ਇੰਦੌਰ (ਬਿਜ਼ਨੈੱਸ ਨਿਊਜ਼) – ਭਾਰਤ ਦਾ ਪਹਿਲਾ ਸਵਦੇਸ਼ੀ ਹਾਰਵੈਸਟਰ ਪੇਸ਼ ਕਰਨ ਤੋਂ ਬਾਅਦ ਮੋਹਾਲੀ ਸਥਿਤ ਸਵਰਾਜ ਟਰੈਕਟਰਜ਼ ਨੇ ਹਾਲ ਹੀ ’ਚ ਅਗਲੀ ਪੀੜ੍ਹੀ ਦਾ ਸਵਰਾਜ 8200 ਸਮਾਰਟ ਹਾਰਵੈਸਟਰ ਪੇਸ਼ ਕੀਤਾ, ਜਿਸ ਨੇ ਝੋਨੇ ਅਤੇ ਸੋਇਆਬੀਨ ਵਰਗੀਆਂ ਫਸਲਾਂ ਲਈ ਸਾਉਣੀ ਦੀ ਕਟਾਈ ਦੇ ਮੌਸਮ ਵਿਚ ਸ਼ਾਨਦਾਰ ਨਤੀਜੇ ਦਿੱਤੇ। ਇਸ ਸਫਲਤਾ ਨਾਲ ਕੰਪਨੀ ਹੁਣ ਆਗਾਮੀ ਹਾੜ੍ਹੀ ਸੀਜ਼ਨ ਵਿਚ ਇਸ ਉਤਪਾਦ ਦੀ ਚੰਗੀ ਮੰਗ ਦੀ ਉਮੀਦ ਕਰ ਰਹੀ ਹੈ। ਉਦਯੋਗ ਦੀ ਪਹਿਲੀਆਂ ਵਿਸ਼ੇਸ਼ਤਾਵਾਂ ਉੱਨਤ ਟਿਕਾਊਪਨ ਅਤੇ ਕਈ ਹੋਰ ਵਿਸ਼ੇਸ਼ ਫਸਲਾਂ ਦੀਆਂ ਲੋੜਾਂ ਲਈ ਬੇਜੋੜ ਸੇਵਾ ਨਾਲ ਨਵਾਂ ਸਵਰਾਜ 8200 ਸਮਾਰਟ ਹਾਰਵੈਸਟਰ ਇਕ ਵਿਅਕਤੀ ਕਟਾਈ ਸਲਿਊਸ਼ਨ ਹੈ ਜੋ ਇਕ ਮੋਹਰੀ ਇੰਟੈਲੀਜੈਂਟ ਹਾਰਵੈਸਟਿੰਗ ਸਿਸਟਮ ਦੇ ਮਾਧਿਅਮ ਰਾਹੀਂ ਬਿਹਤਰ ਸਮਰੱਥਾਵਾਂ ਮੁਹੱਈਆ ਕਰਦਾ ਹੈ।
ਇਹ ਵੀ ਪੜ੍ਹੋ : DCGI ਨੇ ਜਾਰੀ ਕੀਤੀ ਚਿਤਾਵਨੀ, 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿੱਤਾ ਜਾਵੇ ਇਹ ਸਿਰਪ
ਨਵਾਂ ਸਵਰਾਜ 8200 ਸਮਾਰਟ ਹਾਰਵੈਸਟਰ ਇਕ ਇਨ-ਹਾਊਸ ਵਿਕਸਿਤ ਅਤੇ ਨਿਰਮਿਤ ਇੰਜਣ ਵਲੋਂ ਸੰਚਾਲਿਤ ਹੈ ਜੋ ਸਰਬੋਤਮ ਸ਼੍ਰੇਣੀ ਦੀ ਈਂਧਨ ਅਰਥਵਿਵਸਥਾ ਦੇ ਨਾਲ-ਨਾਲ ਚੌਗਿਰਦੇ ਦੇ ਅਨੁਕੂਲ ਬੀ. ਐੱਸ.