ਨਵੀਂ ਦਿੱਲੀ (ਬਿਜ਼ਨੈੱਸ ਡੈਸਕ)–ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਆਪਣੀਆਂ ਗੈਰ-ਸੂਚੀਬੱਧ ਕੰਪਨੀਆਂ ਦੇ ਮਾਧਿਅਮ ਰਾਹੀਂ ਧਨ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਦੀ ਨਜ਼ਰ ਸਹਾਇਕ ਕੰਪਨੀਆਂ ਤੋਂ ਵਿੱਤੀ ਸਾਲ 2023 ਲਈ ਲਾਭ ਅੰਸ਼ ’ਤੇ ਵੀ ਹੈ। ਇਕ ਮੀਡੀਆ ਰਿਪੋਰਟ ’ਚ ਬੈਂਕਿੰਗ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਚਾਲੂ ਵਿੱਤੀ ਸਾਲ ’ਚ ਕੰਪਨੀ ਨੂੰ 16,305 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਕਰਨੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਫਰਵਰੀ ਦੇ ਅਖੀਰ ’ਚ ਕੰਪਨੀ ਦਾ ਸ਼ੁੱਧ ਕਰਜ਼ਾ ਬੋਝ 30,321 ਕਰੋੜ ਰੁਪਏ ਸੀ ਜਦ ਕਿ ਉਸ ਕੋਲ 2,410 ਕਰੋੜ ਰੁਪਏ ਦੀ ਨਕਦੀ ਅਤੇ ਨਕਦ ਨਿਵੇਸ਼ ਮੁਹੱਈਆ ਸੀ। ਇਹ ਵਿੱਤੀ ਸਾਲ 2021 ’ਚ ਦਰਜ 27,616 ਕਰੋੜ ਰੁਪਏ ਦੇ ਸ਼ੁੱਧ ਕਰਜ਼ੇ ਦੇ ਬੋਝ ਦੇ ਮੁਕਾਬਲੇ ਵੱਧ ਹੈ। ਪੂਰੇ ਵਿੱਤੀ 2022 ਲਈ ਅੰਕੜੇ ਮੁਹੱਈਆ ਨਹੀਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਦੇ ਪੁਲਸ ਕਮਿਸ਼ਨਰ ਸਮੇਤ 3 ਅਫ਼ਸਰਾਂ ਦੇ ਤਬਾਦਲੇ
ਇੰਝ ਜੁਟਾਏ ਹਨ ਕੰਪਨੀ ਨੇ ਕਰਜ਼ੇ
ਟਾਟਾ ਸੰਨਜ਼ ਦੇ ਸ਼ੁੱਧ ਕਰਜ਼ੇ ਦੇ ਬੋਝ ’ਚ ਉਸ ਦੀਆਂ ਸਹਾਇਕ ਇਕਾਈਆਂ ਵਲੋਂ ਪਿਛਲੇ ਸਾਲ ਦੌਰਾਨ ਜੁਟਾਈ ਗਈ ਰਕਮ ਸ਼ਾਮਲ ਨਹੀਂ ਹੈ। ਪਿਛਲੇ ਸਾਲ ਏਅਰ ਇੰਡੀਆ ਦੀ ਪ੍ਰਾਪਤੀ ਕਰਨ ਵਾਲੀ ਟੈਲੇਸ ਅਤੇ ਈ-ਕਾਮਰਸ ਇਕਾਈ ਟਾਟਾ ਡਿਜੀਟਲ ਨੇ ਟਾਟਾ ਸੰਨਜ਼ ਦੇ ਸਮਰਥਨ ਨਾਲ ਕਰਜ਼ੇ ਜੁਟਾਏ ਹਨ। ਇਕ ਕਰੀਬੀ ਸੂਤਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਟਾਟਾ ਸੰਨਜ਼ ਨੇ ਆਪਣੀ ਫੰਡਿੰਗ ਲੋੜਾਂ ਨੂੰ ਪੂਰਾ ਕਰਨ ਲਈ ਵਿਦੇਸ਼ੀ ਕਰਜ਼ੇ ਰਾਹੀਂ ਰਕਮ ਜੁਟਾਈ ਸੀ ਅਤੇ ਟੀ. ਸੀ. ਐੱਸ. ਰਾਹੀਂ ਸ਼ੇਅਰ ਮੁੜ ਖਰੀਦ ’ਚ ਹਿੱਸਾ ਲਿਆ ਸੀ।
ਅਸੀਂ ਉਮੀਦ ਕਰਦੇ ਹਾਂ ਕਿ ਇਹ ਰੁਝਾਨ ਨਵੇਂ ਵਿੱਤੀ ਸਾਲ ’ਚ ਜਾਰੀ ਰਹੇਗਾ ਕਿਉਂਕਿ ਨਵੇਂ ਸਾਲ ’ਚ ਉਸ ਨੂੰ ਆਪਣੇ ਲਗਭਗ ਅੱਧੇ ਸ਼ੁੱਧ ਕਰਜ਼ੇ ਦਾ ਮੁੜ ਭੁਗਤਾਨ ਕਰਨਾ ਹੈ। ਬੈਂਕਿੰਗ ਸੂਤਰਾਂ ਮੁਤਾਬਕ ਟਾਟਾ ਸੰਨਜ਼ ਦੇ ਘਾਟੇ ’ਚ ਚੱਲ ਰਹੀ ਆੁਪਣੀ ਦੂਰਸੰਚਾਰ ਸੇਵਾ ਇਕਾੀ ਟਾਟਾ ਟੈਲੀਸਰਵਿਸਿਜ਼ ’ਚ 2,500 ਕਰੋੜ ਰੁਪਏ ਦਾ ਵਾਧੂ ਪੂੰਜੀ ਨਿਵੇਸ਼ ਕੀਤਾ ਹੈ ਤਾਂ ਕਿ ਉਸ ਨੂੰ ਆਪਣੇ ਕਰਜ਼ੇ ਦੀ ਅਦਾਇਗੀ ’ਚ ਮਦਦ ਮਿਲ ਸਕੇ। ਟਾਟਾ ਸੰਨਜ਼ ਆਪਣੀਆਂ ਜਹਾਜ਼ੀ ਇਕਾਈਆਂ ਲਈ ਆਪਣੇ ਮਲੇਸ਼ੀਆਈ ਸਾਂਝੇਦਾਰ ਏਅਰ ਏਸ਼ੀਆ ਦੇ ਸ਼ੇਅਰਾਂ ਦੀ ਮੁੜ ਖਰੀਦ ਕੀਤੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਫੌਜ ਤੇ ਸਰਕਾਰ 'ਤੇ ਦਬਾਅ ਵਧਾਉਣ ਲਈ ਰੂਸ ਬੁਨਿਆਦੀ ਢਾਂਚੇ ਨੂੰ ਬਣਾ ਰਿਹਾ ਨਿਸ਼ਾਨਾ : ਬ੍ਰਿਟੇਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
4 ਸਾਲ ਪਿੱਛੇ ਰਹਿਣ ਤੋਂ ਬਾਅਦ PSU ਸ਼ੇਅਰਾਂ ਨੇ ਬਦਲਿਆ ਰੁਖ, 49 ਫੀਸਦੀ ਤੱਕ ਦਿੱਤਾ ਰਿਟਰਨ
NEXT STORY