ਵੈੱਬ ਡੈਸਕ : ਇਲੈਕਟ੍ਰਿਕ ਕਾਰਾਂ ਹੌਲੀ-ਹੌਲੀ ਭਾਰਤੀ ਗਾਹਕਾਂ ਵਿੱਚ ਪ੍ਰਸਿੱਧ ਹੋ ਰਹੀਆਂ ਹਨ। ਜੇਕਰ ਤੁਸੀਂ ਵੀ ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਹੋ ਅਤੇ EV ਅਪਣਾਉਣ ਬਾਰੇ ਸੋਚ ਰਹੇ ਹੋ, ਤਾਂ Tata Punch EV ਇੱਕ ਬਿਹਤਰ ਵਿਕਲਪ ਹੈ। ਇਹ SUV ਸੁਰੱਖਿਆ ਤੇ ਪ੍ਰਦਰਸ਼ਨ ਦੇ ਲਿਹਾਜ਼ ਨਾਲ ਬਹੁਤ ਵਧੀਆ ਹੈ।
ਸਰਕਾਰੀ ਸਕੂਲਾਂ ਦੇ ਹੋਣਹਾਰ ਬੱਚਿਆਂ ਨੂੰ ਮਿਲਣਗੇ ਈ-ਸਕੂਟਰ
ਘਰੇਲੂ ਬਾਜ਼ਾਰ 'ਚ ਇਸਦੀ ਸ਼ੁਰੂਆਤੀ ਕੀਮਤ 9.99 ਲੱਖ ਰੁਪਏ ਐਕਸ-ਸ਼ੋਰੂਮ ਹੈ। ਜੇਕਰ ਤੁਸੀਂ ਵੀ Tata Punch EV ਕਾਰ ਖਰੀਦਣਾ ਚਾਹੁੰਦੇ ਹੋ ਤਾਂ ਆਓ ਇਸਦੀ ਪੂਰੀ ਕਾਰ ਫਾਈਨਾਂਸ ਯੋਜਨਾ ਨੂੰ ਸਮਝੀਏ, ਜਿਸ 'ਚ ਆਨ-ਰੋਡ ਕੀਮਤ, EMI ਅਤੇ ਡਾਊਨ ਪੇਮੈਂਟ ਸ਼ਾਮਲ ਹੈ।
Tata Punch EV ਆਨ ਰੋਡ ਕੀਮਤ: ਰਾਜਧਾਨੀ ਦਿੱਲੀ ਵਿੱਚ ਪੰਚ ਈਵੀ ਦੇ ਬੇਸ ਸਮਾਰਟ ਵੇਰੀਐਂਟ ਦੀ ਆਨ-ਰੋਡ ਕੀਮਤ ਲਗਭਗ 10.37 ਲੱਖ ਰੁਪਏ ਹੈ, ਜਿਸ ਵਿੱਚ 38 ਹਜ਼ਾਰ ਰੁਪਏ ਦੀ ਬੀਮਾ ਰਕਮ ਅਤੇ 39 ਹਜ਼ਾਰ ਰੁਪਏ ਹੋਰ ਖਰਚੇ ਸ਼ਾਮਲ ਹਨ।
'ਅਸੀਂ ਕੀਤੀ ਟੀ-20 ਕ੍ਰਿਕਟ ਦੀ ਸ਼ੁਰੂਆਤ', ਰਾਮ ਰਹੀਮ ਨੇ ਕੀਤਾ ਵੱਡਾ ਦਾਅਵਾ
ਮੰਨ ਲਓ ਕਿ ਤੁਸੀਂ ਇਸ ਇਲੈਕਟ੍ਰਿਕ ਕਾਰ ਲਈ 1 ਲੱਖ ਰੁਪਏ ਦਾ ਡਾਊਨ ਪੇਮੈਂਟ ਕਰਦੇ ਹੋ ਤੇ 9 ਪ੍ਰਤੀਸ਼ਤ ਦੀ ਵਿਆਜ ਦਰ 'ਤੇ 9.37 ਲੱਖ ਰੁਪਏ ਦਾ ਕਾਰ ਲੋਨ ਲੈਂਦੇ ਹੋ। ਜੇਕਰ ਤੁਸੀਂ 5 ਸਾਲਾਂ ਲਈ ਕਾਰ LOAN ਲੈਂਦੇ ਹੋ, ਤਾਂ ਤੁਹਾਨੂੰ ਹਰ ਮਹੀਨੇ ਲਗਭਗ 19,500 ਰੁਪਏ ਦੀ EMI ਅਦਾ ਕਰਨੀ ਪਵੇਗੀ। ਜੇਕਰ ਤੁਸੀਂ 4 ਸਾਲਾਂ ਲਈ ਲੋਨ ਲੈਂਦੇ ਹੋ ਤਾਂ ਇਹ ਰਕਮ 23 ਹਜ਼ਾਰ ਰੁਪਏ ਹੋ ਜਾਵੇਗੀ।
Tata Punch EV ਪਾਵਰਟ੍ਰੇਨ: ਟਾਟਾ ਪੰਚ ਇਲੈਕਟ੍ਰਿਕ ਨੂੰ 25 kWh ਅਤੇ 35 kWh ਦੇ ਦੋ ਬੈਟਰੀ ਪੈਕ ਮਿਲਦੇ ਹਨ। ਮਿਡ-ਰੇਂਜ ਲਈ, 25kWh ਦੀ ਬੈਟਰੀ ਦਿੱਤੀ ਗਈ ਹੈ, ਜੋ 315 ਕਿਲੋਮੀਟਰ ਤੱਕ ਦੀ ਰੇਂਜ ਦੇਣ ਦੇ ਸਮਰੱਥ ਹੈ। 35kWh ਬੈਟਰੀ ਪੈਕ ਨਾਲ ਲੈਸ ਲੰਬੀ ਰੇਂਜ ਵਾਲਾ ਵਰਜਨ 421 ਕਿਲੋਮੀਟਰ ਦੀ ਰੇਂਜ ਦਿੰਦਾ ਹੈ।
Instagram 'ਤੇ ਕੁੜੀ ਬਣ ਕੇ Reels ਬਣਾਉਂਦਾ ਸੀ 10ਵੀਂ ਦਾ ਵਿਦਿਆਰਥੀ, ਮਾਂ ਨੇ ਝਿੜਕਿਆ ਤਾਂ...
