ਨਵੀਂ ਦਿੱਲੀ—ਪਿਆਜ਼ ਅਤੇ ਦਾਲਾਂ ਦੀਆਂ ਵਧਦੀਆਂ ਕੀਮਤਾਂ ਤੋਂ ਹੁਣ ਛੇਤੀ ਰਾਹਤ ਮਿਲਣ ਦੀ ਉਮੀਦ ਹੈ, ਪਰ ਚੀਨੀ ਮਹਿੰਗੀ ਹੋਣ ਵਾਲੀ ਹੈ। ਉਪਭੋਕਤਾ ਮੰਤਰਾਲੇ ਨੇ ਕਿਹਾ ਕਿ ਸਰਕਾਰ ਦੇ ਕੋਲ ਦਾਲਾਂ ਦਾ ਪੂਰਾ ਬਫਰ ਸਟਾਕ ਹੈ। ਉਹ ਆਪਣੇ ਬਫਰ ਸਟਾਕ ਤੋਂ ਕਰੀਬ 8.5 ਲੱਖ ਮੈਟਰਿਕ ਟਨ ਦਾਲਾਂ ਖੁੱਲ੍ਹੇ ਬਾਜ਼ਾਰ 'ਚ ਬੇਚੇਗੀ, ਜਿਸ ਨਾਲ ਨਿਸ਼ਚਿਤ ਤੌਰ 'ਤੇ ਦਾਲਾਂ ਦੀਆਂ ਕੀਮਤਾਂ ਘੱਟ ਹੋਣ ਦੀ ਸੰਭਾਵਨਾ ਹੈ ਪਰ ਚੀਨੀ ਦੇ ਭਾਅ ਵਧਣ ਦਾ ਸ਼ੱਕ ਹੈ।
35 ਫੀਸਦੀ ਘੱਟ ਉਤਪਾਦਨ
ਦੇਸ਼ 'ਚ ਚੀਨੀ ਉਤਪਾਦਨ ਇਸ ਮਾਰਰਟਿੰਗ ਈਅਰ 'ਚ 15 ਦਸੰਬਰ ਤੱਕ 35 ਫੀਸਦੀ ਡਿੱਗ ਕੇ 45.8 ਲੱਖ ਟਨ 'ਤੇ ਆ ਗਿਆ। ਮਹਾਰਾਸ਼ਟਰ ਅਤੇ ਕਰਨਾਟਕ 'ਚ ਉਤਪਾਦਨ ਘੱਟਣ ਕਾਰਣ ਅਜਿਹਾ ਹੋਇਆ ਹੈ। ਚੀਨੀ ਮਿੱਲਾਂ ਦੇ ਸਾਬਕਾ ਸੰਗਠਨ ਇੰਡੀਅਨ ਸ਼ੁਗਰ ਮਿੱਲਸ ਐਸੋਸੀਏਸ਼ਨ (ਇਸਮਾ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨੀ ਦੀ ਮਾਰਕਟਿੰਗ ਈਅਰ ਅਕਤੂਬਰ ਤੋਂ ਸਤੰਬਰ ਚੱਲਦਾ ਹੈ। ਪਿਛਲੇ ਮਾਰਕਟਿੰਗ ਈਅਰ ਦੀ ਇਸ ਸਮੇਂ 'ਚ ਚੀਨੀ ਉਤਪਾਦਨ 70.5 ਲੱਖ ਟਨ ਸੀ। ਪ੍ਰਾਈਵੇਟ ਮਿੱਲਾਂ ਦੀ ਅਗਵਾਈ ਕਰਨ ਵਾਲੀ ਇਸਮਾ ਨੇ ਦੱਸਿਆ ਕਿ 15 ਦਸੰਬਰ 2019 ਤੱਕ 406 ਚੀਨੀ ਮਿੱਲਾਂ 'ਚ ਗੰਨੇ ਦੀ ਪਿੜਾਈ ਹੋ ਰਹੀ ਸੀ। ਪਿਛਲੇ ਮਾਰਕਟਿੰਗ ਈਅਰ 'ਚ 15 ਦਸੰਬਰ ਤੱਕ 473 ਮਿੱਲਾਂ ਪਿੜਾਈ ਕਰ ਰਹੀਆਂ ਸਨ।
ਮਹਾਰਾਸ਼ਟਰ ਦੇ ਚੀਨੀ ਉਤਪਾਦਨ 'ਚ ਤੇਜ਼ ਗਿਰਾਵਟ
ਦੇਸ਼ ਦੇ ਸਭ ਤੋਂ ਵੱਡੇ ਚੀਨੀ ਉਤਪਾਦਨ ਸੂਬਾ ਉੱਤਰ ਪ੍ਰਦੇਸ਼ 'ਚ ਮਿੱਲਾਂ ਨੇ 15 ਦਸੰਬਰ ਤੱਕ 21.2 ਲੱਖ ਟਨ ਚੀਨੀ ਦਾ ਉਤਪਾਦਨ ਕੀਤਾ ਸੀ। ਇਸ ਸਾਲ ਪਹਿਲਾਂ ਇਸ ਸਮੇਂ 'ਚ ਇਹ ਅੰਕੜਾ 18.9 ਲੱਖ ਟਨ ਰਿਹਾ ਸੀ। ਹਾਲਾਂਕਿ ਮਹਾਰਾਸ਼ਟਰ ਦੇ ਚੀਨੀ ਉਤਪਾਦਨ 'ਚ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ। ਇਥੇ ਦੀਆਂ ਚੀਨੀ ਮਿੱਲਾਂ 15 ਦਸੰਬਰ 2019 ਤੱਕ 7.66 ਲੱਖ ਟਨ ਚੀਨੀ ਦਾ ਹੀ ਉਤਪਾਦਨ ਕਰ ਸਕੀਆਂ ਸਨ। ਇਸ ਦੀ ਤੁਲਨਾ 'ਚ 15 ਦਸੰਬਰ 2018 ਤੱਕ 29 ਲੱਖ ਟਨ ਦਾ ਉਤਪਾਦਨ ਹੋਇਆ ਸੀ। ਮਹਾਰਾਸ਼ਟਰ ਦੂਜਾ ਸਭ ਤੋਂ ਵੱਡਾ ਚੀਨੀ ਉਤਪਾਦਨ ਸੂਬਾ ਹੈ। ਤੀਜੇ ਸਭ ਤੋਂ ਵੱਡੇ ਚੀਨੀ ਉਤਪਾਦਨ ਸੂਬਾ ਕਰਨਾਟਕ 'ਚ 15 ਦਸੰਬਰ2019 ਤੱਕ ਉਤਪਾਦਨ ਘਟ ਕੇ 10.6 ਲੱਖ ਟਨ ਰਿਹਾ। ਇਕ ਸਾਲ ਪਹਿਲਾਂ ਦੇ ਇਸ ਸਮੇਂ 'ਚ ਇਹ ਅੰਕੜਾ 13.9 ਲੱਖ ਟਨ ਸੀ।
ਹੜ੍ਹ 'ਚ ਖਰਾਬ ਹੋਏ ਗੰਨੇ ਦੀ ਵੀ ਪਿੜਾਈ!
