ਬਿਜ਼ਨੈੱਸ ਡੈਸਕ- ਏਅਰ ਇੰਡੀਆ ਦੇ ਟਾਟਾ ਗਰੁੱਪ 'ਚ ਆਉਂਦੇ ਹੀ ਦਿਨ ਬਦਲ ਗਏ ਹਨ। ਏਅਰ ਇੰਡੀਆ ਦਿਨ-ਬ-ਦਿਨ ਬਿਹਤਰ ਸੇਵਾ ਪ੍ਰਦਾਨ ਕਰਨ ਦੇ ਮਾਮਲੇ 'ਚ ਲੋਕਾਂ 'ਚ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ, ਨਾਲ ਹੀ ਆਪਣੇ ਨਾਂ ਨੂੰ ਹੋਰ ਮਜ਼ਬੂਤ ਕਰਨ 'ਚ ਜੁਟੀ ਹੈ। ਪਹਿਲੇ ਕਰੂ ਮੈਂਬਰਾਂ ਲਈ ਗਰੂਮਿੰਗ ਦਿਸ਼ਾ-ਨਿਰਦੇਸ਼, ਫਿਰ ਕੈਬਿਨ ਦੀ ਸਜਾਵਟ 'ਤੇ 3300 ਕਰੋੜ ਰੁਪਏ ਖਰਚ ਕਰਨ ਦਾ ਫੈਸਲਾ ਅਤੇ ਹੁਣ ਏਅਰ ਇੰਡੀਆ ਦੇ ਲਈ ਸ਼ਾਪਿੰਗ ਦੀ ਖਰੀਦਦਾਰੀ ਸ਼ੁਰੂ ਹੋ ਗਈ ਹੈ। ਹਾਲ ਹੀ 'ਚ ਏਅਰ ਇੰਡੀਆ ਨੇ ਆਪਣੀਆਂ ਉਡਾਣਾਂ ਦੇ ਕੈਬਿਨਾਂ ਦੀ ਸਜਾਵਟ 'ਤੇ 400 ਮਿਲੀਅਨ ਡਾਲਰ (ਲਗਭਗ 3300 ਕਰੋੜ ਰੁਪਏ) ਖਰਚਣ ਦਾ ਫੈਸਲਾ ਕੀਤਾ ਹੈ। ਫਲਾਈਟ ਦੇ ਮੇਕਓਵਰ ਤੋਂ ਬਾਅਦ ਹੁਣ ਟਾਟਾ ਦੀ ਏਅਰ ਇੰਡੀਆ ਨੇ ਜਹਾਜ਼ਾਂ ਦੀ ਖਰੀਦ ਸ਼ੁਰੂ ਕੀਤੀ ਹੈ।
ਏਅਰ ਇੰਡੀਆ ਨੇ 150 ਨਵੀਂਆਂ ਉਡਾਣਾਂ ਖਰੀਦਣ ਦੀ ਤਿਆਰੀ ਕਰ ਲਈ ਹੈ। ਜਿਸ 'ਚ 150 ਬੋਇੰਗ 737 ਮੈਕਸ ਜੈੱਟ ਖਰੀਦਣ ਲਈ ਬੋਇੰਗ ਕੰਪਨੀ ਨਾਲ ਡੀਲ ਕਰਨ ਜਾ ਰਹੀ ਹੈ। ਇਕ ਖਬਰ ਮੁਤਾਬਕ ਟਾਟਾ ਨੇ ਲਗਭਗ 150 737 ਮੈਕਸ ਜਹਾਜ਼ਾਂ ਦਾ ਵੱਡਾ ਆਰਡਰ ਦਿੱਤਾ ਹੈ।
ਉਦਯੋਗ ਦੇ ਸੂਤਰਾਂ ਦੇ ਅਨੁਸਾਰ ਏਅਰ ਇੰਡੀਆ 50 ਬਿਲੀਅਨ ਡਾਲਰ ਦੇ ਮੈਗਾ ਆਰਡਰ 'ਤੇ ਏਅਰਬੱਸ ਅਤੇ ਬੋਇੰਗ ਵਿਚਕਾਰ ਵੰਡੀਆਂ ਜਾਣ ਵਾਲੀਆਂ ਸੂਚੀ ਕੀਮਤਾਂ 'ਤੇ ਫੈਸਲਾ ਕਰਨ ਦੇ ਨੇੜੇ ਪਹੁੰਚ ਰਹੀ ਹੈ, ਜਿਸ 'ਚ 300 ਨੈਰੋਬਡੀ ਅਤੇ 70 ਵਾਈਡਬਾਡੀ ਜੈੱਟ ਸ਼ਾਮਲ ਹਨ। ਇਹ ਆਰਡਰ ਬੋਇੰਗ ਲਈ ਇੱਕ ਜਿੱਤ ਹੋਵੇਗਾ, ਰਿਪੋਰਟ 'ਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਪ੍ਰਮੁੱਖ ਹਵਾਬਾਜ਼ੀ ਬਾਜ਼ਾਰ 'ਚ ਵਧਦੀ ਮੰਗ ਦੇ ਨਾਲ ਤਾਲਮੇਲ ਰੱਖਣ ਲਈ ਭਾਰਤ 'ਚ ਆਪਣੀ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਭਾਰਤ 'ਚ ਬੋਇੰਗ ਦਾ ਆਖਰੀ ਮੈਗਾ ਆਰਡਰ 2021 'ਚ ਆਇਆ ਸੀ, ਜਦੋਂ ਘੱਟ ਕੀਮਤ ਵਾਲੀ ਏਅਰਲਾਈਨ ਆਕਾਸ਼ਾ ਨੇ 72 737 ਮੈਕਸ ਜੈੱਟ ਖਰੀਦਣ ਲਈ ਇੱਕ ਸੌਦੇ 'ਤੇ ਦਸਤਖਤ ਕੀਤੇ ਸਨ, ਜਿਸ ਦੀ ਸੂਚੀ ਕੀਮਤ 'ਤੇ ਲਗਭਗ 9 ਬਿਲੀਅਨ ਡਾਲਰ ਦੀ ਕੀਮਤ ਸੀ।
LIC ਦੀ ਮਾੜੀ ਕਾਰਗੁਜ਼ਾਰੀ ਤੋਂ ਚਿੰਤਤ ਸਰਕਾਰ, ਨਿੱਜੀ ਖੇਤਰ ਤੋਂ ਲਿਆ ਸਕਦੀ ਹੈ CEO
NEXT STORY