Tata Punch EV ਦੀਆਂ ਵਿਸ਼ੇਸ਼ਤਾਵਾਂ : Tata Punch EV ਨੂੰ 10.25-ਇੰਚ ਦਾ ਵੱਡਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਦੇ ਨਾਲ ਟੂ-ਸਪੋਕ ਸਟੀਅਰਿੰਗ ਵ੍ਹੀਲ, ਫ੍ਰੈੱਸ਼ ਡਿਊਲ-ਟੋਨ ਅਪਹੋਲਸਟ੍ਰੀ, 7-ਇੰਚ ਡਿਜੀਟਲ ਇੰਸਟਰੂਮੈਂਟ ਕੰਸੋਲ ਅਤੇ AQI ਡਿਸਪਲੇਅ ਦੇ ਨਾਲ ਏਅਰ ਪਿਊਰੀਫਾਇਰ, ਵੈਂਟਿਲੇਟਿਡ ਫ੍ਰੰਟ ਸੀਟਾਂ ਤੇ ਵਾਇਰਲੈੱਸ ਸਮਾਰਟਫੋਨ ਚਾਰਜਰ ਜਿਹੇ ਫੀਚਰ ਮਿਲਦੇ ਹਨ।
ਸੁਰੱਖਿਆ ਲਈ, ਇਸ 'ਚ 6 ਏਅਰਬੈਗ, 360 ਡਿਗਰੀ ਕੈਮਰਾ, ਇਲੈਕਟ੍ਰਾਨਿਕ ਸਥਿਰਤਾ ਨਿਯੰਤਰਣ (ESC) ਤੇ ਆਟੋ ਹੋਲਡ ਦੇ ਨਾਲ ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਵਰਗੀਆਂ ਵਿਸ਼ੇਸ਼ਤਾਵਾਂ ਹਨ। ਤੁਹਾਨੂੰ ਦੱਸ ਦੇਈਏ ਕਿ Punch EV ਨੂੰ ਬੀਐੱਨਸੀਏਪੀ ਕਰੈਸ਼ ਟੈਸਟ ਵਿੱਚ 5-ਸਟਾਰ ਸੁਰੱਖਿਆ ਰੇਟਿੰਗ ਮਿਲੀ ਹੈ।
ਘਰਵਾਲੀ ਨੂੰ ਨ੍ਹੀਂ ਲੈ ਕੇ ਦਿੱਤੇ High Heel ਸੈਂਡਲ ਤਾਂ ਪੈ ਗਿਆ 'ਪੰਗਾ', ਤਲਾਕ ਤੱਕ ਪੁੱਜੀ ਗੱਲ
ਨੋਟ: ਟਾਟਾ ਪੰਚ ਈਵੀ ਦੀ ਆਨ-ਰੋਡ ਕੀਮਤ ਸ਼ਹਿਰਾਂ ਅਤੇ ਡੀਲਰਸ਼ਿਪਾਂ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਕਾਰ ਲੋਨ ਕਿਸ ਵਿਆਜ ਦਰ 'ਤੇ ਮਿਲੇਗਾ, ਇਹ ਤੁਹਾਡੇ ਨਿੱਜੀ ਕ੍ਰੈਡਿਟ ਸਕੋਰ 'ਤੇ ਨਿਰਭਰ ਕਰਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਨਜ਼ਦੀਕੀ ਟਾਟਾ ਸ਼ੋਅਰੂਮ ਨਾਲ ਸੰਪਰਕ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Volkswagen ਨੇ ਭਾਰਤੀ ਅਧਿਕਾਰੀਆਂ ਖਿਲਾਫ ਦਰਜ ਕੀਤਾ ਕੇਸ, 12000 ਕਰੋੜ ਰੁਪਏ ਦਾ ਹੈ ਮਾਮਲਾ
NEXT STORY