮੋਟਾ ਪੈਕੇਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਬੈਠੇ SMS ਰਾਹੀਂ ਇੰਝ ਪਤਾ ਕਰੋ Petrol Diesel ਦੇ ਰੇਟ, ਜਾਣੋਂ ਵੱਡੇ ਸ਼ਹਿਰਾਂ 'ਚ ਕੀਮਤਾਂ
NEXT STORY