ਨਵੀਂ ਦਿੱਲੀ— ਭਾਰਤੀ ਏਅਰਟੈੱਲ ਦੇ ਮੁਖੀ ਸੁਨੀਲ ਭਾਰਤੀ ਮਿੱਤਲ ਦਾ ਤਨਖਾਹ ਪੈਕੇਜ ਸਾਲ 2019-20 'ਚ 3 ਫੀਸਦੀ ਘੱਟ ਕੇ 30.13 ਕਰੋੜ ਰੁਪਏ ਰਿਹਾ। ਰਿਪੋਰਟ ਮੁਤਾਬਕ, ਕੰਪਨੀ ਦੇ ਸ਼ੇਅਰ ਮੁੱਲ ਅਤੇ ਹੋਰ ਫਾਇਦਿਆਂ 'ਚ ਕਮੀ ਕਾਰਨ ਪੈਕੇਜ ਘੱਟ ਹੋਇਆ।
ਭਾਰਤੀ ਏਅਰਟੈੱਲ ਲਿਮਟਿਡ ਦੇ ਚੇਅਰਮੈਨ ਵਜੋਂ ਮਿੱਤਲ ਦਾ ਤਨਖਾਹ ਭੱਤਾ 2018-19 'ਚ 31 ਕਰੋੜ ਰੁਪਏ ਸੀ। ਕੰਪਨੀ ਦੀ ਸਾਲਾਨਾ ਰਿਪੋਰਟ ਮੁਤਾਬਕ, ਸਾਲ 2016-17 ਤੋਂ ਮਿੱਤਲ ਦੀ ਤਨਖਾਹ ਅਤੇ ਭੱਤੇ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਦੀ ਅਸਲ ਤਨਖਾਹ 'ਚ ਕਮੀ ਦਾ ਮੁੱਖ ਕਾਰਨ ਸ਼ੇਅਰ ਦੀਆਂ ਕੀਮਤਾਂ ਅਤੇ ਹੋਰ ਲਾਭਾਂ ਦਾ ਮੁੱਲ ਘਟਣਾ ਹੈ। ਮਿੱਤਲ ਦੀ ਮੁੱਢਲੀ ਤਨਖਾਹ 2019-20 'ਚ 26.97 ਕਰੋੜ ਰੁਪਏ ਸੀ, ਜੋ ਪਿਛਲੇ ਸਾਲ ਦੀ ਤਰ੍ਹਾਂ ਹੈ। ਹਾਲਾਂਕਿ, ਇਨਕਮ ਟੈਕਸ ਐਕਟ ਦੀ ਧਾਰਾ 17 (2) ਤਹਿਤ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਭੱਤਿਆਂ ਦਾ ਮੁੱਲ ਪਿਛਲੇ ਸਾਲ ਦੇ 1.87 ਕਰੋੜ ਰੁਪਏ ਤੋਂ ਘੱਟ ਕੇ 99.8 ਲੱਖ ਰੁਪਏ ਰਹਿ ਗਿਆ ਹੈ। ਉਨ੍ਹਾਂ ਦੇ ਸੇਵਾਮੁਕਤੀ ਭੱਤੇ ਵੀ 2.15 ਕਰੋੜ ਰੁਪਏ 'ਤੇ ਸਥਿਰ ਬਣੇ ਹੋਏ ਹਨ। ਮਿੱਤਲ ਨੂੰ ਇਕ ਅਕਤੂਬਰ 2016 ਨੂੰ ਫਿਰ ਤੋਂ ਪੰਜ ਸਾਲਾਂ ਲਈ ਕੰਪਨੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਕੰਪਨੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਨਤੀਜੇ ਬੁੱਧਵਾਰ 29 ਜੁਲਾਈ ਨੂੰ ਜਾਰੀ ਕਰਨ ਵਾਲੀ ਹੈ।
ਖ਼ੁਸ਼ਖ਼ਬਰੀ! ਇਸ ਦਿਨ ਤੋਂ ਸਸਤਾ ਹੋ ਜਾਏਗਾ ਕਾਰ, ਬਾਈਕ ਖਰੀਦਣਾ
NEXT STORY