-4 ਨਿਕਾਸੀ ਮਾਪਦੰਡਾਂ ਨੂੰ ਮੁਹੱਈਆ ਕਰਦਾ ਹੈ। ਕੈਰਾਸ ਵਖਾਰੀਆ, ਸੀਨੀਅਰ ਉੱਪ-ਪ੍ਰਧਾਨ ਅਤੇ ਬਿਜ਼ਨੈੱਸ ਹੈੱਡ, ਫਾਰਮ ਮਸ਼ੀਨਰੀ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਦੱਸਿਆ ਕਿ ਸਵਰਾਜ ਭਾਰਤ ਵਿਚ ਕਟਾਈ ਤਕਨਾਲੋਜੀ ਵਿਚ ਮੋਹਰੀ ਰਿਹਾ ਹੈ ਅਤੇ ਨਵਾਂ 8200 ਸਮਾਰਟ ਹਾਰਵੈਸਟਰ ਇਕ ਨਵੀਂ ਤਕਨਾਲੋਜੀ ਬੈਂਚਮਾਰਚ ਸਥਾਪਿਤ ਕਰ ਕੇ ਇਸ ਵਿਰਾਸ ਨੂੰ ਅੱਗੇ ਵਧਾਉਂਦਾ ਹੈ। ਆਪਣੇ ਇੰਟੈਲੀਜੈਂਟ ਹਾਰਵੈਸਟਿੰਗ ਸਿਸਟਮ ਦੇ ਆਧਾਰ ’ਤੇ ਕੰਪਨੀ ਦੀ ਸੇਵਾ ਅਤੇ ਉਤਪਾਦ ਸਹਾਇਤਾ ਟੀਮ ਹਾਰਵੈਸਟਰ ਦੇ ਪ੍ਰਦਰਸ਼ਨ ਅਤੇ ਸਿਹਤ ਦੀ 24 ਘੰਟੇ ਨਿਗਰਾਨੀ ਮੁਹੱਈਆ ਕਰਦੀ ਹੈ, ਜਿਸ ਨਾਲ ਗਾਹਕ ਸਹਾਇਤਾ ਦੇ ਬੇਜੋੜ ਮਿਆਰ ਬਣਦੇ ਹਨ।
ਗਾਹਕਾਂ ਦੀ ਸੰਤੁਸ਼ਟੀ ਲਈ ਸਵਰਾਜ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਸਵਰਾਜ 8200 1 ਸਾਲ, ਅਸੀਮਿਤ ਘੰਟੇ ਦੀ ਹਾਰਵੈਸਟਰ ਵਾਰੰਟੀ ਅਤੇ 2 ਸਾਲ ਅਸੀਮਿਤ ਘੰਟੇ ਦੀ ਇੰਜਣ ਵਾਰੰਟੀ ਨਾਲ ਆਉਂਦਾ ਹੈ। 450 ਤੋਂ ਵੱਧ ਸਿਖਲਾਈ ਪ੍ਰਾਪਤ ਓਪਰੇਟਰਾਂ ਅਤੇ ਇਕ ਸਮਰਪਿਤ ਹੁਨਰ ਵਿਕਾਸ ਕੇਂਦਰ ਨਾਲ ਸਵਰਾਜ ਸਰਗਰਮ ਤੌਰ ’ਤੇ ਪੂਰੇ ਭਾਰਤ ਵਿਚ ਆਪਣੇ ਓਪਰੇਟਰ ਪੂਲ ਦਾ ਵਿਸਤਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਫਰਜ਼ੀ ਸਿਮ ਲੈਣ 'ਤੇ ਹੋਵੇਗੀ ਜੇਲ੍ਹ ਤੇ 50 ਲੱਖ ਦਾ ਜੁਰਮਾਨਾ, ਨਵਾਂ ਦੂਰਸੰਚਾਰ ਬਿੱਲ ਲੋਕ ਸਭਾ 'ਚ ਪਾਸ
ਸਮਾਰਟ ਹਾਰਵੈਸਟਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ
