ਮੁੰਬਈ - ਮਰਹੂਮ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਟਾਟਾ ਸਮੂਹ ਦੇ ਉੱਤਰਾਧਿਕਾਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬੁੱਧਵਾਰ ਨੂੰ ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਅੱਜ ਮੁੰਬਈ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਮੀਟਿੰਗ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ। ਇਸ ਤਹਿਤ ਨੋਏਲ ਨੂੰ ਟਾਟਾ ਗਰੁੱਪ ਦੀਆਂ ਦੋ ਸਭ ਤੋਂ ਮਹੱਤਵਪੂਰਨ ਚੈਰੀਟੇਬਲ ਸੰਸਥਾਵਾਂ ਸਰ ਰਤਨ ਟਾਟਾ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਖ ਮਰਿਆਦਾ ਅਨੁਸਾਰ ਰਤਨ ਟਾਟਾ ਦੀ ਵਿਦਾਇਗੀ, ਕੀਤੀ ਗਈ ਅਰਦਾਸ (ਵੀਡੀਓ)
ਜ਼ਿਕਰਯੋਗ ਹੈ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਕੰਪਨੀ ਦੀ ਅਗਵਾਈ ਕਰਨ ਵਾਲੇ ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ਦਾ ਬੁੱਧਵਾਰ ਰਾਤ 11:30 ਵਜੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ। 86 ਸਾਲਾ ਪਦਮ ਵਿਭੂਸ਼ਣ ਐਵਾਰਡੀ ਰਤਨ ਟਾਟਾ ਪਿਛਲੇ ਕੁਝ ਦਿਨਾਂ ਤੋਂ ਆਈਸੀਯੂ ਵਿੱਚ ਦਾਖ਼ਲ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਟਾਟਾ ਸਮੂਹ ਦੇ ਉੱਤਰਾਧਿਕਾਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਕਾਰਨ ਟਾਟਾ ਸਮੂਹ ਦੀ ਸਥਿਰਤਾ ਬਣੀ ਰਹੇਗੀ।
ਰਤਨ ਟਾਟਾ, ਜਿਨ੍ਹਾਂ ਦੀ ਸਾਦੀ ਸ਼ਖ਼ਸੀਅਤ ਅਤੇ ਇਮਾਨਦਾਰ ਅਕਸ ਨੇ ਉਨ੍ਹਾਂ ਨੂੰ ਕਾਰਪੋਰੇਟ ਜਗਤ ਵਿੱਚ ਇੱਕ ਸੰਤ ਵਜੋਂ ਸਤਿਕਾਰਿਆ। ਰਤਨ ਟਾਟਾ ਨੇ ਕਦੇ ਵਿਆਹ ਨਹੀਂ ਕੀਤਾ ਅਤੇ ਆਪਣੀ ਜ਼ਿੰਦਗੀ ਸਾਦਗੀ ਨਾਲ ਬਤੀਤ ਕੀਤੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੇ ਸੌਤੇਲੇ ਭਰਾ ਨੋਏਲ ਟਾਟਾ, ਟਾਟਾ ਗਰੁੱਪ ਦੀ ਜ਼ਿੰਮੇਵਾਰੀ ਸੰਭਾਲਣਗੇ।
ਇਹ ਵੀ ਪੜ੍ਹੋ : Ratan tata: 'ਮੇਰੀ ਪੂਰੀ ਪ੍ਰਾਪਰਟੀ ਬੰਬਾਂ ਨਾਲ ਉਡਾ ਦਿਓ, ਅੱਤਵਾਦੀਆਂ ਨੂੰ ਨਹੀਂ ਛੱਡਣਾ'
