ਨਵੀਂ ਦਿੱਲੀ—ਟਾਟਾ ਮੋਟਰਸ ਦੀ ਸੰਸਾਰਕ ਵਿਕਰੀ ਦਸੰਬਰ 'ਚ ਤਿੰਨ ਫੀਸਦੀ ਘੱਟ ਹੋ ਕੇ 97,348 ਇਕਾਈਆਂ 'ਤੇ ਆ ਗਈ ਹੈ। ਇਸ 'ਚ ਜਗੁਆਰ ਲੈਂਡ ਰੋਵਰ ਦੀ ਵਿਕਰੀ ਵੀ ਸ਼ਾਮਲ ਹੈ। ਕੰਪਨੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਪਾਰਕ ਵਾਹਨਾਂ ਅਤੇ ਟਾਟਾ ਦੇਵੂ ਦੀ ਸੰਸਾਰਕ ਵਿਕਰੀ ਪਿਛਲੇ ਮਹੀਨੇ 15 ਫੀਸਦੀ ਡਿੱਗ ਕੇ 34,526 ਇਕਾਈਆਂ 'ਤੇ ਆ ਗਈ। ਇਸ ਦੌਰਾਨ ਯਾਤਰੀ ਵਾਹਨਾਂ ਦੀ ਸੰਸਾਰਕ ਵਿਕਰੀ ਪੰਜ ਫੀਸਦੀ ਵਧ ਕੇ 65,822 ਇਕਾਈਆਂ 'ਤੇ ਪਹੁੰਚ ਗਈ। ਪਿਛਲੇ ਮਹੀਨੇ ਦੇ ਦੌਰਾਨ ਜਗੁਆਰ ਲੈਂਡ ਰੋਵਰ ਦੀ 50,001 ਇਕਾਈਆਂ ਦੀ ਵਿਕਰੀ ਹੋਈ। ਇਸ 'ਚ 12,742 ਜਗੁਆਰ ਅਤੇ 37,259 ਲੈਂਡ ਰੋਵਰ ਸ਼ਾਮਲ ਰਹੇ।
ਰੇਲਵੇ ਨੂੰ ਬੰਗਾਲ ’ਚ ਸੀ. ਏ. ਏ. ਵਿਰੋਧੀ ਵਿਖਾਵਿਆਂ ਕਾਰਣ 84 ਕਰੋੜ ਰੁਪਏ ਦਾ ਨੁਕਸਾਨ
NEXT STORY