ਸਟਾਕਹੋਮ : ਸਵੀਡਨ ’ਚ ਦਸੰਬਰ 2021’ਚ 1993 ਤੋਂ ਬਾਅਦ ਸਭ ਤੋਂ ਜ਼ਿਆਦਾ ਮਹਿੰਗਾਈ ਦਰਜ ਕੀਤੀ ਗਈ। ਇਕ ਨਿਸ਼ਚਿਤ ਵਿਆਜ ਦਰ ਨਾਲ ਮਾਪੀ ਗਈਆਂ ਖਪਤਕਾਰ ਕੀਮਤਾਂ ’ਚ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਨਾ ’ਚ 4.1 ਫੀਸਦੀ ਦਾ ਵਾਧਾ ਹੋਇਆ ਹੈ। ਮੁੱਖ ਕਾਰਕ ਬਿਜਲੀ ਦੀ ਲਾਗਤ ਹੈ ਜੋ ਪਿਛਲੇ ਕੁੱਝ ਮਹੀਨਿਆਂ ’ਚ ਵਧ ਗਈ ਹੈ। ਦਸੰਬਰ ’ਚ ਇਹ ਰੁਝਾਨ ਤੇਜ਼ ਹੋ ਗਿਆ। ਸਟੈਟਿਕਸ ਸਵੀਡਨ ਦੇ ਅੰਕੜਾ ਵਿਗਿਆਨੀ ਕੈਰੋਲਿਨ ਨਿਏਂਡਰ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਰਿਲੀਜ਼ ’ਚ ਕਿਹਾ ਕਿ ਇਹ 2000 ਦੇ ਦਹਾਕੇ ’ਚ ਮਾਪੀ ਗਈਆਂ ਬਿਜਲੀ ਦੀਆਂ ਕੀਮਤਾਂ ’ਚ ਸਭ ਤੋਂ ਵੱਧ ਮਾਸਿਕ ਬਦਲਾਅ ਹੈ।
ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਕੱਪੜਿਆਂ ਅਤੇ ਟ੍ਰਾਂਸਪੋਰਟ ਸੇਵਾਵਾਂ ਵਾਂਗ ਖਾਣ ਵਾਲੇ ਪਦਾਰਥਾਂ, ਵਿਸ਼ੇਸ਼ ਤੌਰ ’ਤੇ ਸਬਜ਼ੀਆਂ ਦੀ ਲਾਗਤ ’ਚ ਵੀ ਵਾਧਾ ਹੋਇਆ ਹੈ। ਬਿਜਲੀ ਦੀ ਲਾਗਤ ਕਾਰਨ ਸਵੀਡਿਸ਼ ਸਰਕਾਰ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਲਗਭਗ 18 ਲੱਖ ਘਰਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਹੈ।
ਨਵਜੋਤ ਸਿੱਧੂ ਨੇ ਟਵੀਟ ਕਰ ਐਲਨ ਮਸਕ ਨੂੰ ਪੰਜਾਬ ’ਚ ਕਾਰੋਬਾਰ ਕਰਨ ਦਾ ਦਿੱਤਾ ਸੱਦਾ
NEXT STORY