ਉੱਤਰਾਧਿਕਾਰੀ ਲਈ ਇਹ ਨਾਂ ਵੀ ਸਨ ਚਰਚਾ ਵਿਚ
ਇਸ ਸਮੇਂ, ਐਨ. ਚੰਦਰਸ਼ੇਖਰਨ ਟਾਟਾ ਸੰਨਜ਼ ਦੇ ਚੇਅਰਮੈਨ ਹਨ ਅਤੇ 2017 ਤੋਂ ਇਸ ਅਹੁਦੇ 'ਤੇ ਹਨ। ਹਾਲਾਂਕਿ, ਪਰਿਵਾਰ ਦੇ ਹੋਰ ਮੈਂਬਰਾਂ ਨੂੰ ਭਵਿੱਖ ਦੀ ਅਗਵਾਈ ਦੀਆਂ ਭੂਮਿਕਾਵਾਂ ਲਈ ਸੰਭਾਵੀ ਉਮੀਦਵਾਰਾਂ ਵਜੋਂ ਦੇਖਿਆ ਜਾ ਰਿਹਾ ਸੀ। ਸੰਭਾਵੀ ਉੱਤਰਾਧਿਕਾਰੀਆਂ ਵਿੱਚ, ਮੁੱਖ ਦਾਅਵੇਦਾਰ ਰਤਨ ਟਾਟਾ ਦੇ ਸੌਤੇਲੇ ਭਰਾ ਨੋਏਲ ਟਾਟਾ ਹਨ, ਜਿਨ੍ਹਾਂ ਨੇ ਟਾਟਾ ਸਮੂਹ ਵਿੱਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ।
ਨੋਏਲ ਟਾਟਾ: ਰਤਨ ਟਾਟਾ ਦੇ ਸੌਤੇਲੇ ਭਰਾ, ਜਿਨ੍ਹਾਂ ਦੇ ਤਿੰਨ ਬੱਚੇ ਮਾਇਆ, ਨੇਵਿਲ ਅਤੇ ਲੀਹ ਟਾਟਾ ਨੂੰ ਵੀ ਸੰਭਾਵੀ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ।
ਮਾਇਆ ਟਾਟਾ: ਮਾਇਆ ਟਾਟਾ(34) ਬੇਅਸ ਬਿਜ਼ਨਸ ਸਕੂਲ ਅਤੇ ਵਾਰਵਿਕ ਯੂਨੀਵਰਸਿਟੀ ਦੀ ਗ੍ਰੈਜੂਏਟ ਹੈ ਅਤੇ ਟਾਟਾ ਅਪਰਚਿਊਨਿਟੀਜ਼ ਫੰਡ ਅਤੇ ਟਾਟਾ ਡਿਜੀਟਲ ਵਿੱਚ ਮੁੱਖ ਅਹੁਦਿਆਂ 'ਤੇ ਰਹਿ ਚੁੱਕੀ ਹੈ।
ਨੇਵਿਲ ਟਾਟਾ: 32 ਸਾਲਾ ਨੇਵਿਲ ਟਾਟਾ, ਜੋ ਕਿ ਟ੍ਰੇਂਟ ਲਿਮਿਟੇਡ ਦੇ ਅਧੀਨ ਸਟਾਰ ਬਾਜ਼ਾਰ ਦੀ ਅਗਵਾਈ ਕਰ ਰਿਹਾ ਹੈ, ਨੂੰ ਸਮੂਹ ਵਿੱਚ ਲੀਡਰਸ਼ਿਪ ਲਈ ਸਰਗਰਮੀ ਨਾਲ ਤਿਆਰ ਮੰਨਿਆ ਜਾਂਦਾ ਹੈ।
ਲੀਹ ਟਾਟਾ: 39 ਸਾਲਾ ਲੀਹ ਟਾਟਾ ਗਰੁੱਪ ਦੇ ਪ੍ਰਾਹੁਣਚਾਰੀ ਖੇਤਰ ਵਿੱਚ ਕੰਮ ਕਰਦੀ ਹੈ ਅਤੇ ਤਾਜ ਹੋਟਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਟਾਟਾ ਗਰੁੱਪ ਦੀ ਜਾਇਦਾਦ ਦਾ ਬਾਜ਼ਾਰ ਮੁੱਲ 400 ਬਿਲੀਅਨ ਡਾਲਰ (33.7 ਲੱਖ ਕਰੋੜ ਰੁਪਏ) ਹੈ, ਜੋ ਕਿ ਪਾਕਿਸਤਾਨ ਦੀ ਜੀਡੀਪੀ ਤੋਂ ਵੱਧ ਹੈ।
ਇਹ ਵੀ ਪੜ੍ਹੋ : ਪਾਰਸੀ ਧਰਮ ਨਾਲ ਸਬੰਧ ਰੱਖਦੇ ਸਨ ਰਤਨ ਟਾਟਾ, ਜਾਣੋ ਕਿਵੇਂ ਹੋਵੇਗਾ ਅੰਤਿਮ ਸੰਸਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਤਨ ਟਾਟਾ ਦੇ ਦਿਹਾਂਤ ਨਾਲ ਉਦਯੋਗ ਜਗਤ ’ਚ ਸੋਗ ਦੀ ਲਹਿਰ
NEXT STORY