ਨਵੀਂ ਦਿੱਲੀ–ਚਾਲੂ ਵਿੱਤੀ ਸਾਲ ’ਚ 1 ਅਕਤੂਬਰ ਤੋਂ 15 ਨਵੰਬਰ ਦੀ ਮਿਆਦ ਦੌਰਾਨ ਖੰਡ ਦਾ ਉਤਪਾਦਨ 5 ਫੀਸਦੀ ਵਧਕੇ 82.1 ਲੱਖ ਟਨ ਹੋ ਗਿਆ ਹੈ ਜਦ ਕਿ ਖੰਡ ਮਿੱਲਾਂ ਨੇ 45.50 ਲੱਖ ਟਨ ਖੰਡ ਐਕਸਪੋਰਟ ਦਾ ਸਮਝੌਤਾ ਕੀਤਾ ਹੈ। ਉਦਯੋਗ ਸੰਗਠਨ ਇਸਮਾ ਨੇ ਇਹ ਜਾਣਕਾਰੀ ਦਿੱਤੀ।
ਵਿੱਤੀ ਸਾਲ 2021-22 ਦੀ ਇਸੇ ਮਿਆਦ ’ਚ ਖੰਡ ਦਾ ਉਤਪਾਦਨ 77.9 ਲੱਖ ਟਨ ਰਿਹਾ ਸੀ। ਭਾਰਤੀ ਖੰਡ ਮਿਲ ਸੰਘ (ਇਸਮਾ) ਨੇ ਕਿਹਾ ਕਿ ਜਾਣਕਾਰੀ ਅਤੇ ਬਾਜ਼ਾਰ ਦੀ ਰਿਪੋਰਟ ਮੁਤਾਬਕ ਹੁਣ ਤੱਕ ਲਗਭਗ 45-50 ਲੱਖ ਟਨ ਐਕਸਪੋਰਟ ਲਈ ਸਮਝੌਤਾ ਕੀਤਾ ਗਿਆ ਹੈ। ਇਸ ’ਚੋਂ 30 ਨਵੰਬਰ ਤੱਕ ਲਗਭਗ 6 ਲੱਖ ਟਨ ਖੰਡ ਦਾ ਐਕਸਪੋਰਟ ਕੀਤਾ ਜਾ ਚੁੱਕਾ ਹੈ। ਬਾਜ਼ਾਰ ਦੀ ਰਿਪੋਰਟ ਦੱਸਦੀ ਹੈ ਕਿ ਦਸੰਬਰ ’ਚ 8-9 ਲੱਖ ਟਨ ਖੰਡ ਦਾ ਐਕਸਪੋਰਟ ਹੋਣ ਦੀ ਪ੍ਰਕਿਰਿਆ ’ਚ ਹੈ, ਜਿਸ ਨਾਲ ਇਸ ਮਹੀਨੇ ਦੇ ਅਖੀਰ ਤੱਕ ਕੁੱਲ ਐਕਸਪੋਰਟ ਲਗਭਗ 15 ਲੱਖ ਟਨ ਹੋ ਸਕਦਾ ਹੈ। ਵਿੱਤੀ ਸਾਲ 2021-22 ਵਿਚ ਭਾਰਤ ਨੇ ਰਿਕਾਰਡ 111 ਲੱਖ ਟਨ ਖੰਡ ਦਾ ਐਕਸਪੋਰਟ ਕੀਤਾ ਸੀ। ਸਰਕਾਰ ਨੇ ਨਵੰਬਰ ’ਚ ਚਾਲੂ ਵਿੱਤੀ ਸਾਲ (2022-23) ਵਿਚ 60 ਲੱਖ ਟਨ ਖੰਡ ਦੇ ਐਕਸਪੋਰਟ ਦੀ ਇਜਾਜ਼ਤ ਦਿੱਤੀ ਸੀ।
ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ’ਚ 1 ਅਕਤੂਬਰ ਤੋਂ 15 ਦਸੰਬਰ ਦਰਮਿਆਨ ਉੱਤਰ ਪ੍ਰਦੇਸ਼ ’ਚ ਖੰਡ ਦਾ ਉਤਪਾਦਨ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 19. 8 ਲੱਖ ਟਨ ਤੋਂ ਵਧ ਕੇ 20.3 ਲੱਖ ਟਨ ਹੋ ਗਿਆ। ਮਹਾਰਾਸ਼ਟਰ ’ਚ ਖੰਡ ਉਤਪਾਦਨ ਹੁਣ ਤੱਕ ਪਹਿਲਾਂ ਦੇ 31.9 ਲੱਖ ਟਨ ਤੋਂ ਵਧ ਕੇ 33 ਲੱਖ ਟਨ ਹੋ ਗਿਆ ਹੈ ਜਦ ਕਿ ਕਰਨਾਟਕ ’ਚ ਉਤਪਾਦਨ 18.4 ਲੱਖ ਟਨ ਤੋਂ ਵਧ ਕੇ 18.9 ਲੱਖ ਟਨ ਹੋ ਗਿਆ ਹੈ। ਵਿੱਤੀ ਸਾਲ 2022-23 ’ਚ ਭਾਰਤ ਦਾ ਕੁੱਲ ਖੰਡ ਉਤਪਾਦਨ ਹੁਣ ਤੱਕ ਦੇ ਸਭ ਤੋਂ ਵੱਧ 410 ਲੱਖ ਟਨ (ਈਥੇਨਾਲ ’ਚ ਤਬਦੀਲ ਹੋਣ ਤੋਂ ਪਹਿਲਾਂ) ’ਤੇ ਪਹੁੰਚਣ ਦਾ ਅਨੁਮਾਨ ਹੈ। ਚਾਲੂ ਵਿੱਤੀ ਸਾਲ ’ਚ ਈਥੇਨਾਲ ਦੇ ਉਤਪਾਦਨ ਲਈ 45 ਲੱਖ ਟਨ ਖੰਡ ਦੀ ਵਰਤੋਂ ਹੋਣ ਦਾ ਅਨੁਮਾਨ ਹੈ ਇਸ ਲਈ ਵਿੱਤੀ ਸਾਲ 2022-23 ’ਚ ਸ਼ੁੱਧ ਰੂਪ ਨਾਲ ਖੰਡ ਉਤਪਾਦਨ 365 ਲੱਖ ਟਨ ਰਹਿਣ ਦੀ ਉਮੀਦ ਹੈ।
ਐਲਨ ਮਸਕ ਨੇ ਲੋਕਾਂ ਤੋਂ ਪੁੱਛਿਆ ਸਵਾਲ-ਕੀ ਮੈਨੂੰ ਟਵਿੱਟਰ ਮੁਖੀ ਦੇ ਅਹੁਦੇ ਤੋਂ ਦੇ ਦੇਣਾ ਚਾਹੀਦੈ ਅਸਤੀਫ਼ਾ?
NEXT STORY