ਮੁੰਬਈ- ਭਾਰਤ ਵਿਚ ਸੋਨੇ ਦੀ ਮੰਗ ਜਨਵਰੀ-ਮਾਰਚ 2021 ਦੀ ਤਿਮਾਹੀ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 37 ਫ਼ੀਸਦੀ ਵੱਧ ਕੇ 140 ਟਨ ਹੋ ਗਈ। ਇਸ ਮਿਆਦ ਦੌਰਾਨ ਕੋਵਿਡ-19 ਨਾਲ ਜੁੜੀ ਸਖ਼ਤਾਈ ਵਿਚ ਰਾਹਤ ਮਿਲਣ, ਸੋਨੇ ਦੀ ਕੀਮਤ ਨਰਮ ਹੋਣ ਤੇ ਦੱਬੀ ਮੰਗ ਨਿਕਲਣ ਨਾਲ ਮੰਗ ਵਿਚ ਤੇਜ਼ੀ ਆਈ। ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਨੇ ਇਹ ਕਿਹਾ ਹੈ।
ਡਬਲਿਊ. ਜੀ. ਸੀ. ਦੇ ਅੰਕੜਿਆਂ ਅਨੁਸਾਰ, 2020 ਦੀ ਪਹਿਲੀ ਤਿਮਾਹੀ ਵਿਚ ਸੋਨੇ ਦੀ ਕੁੱਲ ਮੰਗ 102 ਟਨ ਰਹੀ ਸੀ। ਮੁੱਲ ਦੇ ਹਿਸਾਬ ਨਾਲ ਪਹਿਲੀ ਤਿਮਾਹੀ ਵਿਚ ਸੋਨੇ ਦੀ ਮੰਗ 57 ਫ਼ੀਸਦੀ ਦੇ ਵਾਧੇ ਨਾਲ 58,800 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 37,580 ਕਰੋੜ ਰੁਪਏ ਸੀ।
ਰਲਡ ਗੋਲਡ ਕੌਂਸਲ ਮੁਤਾਬਕ, ਜਨਵਰੀ-ਮਾਰਚ 2020 ਦੌਰਾਨ ਸੋਨੇ ਦੇ ਗਹਿਣਿਆਂ ਦੀ ਕੁੱਲ ਮੰਗ 39 ਫ਼ੀਸਦੀ ਵੱਧ ਕੇ 102.5 ਟਨ 'ਤੇ ਪਹੁੰਚੀ ਗਈ। ਇਹ ਇਕ ਸਾਲ ਪਹਿਲਾਂ 73.9 ਟਨ ਸੀ। ਜੇਕਰ ਮੁੱਲ ਦੀ ਗੱਲ ਕਰੀਏ ਤਾਂ ਗਹਿਣਿਆਂ ਦੀ ਮੰਗ 58 ਫ਼ੀਸਦੀ ਵੱਧ ਕੇ 43,100 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਪਿਛਲੇ ਸਾਲ 27,230 ਕਰੋੜ ਰੁਪਏ ਸੀ। ਉੱਥੇ ਹੀ, ਇਸ ਮਿਆਦ ਦੌਰਾਨ ਸੋਨੇ ਵਿਚ ਨਿਵੇਸ਼ ਦੀ ਮੰਗ 34 ਫ਼ੀਸਦੀ ਦੇ ਵਾਧੇ ਨਾਲ 37.5 ਟਨ ਰਹੀ, ਜੋ ਪਿਛਲੇ ਸਾਲ 28.1 ਟਨ ਸੀ ਅਤੇ ਮੁੱਲ ਦੇ ਹਿਸਾਬ ਨਾਲ ਇਹ ਇਕ ਸਾਲ ਪਹਿਲਾਂ ਦੇ ਮੁਕਾਬਲੇ 53 ਫ਼ੀਸਦੀ ਵੱਧ ਕੇ 15,780 ਕਰੋੜ ਰੁਪਏ ਹੋ ਗੀ, ਜੋ ਪਿਛਲੇ ਸਾਲ 10,350 ਕਰੋੜ ਰੁਪਏ ਰਹੀ ਸੀ।
PowerGrid InvIT IPO 'ਚ ਨਿਵੇਸ਼ ਨਾਲ ਹੋ ਸਕਦੀ ਹੈ ਮੋਟੀ ਕਮਾਈ, ਜਾਣੋ ਵੇਰਵੇ
NEXT STORY