ਨਵੀਂ ਦਿੱਲੀ (ਭਾਸ਼ਾ) - ਹਾਲ ਹੀ ’ਚ ਭਾਰਤੀ ਆਟੋ ਕੰਪਨੀਆਂ ਨੇ ਆਪਣੀ ਵਿਕਰੀ ਦੇ ਅੰਕੜੇ ਜਾਰੀ ਕੀਤੇ। ਟਾਟਾ ਅਤੇ ਹੁੰਡਈ ਵਰਗੀਆਂ ਪ੍ਰਮੁੱਖ ਕਾਰ ਨਿਰਮਾਤਾ ਕੰਪਨੀਆਂ ਦੀ ਵਿਕਰੀ ’ਚ ਮੱਠਾਪਨ ਆਇਆ ਹੈ, ਜਦੋਂਕਿ ਟੋਇਟਾ ਅਤੇ ਮਾਰੂਤੀ ਵਰਗੀਆਂ ਕੰਪਨੀਆਂ ਤੇਜ਼ੀ ਨਾਲ ਬਾਜ਼ਾਰ ’ਚ ਰਫਤਾਰ ਫੜੇ ਹੋਏ ਹਨ।
ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਜਨਵਰੀ ’ਚ ਸਾਲਾਨਾ ਆਧਾਰ ’ਤੇ 6 ਫੀਸਦੀ ਵਧ ਕੇ 2,12,251 ਇਕਾਈਆਂ ਹੋ ਗਈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਜਨਵਰੀ, 2024 ’ਚ ਕੁਲ 1,99,364 ਇਕਾਈਆਂ ਵੇਚੀਆਂ ਸਨ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਇਕ ਬਿਆਨ ’ਚ ਕਿਹਾ ਕਿ ਪਿਛਲੇ ਮਹੀਨੇ ਉਸ ਦੀ ਕੁਲ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ 1,73,599 ਇਕਾਈਆਂ ਰਹੀ। ਇਹ 4.07 ਫੀਸਦੀ ਦਾ ਵਾਧਾ ਹੈ। ਆਲਟੋ ਅਤੇ ਐੱਸ-ਪ੍ਰੈਸੋ ਦੀ ਵਿਕਰੀ ਪਿਛਲੇ ਮਹੀਨੇ ਘੱਟ ਕੇ 14,247 ਇਕਾਈਆਂ ਰਹਿ ਗਈ। ਬਲੇਨੋ ਅਤੇ ਸਵਿੱਫਟ ਵਰਗੇ ਮਾਡਲ ਸਮੇਤ ਕੰਪੈਕਟ ਕਾਰਾਂ ਦੀ ਵਿਕਰੀ ਪਿਛਲੇ ਮਹੀਨੇ ਵਧ ਕੇ 82,241 ਇਕਾਈਆਂ ਹੋ ਗਈ।
ਟੋਇਟਾ ਨੇ ਵੇਚੇ 29,371 ਵਾਹਨ
ਟੋਇਟਾ ਕਿਰਲੋਸਕਰ ਮੋਟਰ ਦੀ ਵਿਕਰੀ ਜਨਵਰੀ ’ਚ ਸਾਲਾਨਾ ਆਧਾਰ ’ਤੇ 19 ਫੀਸਦੀ ਵਧ ਕੇ 29,371 ਇਕਾਈਆਂ ਹੋ ਗਈ ਹੈ। ਪਿਛਲੇ ਸਾਲ ਇਸੇ ਮਹੀਨੇ ’ਚ ਕੰਪਨੀ ਨੇ 24,609 ਵਾਹਨ ਵੇਚੇ ਸਨ। ਕੰਪਨੀ ਨੇ ਪਿਛਲੇ ਮਹੀਨੇ ਘਰੇਲੂ ਬਾਜ਼ਾਰ ’ਚ 26,178 ਇਕਾਈਆਂ ਵੇਚੀਆਂ ਅਤੇ 3,193 ਇਕਾਈਆਂ ਦੀ ਬਰਾਮਦ ਕੀਤੀ।
ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਬਿਆਨ ’ਚ ਕਿਹਾ ਕਿ ਉਸ ਦੇ ਲਗਾਤਾਰ ਵਿਕਾਸ ਅਤੇ ਸਫਲਤਾ ਦੇ ਪਿੱਛੇ ਦੀ ਮੁੱਖ ਵਜ੍ਹਾ ਇਹ ਹੈ ਕਿ ਉਹ ਗਾਹਕਾਂ ਦੀਆਂ ਜ਼ਰੂਰਤਾਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਟੀ. ਕੇ. ਐੱਮ. ਦੇ ਉਪ-ਪ੍ਰਧਾਨ (ਵਿਕਰੀ-ਸੇਵਾ-ਪੁਰਾਣੀ ਕਾਰ ਕਾਰੋਬਾਰ) ਵਰਿੰਦਰ ਵਾਧਵਾ ਨੇ ਕਿਹਾ,‘‘ਸਾਲ 2025 ’ਚ ਸਾਡੀ ਕੋਸ਼ਿਸ਼ ਭਾਰਤ ’ਚ ਕੰਪਨੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ।
ਹੁੰਡਈ ਮੋਟਰ ਇੰਡੀਆ ਦੀ ਵਿਕਰੀ ’ਚ 3 ਫੀਸਦੀ ਦੀ ਗਿਰਾਵਟ
ਹੁੰਡਈ ਮੋਟਰ ਇੰਡੀਆ ਦੀ ਜਨਵਰੀ ’ਚ ਕੁਲ ਵਿਕਰੀ ਸਾਲਾਨਾ ਆਧਾਰ ’ਤੇ 3 ਫੀਸਦੀ ਘੱਟ ਕੇ 65,603 ਇਕਾਈਆਂ ਰਹਿ ਗਈ। ਕੰਪਨੀ ਨੇ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਘਰੇਲੂ ਬਾਜ਼ਾਰ ’ਚ 54,003 ਇਕਾਈਆਂ ਵੇਚੀਆਂ। ਕੰਪਨੀ ਨੇ ਪਿਛਲੇ ਮਹੀਨੇ ਮਤਲਬ ਜਨਵਰੀ ’ਚ 11,600 ਵਾਹਨਾਂ ਦੀ ਬਰਾਮਦ ਕੀਤੀ।
ਉਥੇ ਹੀ ਟਾਟਾ ਮੋਟਰਸ ਦੀ ਕੁਲ ਵਾਹਨ ਵਿਕਰੀ ਸਾਲਾਨਾ ਆਧਾਰ ’ਤੇ 7 ਫੀਸਦੀ ਦੀ ਗਿਰਾਵਟ ਨਾਲ 80,304 ਇਕਾਈਆਂ ਰਹਿ ਗਈ। ਟਾਟਾ ਮੋਟਰਸ ਨੇ ਕਿਹਾ ਕਿ ਉਸ ਦੀ ਕੁਲ ਘਰੇਲੂ ਵਿਕਰੀ ਪਿਛਲੇ ਮਹੀਨੇ ਮਤਲਬ ਜਨਵਰੀ ’ਚ ਸਾਲਾਨਾ ਆਧਾਰ ’ਤੇ 7 ਫਸਦੀ ਘੱਟ ਕੇ 78,159 ਇਕਾਈਆਂ ਰਹਿ ਗਈ। ਜਨਵਰੀ, 2025 ’ਚ ਕੁਲ ਕਮਰਸ਼ੀਅਲ ਵਾਹਨਾਂ ਦੀ ਵਿਕਰੀ 31,988 ਇਕਾਈਆਂ ਰਹੀ। ਕੁਲ ਯਾਤਰੀ ਵਾਹਨਾਂ ਦੀ ਵਿਕਰੀ 11 ਫੀਸਦੀ ਘੱਟ ਕੇ 48,316 ਇਕਾਈਆਂ ਰਹਿ ਗਈ।
ਕ੍ਰੈਡਿਟ ਕਾਰਡ ਵਰਤਣ ਵਾਲੇ ਕਿਸਾਨਾਂ ਲਈ ਵੱਡੀ ਖ਼ਬਰ: ਲੱਖਾਂ ਦੇ ਕਰਜ਼ੇ 'ਤੇ ਦੇਣਾ ਪਵੇਗਾ ਇੰਨਾ ਵਿਆਜ
NEXT STORY