ਬਿਲਟ-ਇਨ ਟੈਲੀਮੈਟਿਕਸ ਨਾਲ ਸਵਰਾਜ 8200 ਲਾਈਵ ਟ੍ਰੈਕਿੰਗ ਅਤੇ ਸੰਚਾਲਨ ਦੇ ਰਿਮੋਟ ਲਰਨਿੰਗ ਦੀ ਇਜਾਜ਼ਤ ਦਿੰਦਾ ਹੈ। ਇਹ ਨਾ ਸਿਰਫ ਸੰਚਾਲਨ ਕੰਟਰੋਲ ਨੂੰ ਵਧਾਉਂਦਾ ਹੈ ਸਗੋਂ ਕੁਸ਼ਲ ਥ੍ਰੈਸ਼ਿੰਗ, ਸਫਾਈ ਅਤੇ ਸੈਪਰੇਸ਼ਨ ’ਚ ਵੀ ਯੋਗਦਾਨ ਦਿੰਦਾ ਹੈ, ਜਿਸ ਨਾਲ ਅਨਾਜ ਦੀ ਵਧੀਆ ਸਫਾਈ ਯਕੀਨੀ ਹੁੰਦੀ ਹੈ। ਰਿਮੋਟ ਟ੍ਰੈਕਿੰਗ ਅਤੇ ਵਾਹਨ ਸਿਹਤ ਨਿਗਰਾਨੀ ਸੇਵਾ ਅਲਰਟ ਨਾਲ ਕਿਸਾਨਾਂ ਨੂੰ ਆਪਣੇ ਉਪਕਰਨਾਂ ਦੇ ਪ੍ਰਦਰਸ਼ਨ ਨਾਲ ਜੁੜੇ ਰਹਿਣ ਵਿਚ ਸਮਰੱਥ ਬਣਾਉਂਦੀ ਹੈ। ਇਸ ਵਿਚ ਈਂਧਨ ਦੀ ਖਪਤ, ਏਕੜ ਅਤੇ ਇੱਥੋਂ ਤੱਕ ਕਿ ਟ੍ਰੇਮ 4 ਨਾਲ ਸਬੰਧਤ ਸੰਕੇਤਕ ਜਿਵੇਂ ਐਡ ਬਲੂ ਪੱਧਰ ਵਰਗੇ ਮਾਨੀਟਰਿੰਗ ਪੈਰਾਮੀਟਰ ਸ਼ਾਮਲ ਹਨ।
ਸਵਰਾਜ 800 ਸੇਵਾ ਵਿਚ ਸਮਾਰਟ ਮੋਹਰੀ ਵਿਸ਼ੇਸ਼ਤਾਵਾਂ ਪੇਸ਼ ਕਰਦਾ ਹੈ, ਜਿਸ ਵਿਚ ਸੇਵਾ ਅਲਰਟ, ਅਸਲ ਸਮੇਂ ਦੀ ਜਾਣਕਾਰੀ ਅਤੇ ਮਦਦ ਮੁਹੱਈਆ ਕਰਨਾ ਸ਼ਾਮਲ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਹਾਰਵੈਸਟਰ ਘੱਟ ਡਾਊਨ ਟਾਈਮ ਅਤੇ ਵਧੀ ਹੋਈ ਸਮੁੱਚੀ ਕੁਸ਼ਲਤਾ ਨਾਲ ਵਧੀਆ ਢੰਗ ਨਾਲ ਕੰਮ ਕਰੇ।
ਨਵਾਂ ਡਿਜਾਈਨ ਕੀਤਾ ਗਿਆ ਕਟਰ ਬਾਰ ਵੱਖ-ਵੱਖ ਕਿਸਮ ਦੀਆਂ ਫਸਲਾਂ ’ਚ ਕੁਸ਼ਲਤਾ, ਬਹੁਮੁਖੀ ਪ੍ਰਤਿਭਾ ਅਤੇ ਟਿਕਾਊਪਨ ਯਕੀਨੀ ਕਰਦਾ ਹੈ। ਵਾਬਲ ਗੇਅਰਬਾਕਸ, 18 ਫੀਡਰ ਆਗੁਰ, ਅੰਡਰਬਾਡੀ ਸਕਿਡ ਪਲੇਟ ਅਤੇ ਸੁਰੱਖਿਆ ਕਲੱਚ ਵਰਗੀਆਂ ਵਿਸ਼ੇਸ਼ਤਾਵਾਂ ਸਵਰਾਜ 8200 ਨੂੰ ਨਮੀ ਵਾਲੇ ਝੋਨੇ ਦੇ ਖੇਤਾਂ ਵਰਗੇ ਚੁਣੌਤੀਪੂਰਣ ਹਾਲਾਤਾਂ ’ਚ ਵੀ ਇਕ ਭਰੋਸੇਯੋਗ ਬਦਲ ਬਣਾਉਂਦੀਆਂ ਹਨ।