ਇਸਮਾ ਨੇ ਦੱਸਿਆ ਕਿ ਮਹਾਰਾਸ਼ਟਰ ਅਤੇ ਕਰਨਾਟਕ 'ਚ ਚੀਨੀ ਉਤਪਾਦਨ ਪਿਛਲੇ ਸਾਲ ਦੀ ਤੁਲਨਾ 'ਚ ਘੱਟ ਹੈ। ਦੋਵਾਂ ਸੂਬਿਆਂ 'ਚ ਮਿੱਲਾਂ ਨੇ ਦੇਰੀ ਨਾਲ ਕੰਮ ਸ਼ੁਰੂ ਕੀਤਾ ਸੀ। ਇਸਮਾ ਨੇ ਇਹ ਵੀ ਦੱਸਿਆ ਕਿ ਗੰਨੇ ਦੀ ਪਿੜਾਈ ਨਾਲ ਕੱਢੀ ਜਾਣ ਵਾਲੀ ਚੀਨੀ ਦੀ ਮਾਤਰਾ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਘੱਟ ਰਹੀ ਹੈ। ਚੀਨੀ ਮਿੱਲਾਂ ਤਾਜ਼ੇ ਗੰਨੇ ਦੇ ਨਾਲ ਹੜ੍ਹ 'ਚ ਖਰਾਬ ਹੋਏ ਗੰਨੇ ਦੀ ਵੀ ਪਿੜਾਈ ਕਰ ਰਹੀ ਹੈ।
ਈਥੇਨਾਲ ਸਪਲਾਈ
ਇਸਮਾ ਨੇ ਦੱਸਿਆ ਕਿ ਚੀਨੀ ਮਿੱਲਾਂ ਅਤੇ ਸਟੈਂਡਲੋਨ ਡਿਸਿਟਲਰੀਜ਼ ਨੇ ਇਸ ਸਾਲ ਆਇਲ ਮਾਰਕਟਿੰਗ ਕੰਪਨੀਆਂ ਨੂੰ 163 ਕਰੋੜ ਲੀਟਰ ਈਥੇਨਾਲ ਸਪਲਾਈ ਕਰਨ ਦੀ ਗੱਲ ਕਹੀ ਹੈ।
ਪਿਆਜ਼-ਦਾਲ ਦਾ ਕੀ ਹਾਲ?
ਆਯਾਤਿਤ ਪਿਆਜ਼ ਦੀ ਪਹਿਲੀ ਖੇਪ ਮੁੰਬਈ ਪੋਰਟ ਪਹੁੰਚ ਗਈ। ਦਿੱਲੀ ਦੇ ਰਿਟੇਲ ਮਾਰਕਿਟ 'ਚ ਆਯਾਤਿਤ ਪਿਆਜ਼ ਜਲਦ ਨਜ਼ਰ ਆਵੇਗਾ। ਇੱਧਰ ਦਾਲਾਂ ਦੀਆਂ ਕੀਮਤਾਂ 'ਤੇ ਲਗਾਮ ਲਗਾਉਣ ਲਈ ਸਰਕਾਰ ਬਫਰ ਸਟਾਕ ਨਾਲ ਦਾਲਾਂ ਵੇਚਣ ਦੀ ਤਿਆਰੀ 'ਚ ਹੈ। ਅਜਿਹੇ 'ਚ ਦਾਲਾਂ ਦੀ ਆਸਮਾਨ ਛੂਹਦੀਆਂ ਕੀਮਤਾਂ ਵੀ ਛੇਤੀ ਹੇਠਾਂ ਆਉਣ ਦੀ ਸੰਭਾਵਨਾ ਹੈ।
BS-VI ਲਾਗੂ ਹੋਣ ਤੋਂ ਪਹਿਲਾਂ ਨਹੀਂ ਮਿਲੇਗੀ ਭਾਰੀ ਛੋਟ! SC ਪੁੱਜਾ ਡੀਲਰ ਸੰਗਠਨ
NEXT STORY