ਨਵੀਂ ਦਿੱਲੀ (ਵਾਰਤਾ) - ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਲਿਮਟਿਡ (ਟਾਟਾ ਪਾਵਰ-ਡੀਡੀਐਲ) ਨੇ ਵੀਰਵਾਰ ਨੂੰ ਦਿੱਲੀ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਵਿੱਚ ਰਹਿਣ ਵਾਲੇ ਲੋਕ ਅਕਤੂਬਰ ਤੋਂ ਮੁਫਤ ਬਿਜਲੀ ਯੋਜਨਾ ਦਾ ਲਾਭ ਤਾਂ ਹੀ ਲੈ ਸਕਦੇ ਹਨ ਜੇਕਰ ਉਹ ਇਸ ਵਿਕਲਪ ਦੀ ਚੋਣ ਕਰਦੇ ਹਨ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਟਾਟਾ ਪਾਵਰ ਡੀਡੀਐਲ ਸਾਰੇ ਯੋਗ ਗਾਹਕਾਂ ਨੂੰ 1 ਅਕਤੂਬਰ ਤੋਂ ਪਾਵਰ ਸਬਸਿਡੀ ਪ੍ਰਾਪਤ ਕਰਨ ਲਈ ਆਪਟ-ਇਨ (ਅਪਲਾਈ) ਕਰਨ ਦਾ ਵਿਕਲਪ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ਨੇ Google ਅਤੇ Meta 'ਤੇ ਲਗਾਇਆ 7.2 ਕਰੋੜ ਡਾਲਰ ਦਾ ਜੁਰਮਾਨਾ
ਉਨ੍ਹਾਂ ਕਿਹਾ “ਸਾਡੇ ਸਾਰੇ ਗਾਹਕਾਂ ਲਈ ਇਸ ਪ੍ਰਕਿਰਿਆ ਦੀ ਸਹੂਲਤ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੀ ਸਹੂਲਤ ਲਈ, ਅਸੀਂ ਉਹਨਾਂ ਨੂੰ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਕਿਸੇ ਵੀ ਡਿਜੀਟਲ ਵਿਕਲਪ ਦਾ ਲਾਭ ਉਠਾਉਣ ਦੀ ਅਪੀਲ ਕਰਦੇ ਹਾਂ।"
ਇਹ ਵਿਕਲਪ ਕੰਪਨੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਡਿਜੀਟਲ ਚੈਨਲਾਂ ਜਿਵੇਂ ਵਾਟਸਐਪ, ਐਸਐਮਐਸ, ਮਿਸਡ ਕਾਲ ਸੇਵਾਵਾਂ ਰਾਹੀਂ ਪ੍ਰਦਾਨ ਕੀਤੇ ਜਾਣਗੇ ਜਦੋਂ ਕਿ ਡਿਜੀਟਲ ਵਿਕਲਪਾਂ ਤੋਂ ਇਲਾਵਾ ਗਾਹਕਾਂ ਨੂੰ ਇੱਕ ਵਿਲੱਖਣ QR ਕੋਡ ਦੇ ਨਾਲ ਉਨ੍ਹਾਂ ਦੇ ਮਹੀਨਾਵਾਰ ਬਿਜਲੀ ਬਿੱਲ ਦੇ ਨਾਲ ਸਰਕਾਰ ਵਲੋਂ ਜਾਰੀ ਸਬਸਿਡੀ ਐਪਲੀਕੇਸ਼ਨ ਫਾਰਮ (SAF) ਪ੍ਰਾਪਤ ਹੋਵੇਗਾ। ਕਿਸੇ ਵੀ ਸਵਾਲ ਜਾਂ ਚਿੰਤਾ ਦੇ ਮਾਮਲੇ ਵਿੱਚ ਗਾਹਕ 19124 'ਤੇ ਕਾਲ ਕਰ ਸਕਦਾ ਹੈ ਜਾਂ ਸਾਡੇ ਗਾਹਕ ਦੇਖਭਾਲ ਕੇਂਦਰਾਂ 'ਤੇ ਜਾ ਸਕਦਾ ਹੈ। ਧਿਆਨ ਯੋਗ ਹੈ ਕਿ ਰਾਜਧਾਨੀ 'ਚ 1 ਅਕਤੂਬਰ ਤੋਂ ਸਿਰਫ਼ ਉਨ੍ਹਾਂ ਖਪਤਕਾਰਾਂ ਨੂੰ ਹੀ ਬਿਜਲੀ ਦੇ ਬਿੱਲਾਂ 'ਤੇ ਸਬਸਿਡੀ ਮਿਲੇਗੀ, ਜੋ ਇਸ ਲਈ ਅਪਲਾਈ ਕਰਨਗੇ ਅਤੇ ਇਸ ਦੀ ਮੰਗ ਕਰਨਗੇ।
ਇਹ ਵੀ ਪੜ੍ਹੋ : ਸਮਾਰਟਫੋਨ ਬਾਜ਼ਾਰ ’ਚ ਮਚੇਗਾ ਘਮਸਾਨ, ਕਈ ਦਿੱਗਜ ਕੰਪਨੀਆਂ ਸੈਟੇਲਾਈਟ ਫੋਨ ਬਣਾਉਣ ਦੀ ਤਿਆਰੀ ’ਚ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਆ ਰਹੀ ਪਹਿਲੀ Flex Fuel ਨਾਲ ਚੱਲਣ ਵਾਲੀ ਕਾਰ, 28 ਸਤੰਬਰ ਨੂੰ ਹੋ ਸਕਦੀ ਹੈ ਪੇਸ਼
NEXT STORY