ਇਹ ਇਕ ਇੰਟੈਲੀਜੈਂਟ ਇੰਜਣ ਨਾਲ ਲੈਸ ਹੈ ਜੋ ਨਾ ਸਿਰਫ ਈਂਧਨ ਦੀ ਖਪਤ ਵਿਚ 30 ਫੀਸਦੀ ਦੀ ਕਮੀ ਯਕੀਨੀ ਕਰਦਾ ਹੈ ਸਗੋਂ ਸ਼੍ਰੇਣੀ ’ਚ ਸਰਬੋਤਮ ਡਰਾਈਵਿੰਗ ਲਈ ਸੀ. ਆਰ. ਡੀ. ਈ. ਤਕਨੀਕ ਵੀ ਸ਼ਾਮਲ ਕਰਦਾ ਹੈ। ਇਸ ਨਾਲ ਕਿਸਾਨਾਂ ਲਈ ਅਹਿਮ ਬੱਚਤ ਹੁੰਦੀ ਹੈ, ਜਿਸ ਨਾਲ ਇਹ ਇਕ ਲਾਗਤ ਪ੍ਰਭਾਵੀ ਬਦਲ ਬਣ ਜਾਂਦਾ ਹੈ।
ਇਸ ਦਾ ਨਵਾਂ ਡਰਾਈਵ ਲੇਅਆਊਟ ਉੱਚ ਭਰੋਸੇਯੋਗਤਾ ਅਤੇ ਸਰਬੋਤਮ ਪ੍ਰਦਰਸ਼ਨ ਨੂੰ ਯਕੀਨੀ ਬਣਾਉਂਦਾ ਹੈ, ਖਾਸ ਕਰ ਕੇ ਝੋਨੇ ਦੀ ਕਟਾਈ ਵਰਗੇ ਚੁਣੌਤੀਪੂਰਨ ਹਾਲਾਤਾਂ ’ਚ। ਹਾਈਡ੍ਰੋਲਿਕ ਸਪੀਡ ਚੇਂਜਰ, ਨਵੀਂ ਗੇਅਰ ਬਾਕਸ ਸਥਿਤੀ ਅਤੇ ਵੱਡੇ ਰੀਅਰ ਟਾਇਰ ਵਰਗੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਉੱਚ ਆਕਰਸ਼ਣ ਅਤੇ ਕੁਸ਼ਲਤਾ ’ਚ ਯੋਗਦਾਨ ਕਰਦੀਆਂ ਹਨ। ਆਪ੍ਰੇਟਰ ਨੂੰ ਧਿਆਨ ’ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਸਵਰਾਜ-8200 ਐਰਗੋਨਾਮਿਕ ਤੌਰ ’ਤੇ ਰੱਖ ਗਏ ਕੰਟਰੋਲਸ ਦੇ ਨਾਲ ਆਪਣੀ ਸ਼੍ਰੇਣੀ ’ਚ ਸਭ ਤੋਂ ਵਿਆਪਕ ਆਪ੍ਰੇਟਰ ਸਟੇਸ਼ਨ ਦਾ ਦਾਅਵਾ ਕਰਦਾ ਹੈ। ਟਿਲਟੇਬਲ ਸਟੇਅਰਿੰਗ ਕਾਲਮ, ਫੁੱਟ-ਮਾਊਂਟੇਡ ਐਕਸੇਲੇਰੇਟਰ ਪੈਡਲ ਅਤੇ ਹੋਰ ਆਰਾਮਦਾਇਕ ਸਹੂਲਤਾਂ ਆਪ੍ਰੇਟਰ ਉਤਪਾਦਕਤਾ ਨੂੰ ਵਧਾਉਂਦੀਆਂ ਹਨ, ਜਿਸ ਨਾਲ ਕਿਸਾਨਾਂ ਲਈ ਕਾਰੋਬਾਰੀ ਸਮਰੱਥਾ ’ਚ ਵਾਧਾ ਹੁੰਦਾ ਹੈ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨ੍ਹਾਂ ਸੂਬਿਆਂ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ
NEXT STORY